ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਪਿਤਾ ਦਾ ਹੋਇਆ ਦੇਹਾਂਤ
---ਅੰਤਿਮ ਯਾਤਰਾ 'ਚ ਸਪੀਕਰ ਸੰਧਵਾਂ ਦੇ ਨਾਲ ਵਿਧਾਇਕ ਸਾਹਿਬਾਨਾਂ ਤੇ ਉਘੀਆਂ ਸਖਸ਼ੀਅਤਾਂ ਵੀ ਹੋਈਆਂ ਸ਼ਾਮਲ
ਸੁਖਮਿੰਦਰ ਭੰਗੂ
ਲੁਧਿਆਣਾ, 23 ਨਵੰਬਰ 2025
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇ ਪਿਤਾ ਬਲਬੀਰ ਸਿੰਘ ਗਰੇਵਾਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਸਨ, ਜਿਨਾਂ ਦਾ ਅੰਤਿਮ ਸੰਸਕਾਰ ਅੱਜ ਗਊਘਾਟ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਉਨਾਂ ਦੀ ਅੰਤਿਮ ਦੇਹ ਨੂੰ ਦਲਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਪੋਤਰਾ ਰਣਜੋਧ ਸਿੰਘ ਗਰੇਵਾਲ, ਪੋਤਰਾ ਲਕਸ਼ਦੀਪ ਸਿੰਘ ਗਰੇਵਾਲ ਦੁਆਰਾ ਅਗਨ ਭੇਟ ਕੀਤਾ ਗਿਆ।
ਇਸ ਦੁੱਖ ਦੀ ਘੜੀ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਸੇਵੀ, ਸਿੰਘ ਸਭਾਵਾਂ ਦੇ ਆਗੂਆਂ ਨੇ ਨਮ ਅੱਖਾਂ ਨਾਲ ਸ: ਬਲਬੀਰ ਸਿੰਘ ਗਰੇਵਾਲ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਹਲਕਾ ਉੱਤਰੀ ਦੇ ਵਿਧਾਇਕ ਚੋਧਰੀ ਮਦਨ ਲਾਲ ਬੱਗਾ, ਪਰਗਟ ਸਿੰਘ ਵਿਧਾਇਕ, ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ, ਸੰਜੇ ਤਲਵਾੜ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਨਗਰ ਨਿਗਮ ਲੁਧਿਆਣਾ ਦੀ ਮੇਅਰ ਇੰਦਰਜੀਤ ਕੋਰ, ਨਗਰ ਸੁਧਾਰ ਟਰਸਟ ਚੇਅਰਮੈਨ ਤਰਸੇਮ ਸਿੰਘ ਭਿੰਡਰ, ਮਾਰਕਫੈਡ ਦੇ ਚਅਰਮੈਨ ਅਮਨਦੀਪ ਸਿੰਘ ਮੋਹੀ, ਵਪਾਰ ਵਿੰਗ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਕੌਸਲਰ ਮਨਜੀਤ ਸਿੰਘ ਢਿੱਲੋ, ਸੁਖਮੇਲ ਸਿੰਘ ਗਰੇਵਾਲ ਕੌਂਸਲਰ, ਕੌਸਲਰ ਅਮਰਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਾਸ਼ਰ, ਚੋਧਰੀ ਯਸ਼ਪਾਲ, ਜੀਵਨ ਗੁਪਤਾ ਭਾਜਪਾ ਆਗੂ, ਕਮਲ ਅਰੋੜਾ ਕੌਸਲਰ, ਜਸਪਾਲ ਸਿੰਘ ਕੌਸਲਰ, ਕੌਂਸਲਰ ਸੁੱਖਮੇਲ ਗਰੇਵਾਲ , ਕੌਂਸਲਰ ਅਸ਼ਵਨੀ ਸ਼ਰਮਾ ਗੋਭੀ ਕੌਸਲਰ, ਅਨੁਜ ਚੋਧਰੀ ਕੌਸਲਰ, ਕੌਂਸਲਰ ਲਖਵਿੰਦਰ ਚੌਧਰੀ , ਕੌਂਸਲਰ ਜਗਦੀਸ਼ ਲਾਲ ਦਿਸ਼ਾ, ਕੌਂਸਲਰ ਨਿੱਧੀ ਗੁਪਤਾ, ਕੌਂਸਲਰ ਅਮਰਜੀਤ ਸਿੰਘ , ਕੌਂਸਲਰ ਲਵਲੀ ਮਨੌਚਾ, ਇੰਦਰ ਅਗਰਵਾਲ ਕੌਸਲਰ, ਨਰਿੰਦਰ ਸ਼ਰਮਾ ਕਾਲਾ ਸਾਬਕਾ ਕੌਸਲਰ, ਜਸਬੀਰ ਸਿੰਘ ਚੱਢਾ ਸਾਬਕਾ ਕੌਸਲਰ, ਦਰਸ਼ਨ ਲਾਲ ਬਵੇਜਾ ਸਾਬਕਾ ਚੇਅਰਮੈਨ, ਸੋਹਣ ਸਿੰਘ ਗੋਗਾ ਕੌਸਲਰ, ਸਤੀਸ਼ ਮਲਹੋਤਰਾ ਸਾਬਕਾ ਪੁਲਿਸ ਅਧਿਕਾਰੀ, ਜਗਮੋਹਣ ਸ਼ਰਮਾ ਭਾਜਪਾ ਆਗੂ, ਕੈਲਾਸ਼ ਕਪੂਰ ਸਾਬਕਾ ਕੌਸਲਰ, ਸੇਵਾ ਸਿੰਘ ਭੱਟੀ ਸਾਬਕਾ ਸਕੱਤਰ ਸ੍ਰੋਮਣੀ ਗੁਰ: ਪ੍ਰਬੰਧਕ ਕਮੇਟੀ, ਸੁਰਜੀਤ ਸਿੰਘ ਮੱਕੜ, ਗੁਰਪ੍ਰੀਤ ਸਿੰਘ ਬਿੱਟੂ ਗਰੇਵਾਲ, ਸੁਰਜੀਤ ਰਾਏ ਸਾਬਕਾ ਕੌਸਲਰ, ਸੁਰਜੀਤ ਸਿੰਘ ਠੇਕੇਦਾਰ, ਅਮੀਰ ਸਿੰਘ ਬਾਜਵਾ ਚੀਫ ਸੈਨੇਟਰੀ ਇੰਸ:, ਰਵੀ ਡੋਗਰਾ ਸੀ ਐਸ ੳ, ਰਵੀ ਸ਼ਰਮਾ ਚੀਫ ਸੈਨੇਟਰੀ ਇੰਸ:, ਨੀਸ਼ੂ ਘਈ ਚੀਫ ਸੈਨੇਟਰੀ ਇੰਸ:, ਦਰਸ਼ਨ ਸਿੰਘ ਟੋਨੀ ਰਿਟਾਇਰ ਸੈਨੇਟਰੀ ਇੰਸ:, ਰਾਜ ਗਰੇਵਾਲ, ਜਗਜੀਤ ਸਿੰਘ ਗਰੇਵਾਲ, ਰਵਿੰਦਰ ਸਿੰਘ ਰਾਜੂ, ਰਣਧੀਰ ਸਿੰਘ ਲਾਡੀ, ਹਰਮੋਹਣ ਸਿੰਘ ਗੁੱਡੂ, ਜਤਿੰਦਰ ਸਿੰਘ ਸੋਡੀ, ਸੋਨੂ ਅਰੋੜਾ, ਚਰਨਜੀਤ ਸਿੰਘ ਚੰਨੀ, ਨਿਕੁਲ ਸ਼ਰਮਾ, ਮਨਜੀਤ ਸਿੰਘ ਤਾਜਪੁਰੀ,ਅਵਤਾਰ ਸਿੰਘ, ਪਰਵੀਨ ਸੂਦ, ਲਾਡੀ ਕਤਿਆਲ, ਮਨਜੀਤ ਸਿੰਘ, ਜਰਨੈਲ ਸਿੰਘ ਭੱਟੀ, ਇਕਬਾਲ ਸਿੰਘ ਪਿੰਕਾ, ਸੁੱਖਵਿੰਦਰ ਸਿੰਘ, ਰਵਦੀਪ ਸਿੰਘ ਉਬਰਾਏ, ਬਲਵਿੰਦਰ ਸਿੰਘ ਘੋੜਾ, ਕਸ਼ਮੀਰ ਕੋਰ ਸੰਧੂ ਮੀਤ ਪ੍ਰਧਾਨ ਇਸਤਰੀ ਅਕਾਲੀ ਦੱਲ, ਮਹਿੰਦਰ ਸਿੰਘ ਭੱਟੀ, ਕਮਲ ਦਿਆਲ ਪਬਲਿਕ ਸਕੂਲ, ਵਿਕਾਸ ਪ੍ਰਾਸ਼ਰ, ਦਵਿੰਦਵੀਰ ਸਿੰਘ ਲੱਕੀ, ਧਰਮਪਾਲ, ਅੰਕੁਰ ਗੁਲਾਟੀ, ਜਸਵਿੰਦਰ ਸਿੰਘ ਸੰਧੂ, ਗੁਰਨਾਮ ਸਿੰਘ ਰੰਧਾਵਾ,ਸੰਦੀਪ ਸਿੰਘ ਗਰੇਵਾਲ, ਪਰਵਿੰਦਰ ਸਿੰਘ ਗਿੰਦਰਾ, ਲਖਵਿੰਦਰ ਸਿੰਘ ਵਾਰਡ ਨੰ 16, ਗਗਨਦੀਪ ਸਿੰਘ ਗਗਨ, ਮਹੇਸ਼ਇੰਦਰ ਸਿੰਘ ਪੱਪੀ, ਪਰਮਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਮਦਾਨ, ਜੋਗਿੰਦਰ ਸਿੰਘ ਬੂਰੀ, ਕੋਮਲ ਖੰਨਾ ਕਾਂਗਰਸ ਆਗੂ, ਰਛਪਾਲ ਸਿੰਘ ਫੋਜੀ, ਭੁਪਿੰਦਰ ਸਿੰਘ ਸੰਧੂ, ਹਰਵਿੰਦਰ ਹੈਪੀ ਤੋ ਇਲਾਵਾ ਸਾਕ ਸਬੰਧੀ, ਰਿਸ਼ਤੇਦਾਰ ਵੀ ਮੌਜੂਦ ਸਨ
ਪਰਿਵਾਰਿਕ ਮੈਂਬਰ: ਦਲਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਅਜੀਤ ਪਾਲ ਸਿੰਘ ਚੀਮਾ, ਬੰਟੀ ਚੀਮਾ, ਬੇਟੀ ਪਰਮਜੀਤ ਕੌਰ, ਬੇਟੀ ਇੰਦਰਜੀਤ ਕੌਰ, ਸਤਨਾਮ ਸਿੰਘ ਗਰੇਵਾਲ,ਰਣਜੋਧ ਸਿੰਘ ਗਰੇਵਾਲ, ਜਗਜੀਤ ਸਿੰਘ ਗਰੇਵਾਲ, ਰਾਜੂ ਗਰੇਵਾਲ,ਕੌਂਸਲਰ ਕੌਂਸਲਰ ਅਸ਼ਵਨੀ ਸ਼ਰਮਾ ਗੋਭੀ ਪੀਏ ਗੁਰਸ਼ਰਨ ਦੀਪ ਸਿੰਘ ਵੀ ਮੌਜੂਦ ਸਨl
ਸਵ: ਬਲਬੀਰ ਸਿੰਘ ਗਰੇਵਾਲ ਦੀ ਅੰਗੀਠਾ ਸੰਭਾਲਣ ਦੀ ਰਸਮ 24 11 2023 ਘਰੋਂ ਚੱਲਣ ਦਾ ਸਮਾਂ 9 ਵਜੇ ਦਾ ਹੋਵੇਗਾ,26,11,2025, ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜਿਨਾਂ ਦੇ ਭੋਗ 28,11,2025 ਪਾਏ ਜਾਣਗੇ।
ਅੰਤਿਮ ਅਰਦਾਸ 28, 11, 2025 ਦਿਨ ਸ਼ੁੱਕਰਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਦਫਤਰ ਦੀ ਬੈਕ ਸਾਈਡ ਸਮਾਂ ਇਕ ਵਜੇ ਤੋਂ 2 ਵਜੇ ਤੱਕ ਹੋਵੇਗੀ। ਮਿਤੀ 26 11 2025 ਨੂੰ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ।