ਮਸ਼ਹੂਰ ਦੁਕਾਨ 'ਤੋਂ ਗਰਨੇਡ ਮਿਲਣ ਤੋਂ ਬਾਅਦ ਪੁਲਿਸ ਹੋਰ ਹੋਈ ਮੁਸਤੈਦ
ਦੇਰ ਰਾਤ ਤੱਕ ਵੱਡੇ ਪੁਲਿਸ ਅਧਿਕਾਰੀ ਦੇਖੇ ਜਾ ਰਹੇ ਸੜਕਾਂ ਤੇ, ਲਗਾਏ ਜਾ ਰਹੇ ਸਪੈਸ਼ਲ ਨਾਕੇ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 30 ਅਪ੍ਰੈਲ 2026
ਸ਼ਹਿਰ ਦੀ ਮਸ਼ਹੂਰ ਅਸ਼ੋਕਾ ਟਰੇਡਰਜ ਦੀ ਦੁਕਾਨ ਤੋਂ ਸੋਮਵਾਰ ਦੀ ਰਾਤ ਨੂੰ ਗਰਨੇਡ ਮਿਲਣ ਦੀ ਘਟਨਾ ਤੋਂ ਬਾਅਦ ਪੁਲਿਸ ਲਗਾਤਾਰ ਮੁਸਤੈਦ ਹੈ । ਵੱਡੇ ਪੁਲਿਸ ਅਧਿਕਾਰੀ ਦੇਰ ਰਾਤ ਤੱਕ ਸੜਕਾਂ ਤੇ ਨਾਕੇਬੰਦੀ ਅਤੇ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਅਤੇ ਐਂਟਰੀ ਪੁਆਇੰਟਸ ਸਪੈਸ਼ਲ ਨਾਕੇ ਲਗਾ ਕੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਬੀਤੀ ਰਾਤ ਵੀ ਸ਼ਹਿਰ ਦੇ ਹਨੁਮਾਨ ਚੌਂਕ ਵਿਖੇ ਐਸਪੀ ਜੁਗਰਾਜ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਨਾਕਾ ਲਗਾਇਆ ਗਿਆ । ਇਸ ਦੌਰਾਨ ਡੀਐਸਪੀ ਸ਼ਾਹਬਾਜ ਸਿੰਘ, ਥਾਣਾ ਸਿਟੀ ਦੇ ਐਸਐਚ ਓ ਦਵਿੰਦਰ ਪ੍ਰਕਾਸ਼ ਅਤੇ ਸਦਰ ਦੇ ਐਸਐਚ ਓ ਅਮਨਦੀਪ ਸਿੰਘ ਵੀ ਮੌਜੂਦ ਰਹੇ ,ਹਾਲਾਂਕਿ ਪੁਲਿਸ ਅਧਿਕਾਰੀ ਇਸ ਨੂੰ ਰੂਟੀਨ ਚੈਕਿੰਗ ਦੱਸ ਰਹੇ ਹਨ।
ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਜਿਲਾ ਗੁਰਦਾਸਪੁਰ ਤੇ ਵੱਖ ਵੱਖ ਇਲਾਕਿਆਂ ਵਿੱਚ ਲਗਾਤਾਰ ਵਿਸ਼ੇਸ਼ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਪੁਲਿਸ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਢਾਲ ਬਣ ਕੇ ਕੰਮ ਕਰ ਰਹੀ ਹੈ ਅਤੇ ਕਿਸੇ ਦਾ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ । ਸ਼ਹਿਰ ਨਿਵਾਸੀਆਂ ਵਿਸ਼ੇਸ਼ ਕਰ ਵਪਾਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸ਼ਰਾਰਤੀ ਅੰਸਰਾਂ ਦੀ ਕੋਈ ਵੀ ਕਾਰਵਾਈ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਗਰਨੇਡ ਅਟੈਕ ਦੇ ਮਾਮਲੇ ਵਿੱਚ ਵੀ ਪੁਲਿਸ ਨੂੰ ਕਾਫੀ ਕਾਮਯਾਬੀ ਮਿਲੀ ਹੈ ਤੇ ਜਲਦੀ ਹੀ ਇਹ ਮਾਮਲਾ ਸੁਲਝਾ ਲਿਆ ਜਾਏਗਾ। ਉੱਥੇ ਹੀ ਉਹਨਾਂ ਕਿਹਾ ਕਿ ਗਰਨੇਡ ਅਟੈਕ ਦੀ ਵਾਰਦਾਤ ਤੋਂ ਬਾਅਦ ਸ਼ਹਿਰ ਦੀ ਸੁਰੱਖਿਆ ਵਿਵਸਥਾ ਹੋਰ ਸਖਤ ਕਰ ਦਿੱਤੀ ਗਈ ਹੈ।
Click to Follow Babushahi Facebook page →