← ਪਿਛੇ ਪਰਤੋ
ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਸਵੇਰੇ 11.00 ਵਜੇ ਤੱਕ 21.51 ਫੀਸਦੀ ਪੋਲਿੰਗ ਬਾਬੂਸ਼ਾਹੀ ਨੈਟਵਰਕ ਲੁਧਿਆਣਾ, 19 ਜੂਨ, 2025: ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ ਸਵੇਰੇ 11.00 ਵਜੇ ਤੱਕ 21.51 ਫੀਸਦੀ ਵੋਟਰਾਂ ਨੇ ਆਪਣੀ ਵੋਟ ਦੀ ਤਾਕਤ ਦੀ ਵਰਤੋਂ ਕੀਤੀ ਹੈ। ਗਰਮੀ ਦੇ ਮੌਸਮ ਕਾਰਨ ਵੋਟਰ ਬਹੁਤ ਘੱਟ ਗਿਣਤੀ ਵਿਚ ਨਿਕਲ ਰਹੇ ਹਨ। ਇਹਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਸਮੇਤ 14 ਉਮੀਦਵਾਰ ਚੋਣ ਮੈਦਾਨ ਵਿਚ ਹਨ। ਵੋਟਾਂ ਪਾਉਣ ਵਾਸਤੇ 194 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ।
Total Responses : 1797