ਬਾਏ-ਬਾਏ ਦਾ ਸਮਾਂ: ਕਦੇ ਜੋੜਦੀ ਸੀ ਉਤਰੀ ਅਤੇ ਦੱਖਣੀ ਟਾਪੂ ਨੂੰ
ਨਿਊਜ਼ੀਲੈਂਡੀ ਦੀ ਸਮੁੰਦਰੀ ਜਹਾਜ਼ ‘ਅਰਟੇਰੇ’ ਭਾਰਤ ਪਹੁੰਚ ‘ਕਬਾੜ’ ਦਾ ਰੂਪ ਧਾਰਨ ਕਰੇਗਾ
-ਸਮੁੰਦਰੀ ਜਹਾਜ਼ ਇੰਡੀਆ ਜਾਵੇਗਾ ਪਰ ਵਾਪਿਸ ਨਹੀਂ ਆਵੇਗਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 13 ਅਕਤੂਬਰ 2025-ਨਿਊਜ਼ੀਲੈਂਡ ਦੇ ਦੋਹਾਂ ਉਤਰੀ ਅਤੇ ਦੱਖਣੀ ਟਾਪੂਆਂ ਨੂੰ ਕੁੱਕਸ੍ਰਟੇਟ ਤੇਜ ਰਸਤੇ ਰਾਹੀਂ ਜੋੜਦਾ ਇਕ ਮਾਲ ਵਾਹਕ ਅਤੇ ਸਵਾਰੀਆਂ ਵਾਲਾ ਸਮੁੰਦਰੀ ਜਹਾਜ਼ (ਫੈਰੀ) ਹੁਣ ਆਖਰੀ ਬਾਇ-ਬਾਇ ਕਹਿਣ ਤੱਕ ਦਾ ਆਪਣਾ ਜੀਵਨ ਪੂਰਾ ਕਰ ਚੁੱਕਾ ਹੈ। ਉਸਦੀ ਥਾਂ ਨਵੇਂ ਜਹਾਜ਼ ਲੈ ਰਹੇ ਹਨ। ਇਸ ਵੱਡੇ ਸਮੁੰਦਰੀ ਜਹਾਜ਼ ਦੇ ਵੱਡੇ ਮਲਬੇ ਨੂੰ ਦੁਬਾਰਾ ਕਿਸੇ ਕੰਮ ਲਿਆ ਜਾ ਸਕੇ, ਇਸਦੇ ਲਈ ਭਾਰਤ ਦਾ ਇਕ ਵਪਾਰੀ ਅੱਗੇ ਆਇਆ ਹੈ ਜਿਸ ਨੇ ਨਿਊਜ਼ੀਲੈਂਡ ਦੇ ਇਸ ਜਹਾਜ਼ ਦਾ ਸੌਦਾ ਕਰ ਲਿਆ ਹੈ। ਇੱਕ ਵਾਰ ਜਦੋਂ ਖਰੀਦਦਾਰ ਜਹਾਜ਼ ਦੀ ਮਲਕੀਅਤ ਲੈ ਲੈਂਦਾ ਹੈ, ਤਾਂ ਵਾਤਾਵਰਣ ਸੁਰੱਖਿਆ ਅਥਾਰਟੀ ਦਆਰਾ ਸਮੀਖਿਆ ਦੇ ਅਧੀਨ (ਜੋ ਕਿ ਅਜੇ ਬਾਕੀ ਹੈ), ਉਹ ਇਸਦੀ ਯਾਤਰਾ ਨੂੰ ਰੀਸਾਈਕਲਿੰਗ ਯਾਰਡ (ਗੁਜਰਾਤ-ਇੰਡੀਆ) ਤੱਕ ਚਾਲਕ ਦਲ ਦੇਣ ਲਈ ਜ਼ਿੰਮੇਵਾਰ ਹੋਵੇਗਾ। ਕੁਝ ਤਕਨੀਕੀ ਗੱਲਾਂ ਜੋ ਕਿ ਇਸਨੂੰ ਤੋੜਨ ਵੇਲੇ ਜਾਂ ਕਹਿ ਲਈਏ ਕਬਾੜ ਕਰਨ ਵੇਲੇ ਵਾਤਾਵਰਣ ਨਾ ਖਰਾਬ ਕਰਨ, ਇਸਦੇ ਲਈ ਨਿਊਜ਼ੀਲੈਂਡ ਦੀ ਵਾਤਾਵਰਣ ਸੁਰੱਖਿਆ ਅਥਾਰਟੀ ਜਾਂਚ-ਪੜ੍ਹਤਾਲ ਬਾਅਦ ਹਰੀ ਝੰਡੀ ਦੇਵੇਗੀ।
ਇਹ ਫੈਰੀ, ਜਿਸਨੇ ਅਗਸਤ ਵਿੱਚ ਆਪਣੀ ਆਖਰੀ ਕੁੱਕ ਸਟਰੇਟ ਯਾਤਰਾ ਕੀਤੀ ਸੀ, ਨੇ 26 ਸਾਲਾਂ ਤੱਕ ਇੰਟਰਆਈਲੈਂਡਰ ਫਲੀਟ ਦੇ ਹਿੱਸੇ ਵਜੋਂ ਸੇਵਾ ਨਿਭਾਈ। ਇਸ ਨੂੰ 2029 ਵਿੱਚ ਆਉਣ ਵਾਲੀਆਂ ਦੋ ਬਿਲਕੁਲ ਨਵੀਆਂ ਰੇਲ-ਸਮਰੱਥ ਫੈਰੀਆਂ ਲਈ ਪਿਕਟਨ ਬੰਦਰਗਾਹ ਦੇ ਪੁਨਰ-ਵਿਕਾਸ ਦੀ ਤਿਆਰੀ ਵਾਸਤੇ ਸੇਵਾਮੁਕਤ ਕੀਤਾ ਗਿਆ ਸੀ। ਜਹਾਜ਼ ਵਿੱਚੋਂ ਸਾਰੇ ਕੀਮਤੀ ਸਾਮਾਨ ਜਿਵੇਂ ਕਿ ਫਰਨੀਚਰ ਅਤੇ ਉਪਕਰਨ ਹਟਾ ਦਿੱਤੇ ਗਏ ਹਨ ਤਾਂ ਜੋ ਉਹਨਾਂ ਨੂੰ ਹੋਰ ਫੈਰੀਆਂ ਵਿੱਚ ਦੁਬਾਰਾ ਵਰਤਿਆ ਜਾ ਸਕੇ ਜਾਂ ਦਾਨ ਕੀਤਾ ਜਾ ਸਕੇ।
ਅਰਟੇਰੇ ਪਹਿਲੀ ਵਾਰ 90 ਦੇ ਦਹਾਕੇ ਦੇ ਅਖੀਰ ਵਿੱਚ ਨਿਊਜ਼ੀਲੈਂਡ ਦੇ ਤੱਟਾਂ ’ਤੇ ਪਹੁੰਚੀ ਸੀ, ਪਰ ਆਪਣੀ ਸੇਵਾ ਦੇ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਖਾਸ ਤੌਰ ’ਤੇ, ਇਹ ਫੈਰੀ ਜੂਨ 2024 ਵਿੱਚ ਪਿਕਟਨ ਤੋਂ ਬਾਹਰ ਜ਼ਮੀਨ ਨਾਲ ਟਕਰਾ ਗਈ ਸੀ।