ਆਤਮਿਕ ਸ਼ਾਂਤੀ ਲਈ ਨਿਰੰਕਾਰ ਦਾ ਗਿਆਨ ਜ਼ਰੂਰੀ: ਸ਼ਿਆਮ ਲਾਲ ਗਰਗ
ਅਸ਼ੋਕ ਵਰਮਾ
ਬਠਿੰਡਾ, 20 ਸਤੰਬਰ, 2024: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਸੰਤ ਨਿਰੰਕਾਰੀ ਮੰਡਲ ਦਿੱਲੀ ਦੇ ਕੇਂਦਰੀ ਸਲਾਹਕਾਰ ਯੋਜਨਾ ਬੋਰਡ ਦੇ ਕਨਵੀਨਰ ਸ਼ਿਆਮ ਲਾਲ ਗਰਗ ਨੇ ਆਪਣੀ ਪ੍ਚਾਰ ਯਾਤਰੀ ਦੌਰਾਨ ਬਠਿੰਡਾ ਜੋਨ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦੀ ਪ੍ਚਾਰ ਯਾਤਰਾ ਦੌਰਾਨ ਬਠਿੰਡਾ ਜੋਨ ਦੀਆ ਬਰਾਂਚਾਂ ਗਹਿਰੀ ਬੁੱਟਰ, ਕੋਟਸ਼ਮੀਰ, ਤਲਵੰਡੀ ਸਾਬੋ ਅਤੇ ਮੁਲਤਾਨੀਆ ਆਦਿ ਥਾਵਾਂ 'ਚ ਸਤਸੰਗ ਸਮਾਗਮ ਕਰਵਾਏ ਗਏ। ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼ਿਆਮ ਲਾਲ ਗਰਗ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਤਿਗੁਰੂ ਦੇ ਵਿਸ਼ਵਾਸ ਤੇ ਚਲਦੇ ਹੋਏ ਜੀਵਨ ਵਤੀਤ ਕਰਨਾ ਚਾਹੀਦਾ ਹੈ ਕਿਉਂਕਿ ਜੀਵਨ ਵਿੱਚ ਬਹੁਤ ਸਾਰੇ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸਤਿਗੁਰੂ ਦੀ ਅਪਾਰ ਕਿਰਪਾ ਨਾਲ ਸਹਿਜ ਅਵਸਥਾ ਨਾਲ ਹੀ ਲੰਘ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਘਰ ਵਿੱਚ ਸਬਰ ਸਬੁਰੀ, ਸੰਤੋਖ ਅਤੇ ਮਿਲਵਰਤਣ ਹੋਵੇ ਅਤੇ ਨਿਰੰਕਾਰ ਦੀ ਕਿਰਪਾ ਨਾਲ ਪਰਿਵਾਰਕ ਮੈਂਬਰ ਰਲ ਮਿਲ ਪੇ੍ਮ ਪਿਆਰ ਨਾਲ ਰਹਿੰਦੇ ਹਨ ਉਥੇ ਪਰਿਵਾਰ ਅੰਦਰ ਸਮਰਪਣ ਭਾਵਨਾ ਪੈਦਾ ਹੁੰਦੀ ਹੈ ਅਤੇ ਘਰ ਅੰਦਰ ਸਵਰਗ ਵਰਗਾ ਮਾਹੌਲ ਬਣ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਤਿਗੁਰੂ ਦੀ ਕਿਰਪਾ ਨਾਲ ਹੀ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਕਿਉਂਕਿ ਪੁਰਨ ਸਤਿਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਨੂੰ ਬ੍ਰਹਮਗਿਆਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਨਿਰੰਕਾਰ ਦੇ ਦਰਸ਼ਨ ਕਰਕੇ ਹੀ ਦਿ੍ੜ ਵਿਸ਼ਵਾਸ ਪੈਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸੰਗਤ ਸੰਤਾਂ ਦਾ ਉਹ ਪਵਿੱਤਰ ਸਰੋਵਰ ਹੈ ਜਿੱਥੇ ਗੁਣਾਂ ਦੇ ਬੇਅੰਤ ਭੰਡਾਰ ਅਤੇ ਹੀਰੇ-ਮੋਤੀਆਂ ਵਰਗੇ ਗੁਣ ਮਿਲਦੇ ਹਨ, ਇੱਥੇ ਆ ਕੇ ਬਹੁਤ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ। ਸਤਿਗੁਰੂ ਦੀ ਕਿਰਪਾ ਨਾਲ ਸਦਾ ਭਗਤੀ ਦੇ ਮਾਰਗ 'ਤੇ ਚਲਦਿਆਂ, ਨਿਰੰਕਾਰ 'ਤੇ ਵਿਸ਼ਵਾਸ ਦਿ੍ੜ ਹੁੰਦਾ ਹੈ ਫਿਰ ਸੇਵਾ, ਸਿਮਰਨ, ਸਤਿਸੰਗ ਕਰਨ ਨਾਲ ਆਖਰੀ ਸਾਹਾਂ ਤੱਕ ਸੁਖ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਭਗਤੀ ਮਾਰਗ ਹਮੇਸ਼ਾ ਘਰ ਪਰਿਵਾਰ ਤੋਂ ਹੀ ਸ਼ੁਰੂ ਹੁੰਦਾ ਹੈ । ਪਰਿਵਾਰ ਵਿਚ ਰਹਿੰਦੇ ਹੋਏ ਆਪਣੇ ਬੱਚਿਆਂ ਨੂੰ ਸਤਿਸੰਗ ਵਿਚ ਲਿਆਉਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਸੰਗਤ ਨਾਲ ਜੋੜ ਕੇ ਬ੍ਰਹਮ-ਗਿਆਨ ਪ੍ਰਦਾਨ ਕਰਵਾਇਆ ਜਾਵੇ ਤਾਂ ਜੋ ਉਹ ਚੰਗੇ ਗੁਣ ਪ੍ਰਾਪਤ ਕਰ ਸਕਣ ਅਤੇ ਸਤਿਗੁਰੂ ਪ੍ਤੀ ਵਿਸ਼ਵਾਸ ਵਧੇ। ਫਿਰ ਸਤਿਗੁਰੂ ਦੀ ਕਿਰਪਾ ਨਾਲ ਹਨੇਰੇ ਤੋਂ ਪ੍ਰਕਾਸ਼ ਵੱਲ ਵਧਦੇ ਹੋਏ ਨਿਰੰਕਾਰ ਪ੍ਤੀ ਵਿਸ਼ਵਾਸ ਵਧਦਾ ਹੈ।
ਉਨ੍ਹਾਂ ਕਿਹਾ ਕਿ ਇਨਸਾਨ ਨੂੰ ਹਮੇਸ਼ਾ ਸਤਿਸੰਗ ਵਿਚ ਆਕੇ ਚੰਗੇ ਗੁਣ ਧਾਰਨ ਜਿਸ ਨਾਲ ਉਸ ਚੰਗੇ ਅਤੇ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਮਨੁੱਖ ਦਾ ਜਿੰਦਗੀ ਜਿਉਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬ੍ਰਹਿਮ-ਗਿਆਨ ਪ੍ਰਾਪਤ ਹੋਣ ਤੋਂ ਬਾਅਦ ਸਭ ਪ੍ਕਾਰ ਦੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ ਫਿਰ ਕੋਈ ਵੀ ਗਿਲਾ ਸ਼ਿਕਵਾ ਨਹੀਂ ਰਹਿੰਦਾ, ਹਰ ਵਕਤ ਤੂੰ ਹੀ ਤੂੰ ਦਾ ਅਹਿਸਾਸ ਬਣਿਆ ਰਹਿੰਦਾ ਹੈ। ਅੰਤ ਵਿੱਚ ਸੰਤ ਨਿਰੰਕਾਰੀ ਮੰਡਲ ਬਠਿੰਡਾ ਦੇ ਜੋਨਲ ਇਨਚਾਰਜ ਸ੍ਰੀ ਐਸ ਪੀ ਦੁਗੱਲ਼ ਨੇ ਮੁੱਖ ਮਹਿਮਾਨ ਅਤੇ ਉਨ੍ਹਾਂ ਨਾਲ ਪ੍ਰਚਾਰ ਦੌਰੇ 'ਤੇ ਆਏ ਮਹਾਤਮਾ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ। ਇਸ ਅਵਸਰ 'ਤੇ ਗਹਿਰੀ ਬੁੱਟਰ, ਕੋਟਸਮੀਰ, ਤਲਵੰਡੀ ਸਾਬੋ, ਬਠਿੰਡਾ ਅਤੇ ਮੁਲਤਾਨੀਆ ਸੰਯੋਜਕ ਤੇ ਮੁਖੀ ਹਾਜ਼ਰ ਸਨ।