Breaking: ਪੀਐੱਮ ਮੋਦੀ ਦੇ ਹਰਿਆਣਾ ਦੌਰੇ ਨੂੰ ਲੈ ਕੇ ਵੱਡੀ ਅਪਡੇਟ; ਪੜ੍ਹੋ ਹੋਇਆ ਫ਼ੈਸਲਾ?
ਚੰਡੀਗੜ੍ਹ, 13 ਅਕਤੂਬਰ 2025 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰਿਆਣਾ ਦੌਰੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਪੀਐੱਮ ਮੋਦੀ ਦਾ ਹਰਿਆਣਾ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਮੋਦੀ 17 ਅਕਤੂਬਰ ਨੂੰ ਸੋਨੀਪਤ ਆਉਣ ਵਾਲੇ ਸਨ ਅਤੇ ਉਨ੍ਹਾਂ ਨੇ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਆਈਪੀਐਸ ਵਾਈ ਪੂਰਨ ਖੁਦਕੁਸ਼ੀ ਕਾਰਨ ਹਰਿਆਣਾ ਦੀ ਸਿਆਸਤ ਪਹਿਲਾਂ ਬਹੁਤ ਗਰਮਾਈ ਹੋਈ ਹੈ ਅਤੇ ਧਰਨੇ ਮੁਜ਼ਾਹਰੇ ਵਿਰੋਧੀ ਧਿਰਾਂ ਦੇ ਵੱਲੋਂ ਕੀਤੇ ਜਾ ਰਹੇ ਹਨ, ਜਿਸ ਕਾਰਨ ਸੁਰੱਖਿਆ ਦੇ ਲਿਹਾਜ਼ ਨੂੰ ਵੇਖਦੇ ਹੋਏ ਮੋਦੀ ਦਾ ਹਰਿਆਣਾ ਦਾ ਦੌਰਾ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।