ਆਂਗਣਵਾੜੀ ਮੁਲਾਜ਼ਮਾਂ ਵੱਲੋ ਹਰਸਿਮਰਤ ਕੌਰ ਬਾਦਲ ਦੇ ਦਫਤਰ ਸਾਹਮਣੇ ਰੋਸ ਵਿਖਾਵਾ
ਅਸ਼ੋਕ ਵਰਮਾ
ਬਠਿੰਡਾ,12 ਅਕਤੂਬਰ 2025: ਅੱਜ ਇਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਸੱਦੇ ਤੇ ਗੁਰਮੀਤ ਕੌਰ ਜ਼ਿਲ੍ਹਾ ਪ੍ਰਧਾਨ ਬਠਿੰਡਾ, ਬਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਮਾਨਸਾ ਸਿੰਦਰਪਾਲ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਨੇ ਕਿਹਾ ਕਿ ਆਈਸੀਡੀਐਸਐਸ ਸਕੀਮ ਨੂੰ ਚਾਲੂ ਹੋਇਆ 50 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਪਰ ਕੇਂਦਰ ਦੀ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸਿਰਫ ਨਿਗੂਣਾ ਜਿਹਾ ਮਾਣ ਭੱਤਾ 4500 ਵਰਕਰ ਤੇ 2250 ਹੈਲਪਰ ਦਿੱਤਾ ਜਾ ਰਿਹਾ ਹੈ ਜੋ ਨਾਰੀ ਦਾ ਸ਼ੋਸ਼ਣ ਹੈ । ਉਹਨਾਂ ਕਿਹਾ ਕਿ ਹਿੰਦਸਤਾਨ ਦੇ ਵਿੱਚ 28 ਲੱਖ ਔਰਤਾਂ ਇਸ ਸਕੀਮ ਦੇ ਵਿੱਚ ਕੰਮ ਕਰਦੀਆਂ ਹਨ ਪਰੰਤੂ 50 ਸਾਲ ਬੀਤ ਜਾਣ ਦੇ ਬਾਅਦ ਵੀ ਆਗਣਵਾੜੀ ਵਰਕਰਾਂ ਹੈਲਪਰਾ ਨੂੰ ਪੱਕੇ ਨਹੀਂ ਕੀਤਾ ਗਿਆ ।ਪਿਛਲੇ ਅੱਠ ਸਾਲਾਂ ਤੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਗਣਵਾੜੀ ਵਰਕਰਾਂ ਹੈਲਪਰਾ ਦੇ ਮਾਣ ਭੱਤੇ ਵਿੱਚ ਇਕ ਰੁਪਏ ਦਾ ਵਾਧਾ ਨਹੀਂ ਕੀਤਾ ਜਦਕਿ ਮਹਿੰਗਾਈ ਕਈ ਗੁਣਾ ਵੱਧ ਗਈ ਹੈ।
ਉਹਨਾਂ ਨੇ ਮੰਗ ਕੀਤੀ ਕਿ ਕੇਂਦਰ ਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪੱਕਿਆਂ ਕਰੇ ਆਈਸੀਡੀਐਸ ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕਰੇ, ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਜਦੋਂ ਤੱਕ ਇਹ ਨਹੀਂ ਕੀਤਾ ਜਾਂਦਾ ਘੱਟੋ ਘੱਟ ਉਜਰਤਾ ਲਾਗੂ ਕੀਤੀਆਂ ਜਾਣ ਅਗਣਵਾੜੀ ਵਰਕਰਾਂ ਹੈਲਪਰਾਂ ਨੂੰ ਹਰ ਮਹੀਨੇ ਦਾ ਮੈਡੀਕਲ ਅਲਾਉਂਸ ਦਿੱਤਾ ਜਾਵੇ। ਆਗਣਵਾਣੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਪੈਕਟ ਬੰਦ ਖਾਣੇ ਦੀ ਥਾਂ ਤੇ ਤਾਜ਼ਾ ਪਕਾ ਕੇ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਕਿ ਚੁਣੇ ਚੁਣੇ ਹੋਏ ਸੰਸਦ ਮੈਂਬਰ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕਰ ਰਹੀਆਂ ਹਨ ,ਕਿ ਉਹ ਸੰਸਦ ਦੇ ਵਿੱਚ ਸਾਡੀ ਆਵਾਜ਼ ਉਠਾਉਣ। ਇਸ ਮੌਕੇ ਹਰਸਿਮਰਤ ਕੌਰ ਬਾਦਲ ਤੇ ਪ੍ਰਧਾਨ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਕੋਲ ਮੰਗ ਕੀਤੀ ਗਈ ਕਿ ਉਹ ਸਾਡੀ ਮੰਗ ਪ੍ਰਧਾਨ ਮੰਤਰੀ ਤੱਕ ਪਹੁੰਚਾਉਣ ਅਤੇ ਸੰਸਦ ਦੇ ਵਿੱਚ 28 ਲੱਖ ਆਂਗਣਵਾੜੀ ਵਰਕਰਾਂ ਹੈਲਪਰਾਂ ਦੀ ਆਵਾਜ਼ ਉਠਾਉਣ।
ਇਸ ਸਮੇਂ ਅੰਮ੍ਰਿਤ ਪਾਲ ਕੌਰ ਬੱਲੂਆਣਾ, ਲਾਭ ਕੌਰ ਸੰਗਤ, ਬਲਵੀਰ ਕੌਰ ਲਹਿਰੀ, ਬਲਵੀਰ ਕੌਰ ਲਹਿਰੀ, ਲੀਲਾਵੰਤੀ ਬਠਿੰਡਾ, ਪਰਮਜੀਤ ਕੌਰ ਰੁਲਦੂ ਵਾਲਾ, ਕਿਰਪਾਲ ਕੌਰ ਰਾਮਪੁਰਾ, ਮਨਮੀਤ ਕੌਰ ਨਥਾਣਾ,ਬਲਵਿੰਦਰ ਕੌਰ ਮਾਨਸਾ ,ਸੁਰਿੰਦਰ ਕੌਰ ਝੁਨੀਰ, ਵੀਰਪਾਲ ਕੌਰ ਬੁਢਲਾਡਾ, ਵੀਰਪਾਲ ਕੌਰ ਲੰਬੀ ,ਕਿਰਨਜੀਤ ਕੌਰ ਮਲੋਟ ਜਸਵਿੰਦਰ ਕੌਰ ਗਿੱਦੜਬਾਹਾ, ਰੇਖਾ ਰਾਣੀ ਗੋਨੇਆਣਾ ,ਬਲਵੀਰ ਕੌਰ ਭੋਖੜਾ, ਮਨਪ੍ਰੀਤ ਕੌਰ ਸਿਵੀਆ ਦਰਸ਼ਨ ਕੌਰ ਬਠਿੰਡਾ, ਬਲਵਿੰਦਰ ਕੌਰ ਜੱਜਲ , ਸੁਨੈਣਾ ਗੋਨਿਆਣਾ ਰਣਜੀਤ ਕੌਰ ਨਰੂਆਣਾ, ਕਲਦੀਪ ਕੌਰ ਝੂੰਬਾ, ਸਤਵੀਰ ਕੌਰ ,ਹਰਵੀਰ ਕੌਰ ਬਠਿੰਡਾ, ਕਿਰਨਪਾਲ ਕੌਰ ਮਨਜੀਤ ਕੌਰ, ਨਰਿੰਦਰ ਕੌਰ ਸਰਬਜੀਤ ਕੌਰ ਕਾਲੇਵਾਲਾ, ਗਗਨਦੀਪ ਕੌਰ ਮੱਲਣ ,ਕਿਰਨਜੀਤ ਕੌਰ , ਜਸਵੀਰ ਕੌਰ , ਸੁਖਵਿੰਦਰ ਕੌਰ ਮਲਕੀਤ ਕੌਰ ਚਰਨਜੀਤ ਕੌਰ ਸੁਖਵਿੰਦਰ ਕੌਰ ਮਾਨਸਾ ਕਰਮਜੀਤ ਕੌਰ ਮੂਸਾ ਗੁਰਜੀਤ ਕੌਰ ਭੈਣੀਬਾਘਾ ,ਅਮਰਜੀਤ ਕੌਰ ਮੰਡੀਕਲਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।