ਕਾਂਗਰਸੀ ਵਰਕਰਾਂ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਦੇ ਪੰਜਾਬੀਆਂ ਖਿਲਾਫ਼ ਬਿਆਨ ਦਾ ਕੀਤਾ ਵਿਰੋਧ
ਰੂਪਨਗਰ ਕਾਂਗਰਸ ਵਲੋ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ।
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 19 ਜੂਨ
ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਦੌਰਾਨ ਮਲਹੋਤਰਾ ਨੇ ਪੰਜਾਬੀਆਂ ਨੂੰ “ਇਮੋਸ਼ਨਲ ਬਲੱਡੀ ਫੂਲਜ਼” ਕਰਾਰ ਦਿੱਤਾ ਸੀ ਜਿਸ ਸੰਬੰਧ ਵਿੱਚ ਜਿਲ੍ਹਾ ਰੂਪਨਗਰ ਕਾਂਗਰਸ ਵਰਕਰਾਂ ਨੇ ਚੰਡੀਗੜ੍ਹ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਰੋਧ ਮਾਰਚ ਕੱਢਿਆ ਅਤੇ ਪੁਤਲਾ ਫੁੱਕ ਕੇ ਆਪਣਾ ਰੋਸ ਦਰਜ ਕੀਤਾ। ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਲਹੋਤਰਾ ਨੇ ਅਸਲ ਵਿੱਚ ਪੰਜਾਬੀਆਂ ਪ੍ਰਤੀ ਭਾਜਪਾ ਆਗੂਆਂ ਦੇ ਮਨਾਂ ਵਿੱਚ ਮੌਜੂਦ ਡੂੰਘੀ ਨਫ਼ਰਤ ਨੂੰ ਉਜਾਗਰ ਕਰ ਦਿੱਤਾਂ ਹੈ ਇਹ ਹੀ ਨਹੀਂ ਮਲਹੋਤਰਾ ਵਲੋ ਪੰਜਾਬ ਦੇ ਸਬੰਧ ਵਿਚ ਕਿਸਾਨ ਦੇ ਪ੍ਰਤੀ ਵੀ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਕਿਹਾ ਸੀ ਕਿ `ਕਿਸਾਨ ਜਾਣਦੇ ਹਨ ਉਹ ਕੁਝ ਹਾਸਲ ਕਰਨ ਦੇ ਯੋਗ ਨਹੀਂ ਹਨ` ਪਰ ਰੋਸ ਪ੍ਰਦਰਸ਼ ਤੋਂ ਬਾਅਦ ਉਸ ਨੇ ਇਹ ਪੋਸਟ ਨੂੰ ਮਿਟਾ ਦਿੱਤਾ ਸੀ ਇਸ ਤਰਾ ਦੀਆਂ ਵਾਰ ਵਾਰ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਭਾਜਪਾ ਜਾਣਬੁੱਝ ਕੇ ਇਕ ਤਰਾ ਦਾ ਮਾਹੌਲ ਸਿਰਜ ਕੇ ਪੰਜਾਬ ਦੇ ਲੋਕਾਂ ਦੀ ਅਣਖ ਦਾ ਮੁਲਾਂਕਣ ਕਰਨਾ ਚਾਹੁੰਦੀ ਹੈ
ਕਾਂਗਰਸੀ ਵਰਕਰਾਂ ਨੇ ਪੰਜਾਬ ਭਾਜਪਾ ਆਗੂਆਂ, ਖਾਸ ਕਰਕੇ ਇਸ ਮੌਕੇ ਕਾਂਗਰਸੀ ਵਰਕਰਾਂ ਨੇ ਭਾਜਪਾ ਅਤੇ ਚੰਡੀਗੜ੍ਹ ਭਾਜਪਾ ਆਗੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿਰੋਧ ਮਾਰਚ ਕੱਢਿਆ। ਉਨ੍ਹਾਂ ਕਿਹਾ ਕਿ ਮਲਹੋਤਰਾ ਨੇ ਅਸਲ ਵਿੱਚ ਪੰਜਾਬੀਆਂ ਪ੍ਰਤੀ ਭਾਜਪਾ ਆਗੂਆਂ ਦੇ ਮਨਾਂ ਵਿੱਚ ਮੌਜੂਦ ਡੂੰਘੀ ਨਫ਼ਰਤ ਨੂੰ ਉਜਾਗਰ ਕਰ ਦਿੱਤਾ ਹੈ।
ਕਾਂਗਰਸੀ ਵਰਕਰਾਂ ਨੇ ਪੰਜਾਬ ਭਾਜਪਾ ਆਗੂਆਂ, ਖਾਸ ਕਰਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਪੁੱਛਿਆ ਕਿ ਕੀ ਉਹ ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀਆਂ ਟਿੱਪਣੀਆਂ ਨਾਲ ਸਹਿਮਤ ਹਨ, ਜਿਨ੍ਹਾਂ ਵਿੱਚ ਉਹ ਖ਼ੁਦ ਵੀ ਸ਼ਾਮਲ ਹਨ।
ਅਸ਼ਵਨੀ ਸ਼ਰਮਾ ਨੇ ਪੰਜਾਬ ਭਾਜਪਾ ਆਗੂਆਂ, ਖਾਸ ਕਰਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੋਂ ਪੁੱਛਿਆ ਕਿ ਕੀ ਉਹ ਮਲਹੋਤਰਾ ਵੱਲੋਂ ਪੰਜਾਬੀਆਂ ਬਾਰੇ ਕੀਤੀਆਂ ਟਿੱਪਣੀਆਂ ਨਾਲ ਸਹਿਮਤ ਹਨ, ਜਿਨ੍ਹਾਂ ਵਿੱਚ ਉਹ ਖ਼ੁਦ ਵੀ ਸ਼ਾਮਲ ਹਨ।
ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਭਾਜਪਾ ਆਗੂ ਤੋਂ ਬਿਨਾਂ ਸ਼ਰਤ ਮਾਫ਼ੀ ਮੰਗਣ ਦੀ ਮੰਗ ਕੀਤੀ ਅਤੇ ਆਮ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ। ਇਸ ਮੌਕੇ ਸੁਖਵਿੰਦਰ ਸਿੰਘ ਵ੍ਹਿਸਕੀ, ਰਾਜੇਸ਼ਵਰ ਲਾਲੀ, ਰਾਜੇਸ਼ ਕੁਮਾਰ ਬਲਾਕ ਪ੍ਰਧਾਨ, ਅਵਨੀਸ਼ ਮੋਦਗਿਲ, ਸੋਨੀਆ ਪੂਰੀ, ਰਵਨੀਤ ਕੰਗ, ਜਗਮੋਹਨ ਯੂਥ ਆਗੂ, ਲਖਵੰਤ ਹਿਰਦਾਪੂਰ, ਅਸ਼ੋਕ ਸ਼ਰਮਾ, ਵਿਵੇਕ ਬੈਂਸ,ਰਵਜੋਤ ਗਿੱਲ,ਦਕਸ਼ ਕੱਕੜ,ਇਸਪ੍ਰੀਤ ਸਿੰਘ ਘਨੌਲੀ, ਰਾਕੇਸ਼ ਸ਼ਰਮਾ ਸਾਹੋ ਮਾਜਰਾ,ਮਨੀ ਗਰਦਲਾ, ਦੀਪੀ ਘਨੌਲਾ, ਭੁਪਿੰਦਰ ਸੈਣੀ ਆਫਿਸ ਇੰਚਾਰਜ ਆਦਿ ਹਾਜਿਰ ਸਨ।
- Download Babushahi App
-
-