ਛੱਤੀਸਗੜ੍ਹ ਦੇ ਕਾਂਕੇਰ ਵਿੱਚ Blast, 3 ਜਵਾਨ ਸ਼ਹੀਦ
ਬਾਬੂਸ਼ਾਹੀ ਬਿਊਰੋ
ਛੱਤੀਸਗੜ੍ਹ, 2 ਮਈ, 2026 : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੀ ਗਈ ਇੱਕ ਕਾਇਰਤਾਪੂਰਨ ਹਰਕਤ ਸਾਹਮਣੇ ਆਈ ਹੈ। ਨਕਸਲੀਆਂ ਵੱਲੋਂ ਲਗਾਈ ਗਈ ਬਾਰੂਦੀ ਸੁਰੰਗ ਫਟਣ ਨਾਲ ਤਿੰਨ ਜਵਾਨ ਸ਼ਹੀਦ ਹੋ ਗਏ ਅਤੇ ਇੱਕ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਡੀਆਰਜੀ ਦੇ ਜਵਾਨ ਇੱਕ ਆਈਈਡੀ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਇਹ ਫਟ ਗਿਆ। ਇਸ ਘਟਨਾ ਵਿੱਚ ਇੱਕ ਇੰਸਪੈਕਟਰ ਸਮੇਤ ਤਿੰਨ ਡੀਆਰਜੀ ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ।
ਅਧਿਕਾਰੀ ਨੇ ਕਿਹਾ ਕਿ ਇੰਸਪੈਕਟਰ ਸੁਖਰਾਮ ਵੱਟੀ, ਕਾਂਸਟੇਬਲ ਕ੍ਰਿਸ਼ਨਾ ਕੋਮਰਾ ਅਤੇ ਕਾਂਸਟੇਬਲ ਸੰਜੇ ਗਡਪਾਲੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਂਸਟੇਬਲ ਪਰਮਾਨੰਦ ਕੋਮਰਾ ਇਸ ਘਟਨਾ ਵਿੱਚ ਜ਼ਖਮੀ ਹੋ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
Click to Follow Babushahi Facebook page →