ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਸਬੰਧੀ ਕਨੂੰਨ ਪਾਸ ਹੋਇਆ ਪ੍ਰਸ਼ੰਸਾਜਨਕ: ਬਾਬਾ ਬਲਬੀਰ ਸਿੰਘ
ਸ੍ਰੀ ਅਨੰਦਪੁਰ ਸਾਹਿਬ:- 19 ਅਪ੍ਰੈਲ 2026 : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬ ਵਿਧਾਨ ਸਭਾ ਵਿੱਚ `ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਸਰਬਸੰਮਤੀ ਨਾਲ ਮਤਾ 2026 ਪਾਸ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਾਗਤ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਸਬੰਧੀ ਜਿਹੜੇ ਕਾਨੂੰਨ ਪਿਛਲੇ ਦਿਨੀ ਖਾਲਸੇ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਵਿਰੋਧੀ ਧਿਰਾਂ ਦੇ ਸਹਿਯੋਗ ਦੇ ਨਾਲ ਸ੍ਰੀ ਗਰਿੂ ਗ੍ਰ੍ਰੰਥ ਸਾਹਿਬ ਜੀ ਦੇ ਬੇਅਦਬੀ ਸਬੰਧੀ ਕਨੂੰਨ ਪਾਸ ਕੀਤੇ ਗਏ, ਉਹ ਬਹੁਤ ਹੀ ਵਧੀਆ ਕਾਰਜ ਹੋਏ। ਉਨ੍ਹਾਂ ਕਿਹਾ ਕਿ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸੰਤਾਂ ਮਹਾਂਪੁਰਖਾਂ ਤੇ ਭਾਈ ਗੁਰਜੀਤ ਸਿੰਘ ਜੀ ਜਿਹੜੇ ਸਮਾਣਾ ਟਾਵਰ ਤੇ ਪਿਛਲੇ ਤਕਰੀਬਨ ਡੇਢ ਦੋ ਸਾਲ ਬੈਠੇ ਹੋਏ ਸੀ ਉਨ੍ਹਾਂ ਵੱਲੋਂ ਬਹੁਤ ਜਿਆਦੇ ਜਦੋਜਹਿਦ ਕੀਤੀ ਜਾ ਰਹੀ ਸੀ।
ਭਾਵੇਂ ਇਹ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧੀ ਜਿਹੜੇ ਇਹ ਕਾਨੂੰਨ ਲਿਆਂਦੇ ਜਾਵੇ ਇਹੋ ਸਖ਼ਤ ਕਨੂੰਨ ਬਣਾਇਆ ਜਾਵੇ। ਜਿਸ ਨਾਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੂਗੀ ਜ਼ੁਰਮਾਨਾ ਵੀ ਕਾਫੀ ਭਾਰੀ ਲਗੇਗਾ ਅਤੇ ਕਾਫੀ ਠੱਲ ਪਵੇਗੀ। ਉਨ੍ਹਾਂ ਕਿਹਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬਾਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਇਹ ਕਨੂੰਨ ਦੇ ਕਾਰਜ ਪੂਰੇ ਹੋਏ ਜਿੱਥੇ ਇਹ ਕਾਨੂੰਨ ਬਹੁਤ ਸਮਾਂ ਪਹਿਲਾਂ ਪਾਸ ਹੋਣੇ ਚਾਹੀਦੇ ਸੀ। ਜਿਨ੍ਹਾਂ ਦਾ ਦੌਰ ਖਾਸ ਕਰਕੇ 2015 ਤੋਂ ਸ਼ੁਰੂ ਹੋਇਆ ਅਤੇ ਹੁਣ ਤੱਕ 550 ਤੋਂ 600 ਦੇ ਕਰੀਬ ਬੇਅਦਬੀਆਂ ਹੋ ਚੁੱਕੀਆਂ ਹਨ। ਇਹ ਹੁਣ ਬਹੁਤ ਸਮਾਂ ਬੀਤਣ ਤੋਂ ਬਾਅਦ ਇਹ ਬੇਅਬਦੀ ਸਬੰਧੀ ਕਨੂੰਨ ਪਾਸ ਹੋਇਆ। ਉਨ੍ਹਾਂ ਸ. ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਸਰਕਾਰ ਤੇ ਨਾਲ ਹੀ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਦਾ ਬਹੁਤ ਧੰਨਵਾਦ ਕੀਤਾ। ਜਿਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਬੇਅਦਬੀ ਕਨੂੰਨ ਬਹੁਤ ਛੇਤੀ ਪਾਸ ਹੋਇਆ।
Click to Follow Babushahi Facebook page →