ਗਰਭਵਾਲ ਦੌਰਾਨ ਸਹੀ ਪੋਸ਼ਨ ਮਿਲਣਾ ਬਹੁਤ ਜਰੂਰੀ -ਸਿਵਲ ਸਰਜਨ
ਸਿਹਤ ਸੰਸਥਾਵਾਂ ਵਿੱਚ ਗਰਭਵਤੀ ਮਾਵਾਂ ਨੁੰ ਚੈੱਕ ਅਪ ਦੌਰਾਨ ਦਿੱਤੀ ਫ੍ਰੀ ਡਾਇਟ
ਰੋਹਿਤ ਗੁਪਤਾ
ਗੁਰਦਾਸਪੁਰ 24 ਜੂਨ ਸਿਵਲ ਸਰਜਨ ਗੁਰਦਾਸਪੁਰ ਡਾ. ਵਿੰਮੀ ਮਹਾਜਨ ਨੇ ਕਿਹਾ ਕਿ ਗਰਭਕਾਲ ਦੌਰਾਨ ਸਹੀ ਪੋਸ਼ਨ ਮਿਲਣਾ ਬਹੁਤ ਜਰੂਰੀ ਹੈ ।ਇਸ ਦੇ ਨਾਲ ਹੀ ਖਤਰੇ ਦੇ ਚਿੰਨ੍ਹਾਂ ਦੀ ਪਹਿਚਾਣ ਕਰਕੇ ਸੁਰਖਿਅਤ ਜਣੇਪੇ ਦਾ ਯਤਨ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਸੁਰਕਸ਼ਿਤ ਮਾਤਰਤਵ ਅਭਿਆਨ ਤਹਿਤ ਹਰ ਮਹੀਨੇ 9 ਅਤੇ 23 ਤਰੀਖ਼ ਨੂੰ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਮਾਵਾਂ ਦਾ ਮੈਡੀਕਲ ਚੈਕਅਪ ਕੀਤਾ ਜਾਂਦਾ ਹੈ । ਚੈੱਕ ਅਪ ਦੌਰਾਨ ਖਤਰੇ ਦੇ ਚਿੰਨ੍ਹ ਜਿਵੇ ਕਿ ਅਨੀਮੀਆ, ਸ਼ੂਗਰ , ਹਾਈ ਬਲਡ ਪ੍ਰੈਸ਼ਰ , ਘੱਟ ਜਾ ਵਧ ਉਮਰ ਆਦਿ ਸਾਰੇ ਚਿੰਨ੍ਹਾਂ ਦੀ ਪਛਾਣ ਕੀਤੀ ਜਾਂਦੀ ਹੈ । ਗਰਭਵਤੀ ਮਾਵਾਂ ਦੇ ਫ੍ਰੀ ਇਲਾਜ ਦੇ ਨਾਲ ਹੀ ਉਨ੍ਹਾਂ ਨੂੰ ਜਰੂਰੀ ਨੁਕਤੇ ਵੀ ਦਸੇ ਜਾਂਦੇ ਹਨ। ਗਰਭਵਤੀ ਔਰਤਾਂ ਵਿਚ ਅਨੀਮੀਆ ਰੋਕਥਾਮ ਲਈ ਵਿਸ਼ੇਸ਼ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ ਨੇ ਦਸਿਆ ਕਿ ਸਮੂਹ ਸਿਹਤ ਸੰਸਥਾਵਾਂ ਵਿੱਚ ਅਜ ਗਰਭਵਤੀ ਮਾਵਾਂ ਦਾ ਮੈਡੀਕਲ ਚੈੱਕ ਅਪ ਕੀਤਾ ਗਿਆ ਹੈ । ਗਰਭਵਤੀ ਮਾਵਾਂ ਨੂੰ ਫ੍ਰੀ ਡਾਇਟ ਵੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਅਨੀਮੀਆ ਦੀ ਰੋਕਥਾਮ ਲਈ ਆਇਰਨ ਦੀ ਖੁਰਾਕ ਸ਼ੁਰੂ ਕਰਨ ਤੋ ਪਹਿਲਾਂ ਪੇਟ ਦੇ ਕੀੜਿਆਂ ਤੋ ਮੁਕਤੀ ਲਈ ਦਵਾਈ ਦਿਤੀ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਜਣੇਪਾ ਸਰਕਾਰੀ ਸੰਸਥਾਵਾਂ ਵਿੱਚ ਹੀ ਕਰਵਾਇਆ ਜਾਵੇ।