← Go Back
ਪੰਜਾਬ ਦੀ ਸੀਨੀਅਰ ਹੈਂਡਬਾਲ ਟੀਮ ਦੀ ਜਿੱਤ ਬਾਬੂਸ਼ਾਹੀ ਬਿਊਰੋ ਚੰਡੀਗੜ੍ਹ : ਪੰਜਾਬ ਦੀ ਸੀਨੀਅਰ ਹੈਂਡਬਾਲ ਟੀਮ (women) ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦਿਆਂ ਰਾਸ਼ਟਰੀ ਹੈਂਡਬਾਲ ਚੈਂਪਿਅਨਸ਼ਿਪ ਵਿੱਚ ਜੇਤੂ ਤਾਜ ਹਾਸਲ ਕੀਤਾ। ਫਾਈਨਲ ਮੁਕਾਬਲੇ ਵਿੱਚ ਟੀਮ ਨੇ ਆਪਣੀ ਮਜ਼ਬੂਤ ਰਣਨੀਤੀ ਅਤੇ ਜਿੱਤ ਦੇ ਜਜ਼ਬੇ ਨਾਲ ਵਿਰੋਧੀ ਟੀਮ ਨੂੰ ਹਰਾਇਆ। ਪੰਜਾਬ ਹੈਂਡਬਾਲ ਐਸੋਸੀਏਸ਼ਨ ਨੇ ਟੀਮ ਦੇ ਖਿਡਾਰੀਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਹੈ। ਇਹ ਮੁਕਾਬਲੇ ਬਿਹਾਰ ਵਿਚ 5 ਤੋਂ 9 ਜਨਵਰੀ ਵਿਚਕਾਰ ਹੋਏ ਸਨ। ਇਸ ਦੌਰਾਨ ਪੰਜਾਬ ਦੀ ਟੀਮ ਨੇ ਦਿੱਲੀ ਦੀ ਟੀਮ ਨੂੰ 40-25 ਅੰਕਾਂ ਨਾਲ ਹਰਾਇਆ।
Total Responses : 2691