ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਵਰਦੀਆਂ ਵੰਡੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 19 ਅਪ੍ਰੈਲ, 2026
ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਚੂਹੜਪੁਰ ਦੇ ਵਿਦਿਆਰਥੀਆਂ ਨੂੰ ਲੰਬੜਦਾਰ ਕਸ਼ਮੀਰ ਸਿੰਘ ਦੇ ਪਰਿਵਾਰ ਵੱਲੋਂ ਗਰਮੀਆਂ ਦੀਆਂ ਵਰਦੀਆਂ ਵੰਡੀਆਂ ਗਈਆਂ। ਸਕੂਲ ਮੁਖੀ ਰਵਨੀਤ ਕੌਰ ਅਤੇ ਹੈਡਮਾਸਟਰ ਰਾਮ ਲਾਲ ( ਸਟੇਟ ਐਵਾਰਡੀ ) ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਅੱਠਵੀਂ ਜਮਾਤ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕੀਤੀਆਂ , ਉਹਨਾਂ ਨੂੰ ਨਕਦ ਇਨਾਮ ਵਾਲੇ ਪੁਰਸਕਾਰ ਦਿੱਤੇ ਗਏ। ਸ਼੍ਰੀ ਸੰਜੀਵ ਕਸ਼ਅਪ ਵਲੋਂ ਧੰਨਵਾਦੀ ਸ਼ਬਦ ਕਹੇ । ਇਸ ਮੌਕੇ ਮੱਖਣ ਸਿੰਘ, ਕਰਨੈਲ ਚੰਦ , ਸੀਮਾ ਰਾਣੀ , ਕਮਲਜੀਤ , ਰਾਜਦੀਪ , ਸੰਦੀਪ ਰਾਣੀ, ਬਿਮਲਾ , ਮੀਨਾ ਅਤੇ ਬਬੀਤਾ ਆਦਿ ਹਾਜ਼ਰ ਸਨ।
Click to Follow Babushahi Facebook page →