ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਨੇ ਵਜਾਇਆ ਢੋਲ 'ਤੇ ਡੱਗਾ
8 ਨੰਬਰ ਵਾਰਡ ਤੋਂ ਸ਼ੰਕਰ ਨੂੰ ਐਲਾਨਿਆਂ ਉਮੀਦਵਾਰ
ਜਗਰਾਉੰ 20 ਅਪ੍ਰੈਲ (ਦੀਪਕ ਜੈਨ)
ਨਗਰ ਕੌਂਸਲ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਿਗਲ ਬਜਾ ਦਿੱਤਾ ਹੈ। ਚੋਣ ਗਤੀਵਿਧੀਆਂ ਦੀ ਰਸਮ ਸ਼ੁਰੂਆਤ ਕਰਦਿਆਂ ਢੋਲ ਦੇ ਡੱਗੇ 'ਤੇ ਵਾਰਡ ਨੰਬਰ 8 ਤੋਂ ਸ਼ੰਕਰ ਨੂੰ ਰਸਮੀ ਤੌਰ 'ਤੇ ਉਮੀਦਵਾਰ ਐਲਾਨ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਾਰਡ ਨੰਬਰ 8 ਵਾਸੀਆਂ ਨੇ ਸ੍ਰੋਮਣੀ ਅਕਾਲ ਦਲ ਦੇ ਝੰਡੇ ਹੇਠ ਵਿਸ਼ਾਲ ਇਕੱਠ ਕੀਤਾ ਜਿੱਥੇ ਮੁਹੱਲੇ ਦੇ ਵੱਖ-ਵੱਖ ਵਰਗਾਂ ਦੇ ਪ੍ਰਧਾਨਾਂ ਨੇ ਮੁਹੱਲਾ ਵਾਸੀਆਂ ਦੀ ਵਿਸ਼ਾਲ ਇਕੱਤਰਤਾ ਦੌਰਾਨ ਸ਼ੰਕਰ ਨੂੰ ਉਮੀਦਵਾਰ ਬਣਾਉਣ ਦੀ ਤਜਵੀਜ ਰੱਖੀ ਜਿਸ 'ਤੇ ਸਮੂਹਿਕ ਤੌਰ "ਤੇ ਸਹਿਮਤੀ ਹਾਸਿਲ ਕਰਨ ਤੋਂ ਬਾਅਦ ਹਲਕਾ ਇੰਚਾਰਜ ਐਸ.ਆਰ.ਕਲੇਰ ਨੇ ਸ਼ੰਕਰ ਨੂੰ ਉਮੀਦਵਾਰ ਐਲਾਨ ਦਿੱਤਾ।
ਇਸ ਮੌਕੇ ਮੁਹੱਲਾ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਜਿੰਦਾਬਾਦ ਦੇ ਨਾਅਰੇ ਲਾਏ ।ਇਸ ਮੌਕੇ ਸ਼ੰਕਰ ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੰਦਿਆਂ ਆਖਿਆ ਕਿ ਨਰਕ ਭਰੀ ਜਿੰਦਗੀ ਜੀਅ ਰਹੇ ਮਹੱਲਾ ਗਾਂਧੀ ਨਗਰ ਦੇ ਲੋਕਾਂ ਨੂੰ ਜਿੱਤ ਉਪਰੰਤ ਇਸ ਨਰਕ ਦੁਆਰ ਵਿਚੋਂ ਬਾਹਰ ਕੱਢਿਆ ਜਾਵੇਗਾ।ਉਨ੍ਹਾਂ ਆਖਿਆ ਕਿ ਲੰਘੇ 10 ਸਾਲਾਂ ਦੋਰਾਨ ਉਨ੍ਹਾਂ ਨੇ ਕਾਂਗਰਸ ਅਤੇ ਆਪ ਦੇ ਰਾਜਭਾਗ ਦਾ ਦੁਖਾਂਤ ਭੋਗ ਲਿਆ ਪ੍ਰੰਤੂ ਹੁਣ ਉਹ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਸ਼੍ਰੋਮਣੀ ਅਕਾਲੀ ਦੇ ਲੜ ਲੱਗੇ ਹਨ ਤੇ ਇਹ ਸੀਟ ਜਿੱਤ ਕੇ ਸ੍ਰੀ ਐਸ.ਆਰ.ਕਲੇਰ ਕਲੇਰ ਦੀ ਝੋਲੀ ਪਵਾਉਣਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐਸ ਆਰ ਕਲੇਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਤੇ ਅੱਜ ਪਹਿਲਕਦਮੀ ਕਰਦਿਆਂ 8 ਨੰਬਰ ਵਾਰਡ ਤੋਂ ਪਹਿਲਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਅਗਲੇ ਦਿਨਾਂ ਵਿਚ ਬਾਕੀ ਉਮੀਦਵਾਰਾਂ ਦਾ ਐਲਾਨ ਕਰਕੇ ਪ੍ਰਚਾਰ ਸਰਗਰਮੀਆਂ ਤੇਜ ਕਰ ਦਿੱਤੀਆਂ ਜਾਣਗੀਆਂ। ਸ੍ਰੀ ਕਲੇਰ ਨੇ ਆਖਿਆ ਕਿ ਸ਼ਹਿਰ ਦੇ ਲੋਕ ਆਪ ਅਤੇ ਕਾਂਗਰਸ ਤੋਂ ਬੇਹੱਦ ਔਖੇ ਹਨ ਤੇ ਉਨ੍ਹਾਂ ਦਾ ਝੁਕਾਅ ਹੁਣ ਸ਼੍ਰੋਮਣੀ ਅਕਾਲੀ ਦਲ ਵੱਲ ਹੈ।
ਉਨ੍ਹਾਂ ਕਿਹਾ ਕਿ ਸਾਰੀਆਂ ਸੀਟਾਂ 'ਤੇ ਅਕਾਲੀ ਦਲ ਤੱਕੜੀ ਨਿਸ਼ਾਨ 'ਤੇ ਇਕੱਲਿਆਂ ਚੋਣਾਂ ਲੜੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਸ਼ਲ ਦੇ ਸਾਰੇ ਵਾਰਡਾਂ 'ਤੇ ਜਿੱਤ ਦਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰਧਾਨ ਬਣਾੳਣ ਵਿਚ ਕਾਮਯਾਬ ਹੋਵੇਗਾ।ਇਸ ਮੌਕੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰਜੀਤ ਸਿੰਘ ਸਿੱਧੂ, ਜਥੇਦਾਰ ਤਰਲੋਚਨ ਸਿੰਘ, ਟਹਿਲ ਸਿੰਘ ਅਖਾੜਾ, ਗੁਰਮੀਤ ਸਿੰਘ ਅਜੀਤ ਨਗਰ, ਪ੍ਰਧਾਨ ਜਾਗਰ, ਪ੍ਰਧਾਨ ਸੁਰਜੀਤ, ਪ੍ਰਧਾਨ ਬਿੱਟੂ, ਪ੍ਰਧਾਨ ਮੇਸ਼ੀ, ਨਾਜਕ ਅਲੀ, ਸੌਕੀ, ਖੁਸ਼ੀ, ਨਿਮਾ, ਰੇਸ਼ਮਾ ਰਾਣੀ, ਗੀਤਾ ਰਾਣੀ, ਨਿਮੋ ਰਾਣੀ, ਕਾਕਾ ਤੇ ਹੋਰ ਹਾਜ਼ਰ।
Click to Follow Babushahi Facebook page →