ਮਾਲੇਰਕੋਟਲਾ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 73 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਚੈੱਕ ਭੇਂਟ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 20 ਸਤੰਬਰ 2024 - ਸਮਜ ਸੇਵਾ ਦੇ ਖੇਤਰ ਵਿੱਚ ਪੂਰੀ ਦੁਨੀਆ ਵਿਚ ਸੇਵਾਵਾਂ ਨਿਭਾ ਰਹੀ ਸੰਸਥਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਹੀਨਾਵਾਰ ਪੈਨਸ਼ਨ ਦੇ ਲੋੜਵੰਦ ਪਰਿਵਾਰਾਂ ਨੂੰ ਚੈੱਕ ਤਕਸੀਮ ਕੀਤੇ ਜਾਂਦੇ ਹਨ ਜਿਸ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ.ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਸਥਾਂ ਸੀਨੀਅਰ ਟਰੱਸਟੀ ਸ. ਜੀ ਕੇ ਸਿੰਘ ਧਾਲੀਵਾਲ ਸਾਬਕਾ ਆਈ.ਏ.ਐਸ ਅਧਿਕਾਰੀ ਤੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲਾ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ 73 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਤਕਸੀਮ ਕੀਤੇ ਗਏ।
ਇਸ ਮੌਕੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ,ਸੀਨੀਅਰ ਮੀਤ ਪ੍ਰਧਾਨ ਸ.ਮਨਦੀਪ ਸਿੰਘ ਖੁਰਦ,ਜਨਰਲ ਸਕੱਤਰ ਦਰਸ਼ਨ ਸਿੰਘ ਦਰਦੀ ਅਤੇ ਖ਼ਜ਼ਾਨਚੀ ਨਰੇਸ਼ ਕੁਮਾਰ ਕਾਲਾ ਨਾਰੀਕੇ ਨੇ ਦੱਸਿਆ ਕਿ ਜਿਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ਿਲਾ ਮਾਲੇਰਕੋਟਲਾ ਵਿਖੇ ਸਨੀ ਓਬਰਾਏ ਚੈਰੀਟੇਬਲ ਲੈਬੋਰਟਰੀਆਂ ਮਾਲੇਰਕੋਟਲਾ ਤੇ ਅਮਰਗੜ੍ਹ ਵਿਖੇ ਚੱਲ ਰਹੀ ਹਨ ਜਿਥੇ ਕਿ ਲੋੜਵੰਦ ਮਰੀਜ਼ ਸਾਲੂ ਟੈਸਟਾ ਦਾ ਨਾ ਮਾਤਰ ਭੁਗਤਾਨ ਕਰਕੇ ਫਾਇਦਾ ਪ੍ਰਾਪਤ ਕਰ ਰਹੇ ਹਨ ਉਥੇ ਹੀ ਮਾਲੇਰਕੋਟਲਾ,ਅਮਰਗੜ੍ਹ ਅਹਿਮਦਗੜ੍ਹ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਇਲੈਸਿਸ ਮਸ਼ੀਨਾਂ ਦੀ ਸੇਵਾ ਕਰਨੀ ਵੀ ਟਰਸਟ ਦੇ ਵਿਚਾਰ ਅਧੀਨ ਹਨ। ਜਿਸ ਤੇ ਜਲਦੀ ਹੀ ਕਾਰਵਾਈ ਹੋਣ ਦੀ ਉਮੀਦ ਹੈ ਜਿਸ ਤੋਂ ਇਲਾਕਾ ਨਿਵਾਸੀ ਫਾਇਦਾ ਉਠਾ ਸਕਣਗੇ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਸਟਰ ਚਰਨਦਾਸ ਸੋਂਦ, ਅਮਰਜੀਤ ਸਿੰਘ ਭੈਣੀ, ਮਨਧੀਰ ਸਿੰਘ ਝੱਲ, ਬਹਾਦਰ ਸਿੰਘ ਭੂਦਨ, ਲੈਕ.ਗੁਰਪ੍ਰੀਤ ਸਿੰਘ ਜਵੰਦਾ, ਹਰਬੰਸ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ ਟਿਵਾਣਾ, ਸਪਿੰਦਰ ਸਿੰਘ ਭੁਰਥਲਾ ਆਦਿ ਮੌਜੂਦ ਸਨ।