ਸਾਕਾ ਨੀਲਾ ਤਾਰਾ 1984 ਨੂੰ ਬੇਅਦਬੀ ਵਜੋਂ ਕਿਉਂ ਨਾ ਵਿਚਾਰਿਆ ਜਾਵੇ? : CM Mann
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 1 ਮਈ, 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਕਾ ਨੀਲਾ ਤਾਰਾ (Operation Blue Star) ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਸਵਾਲ ਉਠਾਇਆ ਹੈ ਕਿ 1984 ਵਿੱਚ ਵਾਪਰੇ ਇਸ ਘਟਨਾਕ੍ਰਮ ਨੂੰ 'ਬੇਅਦਬੀ' ਦੀ ਸ਼੍ਰੇਣੀ ਵਿੱਚ ਕਿਉਂ ਨਾ ਰੱਖਿਆ ਜਾਵੇ। ਮੁੱਖ ਮੰਤਰੀ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਅਤੇ ਉਸ ਸਮੇਂ ਦੀਆਂ ਸਰਕਾਰਾਂ ਵਿਰੁੱਧ ਕਾਨੂੰਨੀ ਪਰਚੇ ਦਰਜ ਕਰਨ ਦੀ ਮੰਗ ਰੱਖੀ ਹੈ।
ਮਾਨ ਨੇ ਕਿਹਾ ਕਿ ਕਿ ਫ਼ੌਜ ਨੇ ਬਿਨਾਂ ਸ਼ੱਕ ਕਿਸੇ ਮਰਿਯਾਦਾ ਜਾਂ ਸਤਿਕਾਰ ਦੀ ਪ੍ਰਵਾਹ ਨਹੀਂ ਕੀਤੀ ਹੋਵੇਗੀ, ਉਨ੍ਹਾਂ ਇੱਕ ਜਣੇ ਦੀ ਮੁਆਫ਼ੀ ਨਾਲ਼ ਅਜਿਹੇ ਘਿਨਾਉਣੇ ਗੁਨਾਹਾਂ ਦੇ ਨਿਪਟਾਰੇ ਨਾ ਹੋਣ ਦਾ ਦਾਅਵਾ ਕੀਤਾ ।
Click to Follow Babushahi Facebook page →