MP Satnam Singh Sandhu ਦਾ ਆਕਸਫੋਰਡ ਸਕੂਲ ਵਿਖੇ ਵਿਸ਼ੇਸ਼ ਦੌਰਾ
ਅਸ਼ੋਕ ਵਰਮਾ
ਭਗਤਾ ਭਾਈ, 13 ਅਪ੍ਰੈਲ 2026 : ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਕਾ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਹਰ ਪੱਖ ਤੋਂ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਸਿੱਧ ਹੋ ਰਹੀ ਹੈ।ਬੀਤੇ ਦਿਨੀਂ ਮੈਂਬਰ ਰਾਜਸਭਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦੁਆਰਾ ਸਕੂਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਸਮੇਂ ਕਮਲ ਟਿਵਾਣਾ (ਖਰੜ) ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਸਾਹਿਬ ਦੁਆਰਾ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਦਾ ਦੌਰਾ ਕਰਦੇ ਸਮੇਂ ਸ. ਸਤਨਾਮ ਸਿੰਘ ਸੰਧੂ ਬੜੇ ਹੀ ਖੁਸ਼ ਅਤੇ ਪ੍ਰਭਾਵਿਤ ਨਜ਼ਰ ਆਏ।ਉਹਨਾਂ ਕਿਹਾ ਕਿ ਮੈਂ ਬਹੁਤ ਘੱਟ ਸੰਸਥਾਵਾਂ ਦੇਖੀਆਂ ਹਨ ਜੋ ਇਹੋ-ਜਿਹਾ ਸੁੰਦਰ ਚੌਗਿਰਦਾ ਅਤੇ ਹਰਿਆ-ਭਰਿਆ ਵਾਤਾਵਰਨ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਂਦੀਆਂ ਹਨ।
ਉਹਨਾਂ ਸਟੈਮ ਕਲਾਸਾਂ ਬਾਰੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਸਕੂਲ ਵਿੱਚ ਬੈਠੇ ਹੀ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਵਿੱਚੋਂ ਆਨਲਾਈਨ ਪੜ੍ਹਾਈ ਰਾਹੀਂ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੀਆਂ ਨੀਟ ਅਤੇ ਜੇ.ਈ.ਈ ਵਰਗੀਆ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਸਮਾਰਟ ਕਲਾਸਾਂ ਦਾ ਖਾਸ ਤੌਰ ਤੇ ਜਮਾਤਾਂ ਵਿੱਚ ਜਾ ਕੇ ਦੌਰਾ ਕੀਤਾ ਤੇ ਕਾਫ਼ੀ ਸ਼ਲਾਘਾ ਕੀਤੀ। ਉਹਨਾਂ ਇੰਨਡੋਰ ਅਤੇ ਆਊਟਡੋਰ ਖੇਡਾਂ ਜਿਵੇਂ ਫੁੱਟਬਾਲ, ਬਾਸਕਟਬਾਲ, ਹੈਂਡਬਾਲ, ਵਾਲੀਵਾਲ ਅਤੇ ਕ੍ਰਿਕੇਟ ਆਦਿ, ਐਂਨ.ਸੀ.ਸੀ- ਨੇਵੀ ਵਿੰਗ, ਐਂਨ.ਸੀ.ਸੀ -ਆਰਮੀ ਵਿੰਗ, ਸਕਾਊਟ ਐਂਡ ਗਾਈਡ ਅਤੇ ਸਕੂਲ ਵਿੱਚ ਲੱਗੇ ਓਵਨ ਅਤੇ ਏ.ਸੀ ਵਰਗੀਆਂ ਸੁਵਿਧਾਵਾਂ ਦੀ ਪ੍ਰਸ਼ੰਸਾ ਕੀਤੀ।ਉਹਨਾਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੂੰ ਸੁਚਾਰੂ ਪ੍ਰਬੰਧਾਂ ਲਈ ਵਧਾਈ ਦੇ ਪਾਤਰ ਕਿਹਾ।
ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ਸ਼ੈਰੀ ਢਿੱਲੋਂ (ਵਾਈਸ ਚੇਅਰਮੈਨ) , ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਦੁਆਰਾ ਸ.ਸਤਨਾਮ ਸਿੰਘ ਜ ਦਾ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਕੂਲ ਪਹੁੰਚਣ ਉੱਤੇ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।
Click to Follow Babushahi Facebook page →