ਸ਼੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ 15ਵੇਂ ਭੰਡਾਰੇ ਲਈ ਟਰੱਕ ਕੀਤੇ ਰਵਾਨਾ
ਜਗਰਾਉਂ, 26 ਜੂਨ 2024 - ਪ੍ਰਸਿੱਧ ਸਮਾਜ ਸੇਵੀ ਸੰਸਥਾ ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਮਰਨਾਥ ਯਾਤਰਾ ਲਈ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਏਡੀਸੀ ਮੇਜਰ ਅਮਿਤ ਸਰੀਨ ਵੱਲੋਂ ਹਵਨ ਯੱਗ ਤੋਂ ਬਾਅਦ ਭੰਡਾਰੇ ਵਾਲੇ ਟਰੱਕ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਵੇਕ ਗਰਗ ਨੇ ਦੱਸਿਆ ਕਿ ਇਹ ਕਲੱਬ ਦਾ 15ਵਾਂ ਭੰਡਾਰਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਜੰਮੂ ਕਸ਼ਮੀਰ ਦੇ ਰਾਮਬਨ ਜਿਲੇ ਦੇ ਚੰਦਰਕੋਟ ਇਲਾਕੇ ਵਿੱਚ ਲਗਾਇਆ ਜਾਣਾ ਹੈ, ਉਨਾਂ ਦੱਸਿਆ ਕਿ ਇਸ ਭੰਡਾਰੇ ਵਿੱਚ ਪਹਿਲਾਂ ਦੀ ਤਰ੍ਹਾਂ ਯਾਤਰੂਆਂ ਲਈ ਸਾਰੀਆਂ ਸੁਵਿਧਾਵਾਂ ਮੌਜੂਦ ਰਹਿਣੀਆਂ ।
ਇਸ ਮੌਕੇ ਮੇਜਰ ਅਮਿਤ ਸਰੀਨ ਨੇ ਕਿਹਾ ਕਿ ਉਹ ਸ਼੍ ਗੌਰੀ ਸ਼ੰਕਰ ਸੇਵਾ ਮੰਡਲ ਦੇ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਬਹੁਤ ਹੀ ਧੰਨਵਾਦ ਦੇਣਾ ਚਾਹੁੰਦੇ ਹਨ ਕਿਉਂਕਿ ਉਹ ਇੱਕ ਬਹੁਤ ਹੀ ਧਾਰਮਿਕ ਅਤੇ ਸਲਾਘਾਯੋਗ ਕੰਮ ਕਰ ਰਹੇ ਹਨ ਕਿਉਂਕਿ ਅਮਰਨਾਥ ਯਾਤਰਾ ਇੱਕ ਬਹੁਤ ਹੀ ਦੁਰਗਮ ਯਾਤਰਾ ਹੈ। ਇਹ ਯਾਤਰਾ ਆਮ ਲੋਕ ਭੰਡਾਰਿਆ ਦੇ ਲੱਗਣ ਕਰਕੇ ਹੀ ਸੰਭਵ ਹੁੰਦੀ ਹੈ ਨਹੀਂ ਤਾਂ ਇਹ ਆਮ ਇਨਸਾਨ ਦੇ ਵੱਸ ਤੋਂ ਬਾਹਰ ਹੋ ਜਾਵੇ, ਯਾਤਰੀਆਂ ਲਈ ਜੋ ਹਰ ਚੀਜ਼ ਦਾ ਪ੍ਬੰਧ ਕੀਤਾ ਜਾਂਦਾ ਹੈ ਉਹ ਇੱਕ ਸ਼ਲਾਗਾ ਯੋਗ ਉਦਮ ਹੈ ।
ਉਨਾਂ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਂ ਵੀ ਇਸ ਸਮਾਗਮ ਦਾ ਹਿੱਸਾ ਬਣਿਆ ਹਾਂ। ਉਹਨਾਂ ਕਿਹਾ ਕਿ ਕਲੱਬ ਵੱਲੋਂ ਜੋ ਵੀ ਮੇਰੇ ਤੋਂ ਸਹਿਯੋਗ ਮੰਗਿਆ ਜਾਵੇਗਾ ਮੈਂ ਉਸ ਲਈ ਹਮੇਸ਼ਾ ਹਾਜ਼ਰ ਰਹਾਂਗਾ। ਇਸ ਮੌਕੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਵੀ ਕਲੱਬ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਆਪਣਾ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਫੂ ਅਗਰਵਾਲ, ਗੋਪੀ ਸ਼ਰਮਾ , ਸੰਜੀਵ ਮਲਹੋਤਰਾ ,ਯੋਗਰਾਜ ਸ਼ਰਮਾ ,ਸੁਮਿਤ ਸ਼ਾਸਤਰੀ ,ਦੀਪਕ ਜੈਨ ,ਅਸ਼ਵਨੀ ਲਾਲਾ, ਵਿਨੇ ਸ਼ਰਮਾ ,ਬਿਰਜ ਲਾਲ, ਸੁਖਦੀਪ ਨਾਹਰ, ਸਚਿਨ ਲੂੰਬਾ, ਗੋਪਾਲ ਸ਼ਰਮਾ ਅਮਿਤ ਨਿਜਾਵਨ, ਅਮਿਤ ਸ਼ਰਮਾ, ਵਰਿੰਦਰ ਗਰਗ, ਘਨਈਆ ਕੁਮਾਰ, ਸਮਰੀ ਅਮਿਤ ਲੂੰਬਾ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰਰ ਸਨ।