ਧਾਰੀਵਾਲ ਨਹਿਰ 'ਚੋਂ ਨੌਜਵਾਨ ਨੂੰ ਲੱਭਣ ਲਈ ਦੂਸਰੇ ਦਿਨ ਵੀ ਕੋਸ਼ਿਸ਼ ਜਾਰੀ
ਪੱਤਰਕਾਰ ਰੋਹਿਤ ਗੁਪਤਾ
ਗੁਰਦਾਸਪੁਰ, 8 ਅਗਸਤ 2024 - ਬੀਤੇ ਕੱਲ੍ਹ 7 ਅਗਸਤ ਨੂੰ ਇੱਕ 22 ਸਾਲਾਂ ਨੌਜਵਾਨ ਸੁਖਮਣ ਦੀਪ ਸਿੰਘ ਪੁੱਤਰ ਧਰਮਿੰਦਰ ਵਾਸੀ ਰੰਗੀਲ ਪੁਰ ਥਾਣਾ ਰੰਗੜ ਨੰਗਲ ਨੇ ਧਾਰੀਵਾਲ ਨਹਿਰ ਵਿਚ ਛਾਲ ਮਰ ਦਿੱਤੀ ਸੀ ਜਿਸ ਦੀ ਥਾਣਾ ਧਾਰੀਵਾਲ ਦੀ ਐਸ ਐਚ ਓ ਮੈਡਮ ਬਲਜੀਤ ਕੌਰ ਪੂਰੀ ਟੀਮ ਨਾਲ ਗੋਤਾਂ ਖੋਰਾ ਦੀ ਮਦਦ ਨਾਲ ਨੋਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ
ਦੂਸਰੇ ਦਿਨ ਵੀ ਅੱਜ ਦੂਸਰੇ ਦਿਨ ਵੀ ਕੋਈ ਕਾਮਯਾਬੀ ਹਾਸਲ ਨਹੀ ਹੋਈ ਭਾਲ ਜਾਰੀ ਹੈ ਐਸ ਐਚ ਉ ਥਾਨਾ ਧਾਰੀਵਾਲ ਇੰਸਪੈਕਟਰ ਬਲਜੀਤ ਕੋਰ ਨੇ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਕ ਨੋਜਵਾਨ ਨੇ ਬਾਈਪਾਸ ਪੀਰ ਦੀ ਸੈਣ ਪੁਲ ਤੋ ਨਹਿਰ ਵਿੱਚ ਛਲਾਂਗ ਮਾਰ ਦਿੱਤੀ ਸੀ ਅਸੀ ਮੋਕੇ ਤੇ ਪਹੁੰਚ ਕਿ ਨੋਜਵਾਨ ਦੀ ਭਾਲ ਕੀਤੀ ਪਰ ਕਾਮਯਾਬ ਨਹੀ ਹੋ ਹੁਣ ਅਸੀ ਗੋਤਾਖੋਰ ਦੀਆ ਸਪੈਸ਼ਲ ਟੀਮਾ ਬੁਲਾਇਆ ਹਨ ਅਸੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੁਖਮਨ ਦੀਪ ਨੂੰ ਲੱਭ ਲਿਆ ਜਾਵੇ ਉਹਨਾ ਦੱਸਿਆ ਕਿ ਬਰਸਾਤ ਕਾਰਨ ਨਹਿਰ ਵਿੱਚ ਪਾਣੀ ਬਹੁਤ ਜਿਆਦਾ ਹੈ ਇਸ ਲਈ ਥੋੜੀ ਮੁਸ਼ਕਿਲ ਆ ਰਹੀ ਹੈ ਪਰ ਸਾਡੀ ਕੋਸ਼ਿਸ਼ ਜਾਰੀ ਸੁਖਮਨ ਦੇ ਰਿਸਤੇਦਾਰਾ ਨੇ ਦੱਸਿਆ ਕਿ ਘਰ ਵਿੱਚ ਕੋਈ ਵੀ ਗੱਲ ਨਹੀ ਹੋਈ ਪਤਾ ਨਹੀ ਉਸ ਦੇ ਦਿਮਾਗ ਵਿੱਚ ਕਈ ਆਇਆ ਉਸ ਨੇ ਇਹ ਕਦਮ ਚੁੱਕ ਲਿਆ ਉਹਨਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੁਖਮਨ ਨੂੰ ਜਲਦੀ ਤੋ ਜਲਦੀ ਲੱਭਿਆ ਜਾਵੇ।