ਏਸ਼ੀਅਨ ਖੇਡਾਂ ਦੌਰਾਨ ਛਾਏ “ਦ ਆਕਸਫੋਰਡ ਸਕੂਲ” ਦੇ ਹੈਂਡਬਾਲ ਕੋਚ ਮਿ. ਤੇਜਿੰਦਰ ਸਿੰਘ
ਭਾਰਤੀ ਟੀਮ ਦੀ ਉਪ ਕਪਤਾਨੀ ਕਰਦਿਆਂ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ
ਅਸ਼ੋਕ ਵਰਮਾ
ਭਗਤਾ ਭਾਈ, 13 ਅਪ੍ਰੈਲ 2026 : ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’, ਭਗਤਾ ਭਾਈ ਇੱਕ ਅਜਿਹੀ ਨਾਮਵਰ ਵਿੱਦਿਅਕ ਸੰਸਥਾ ਹੈ, ਜੋ ਆਪਣੀ ਸੰਸਥਾ ਦੇ ਨਾਲ ਜੁੜੇ ਹਰ ਇੱਕ ਮੈਂਬਰ ਚਾਹੇ ਉਹ ਵਿਦਿਆਰਥੀ ਹੋਣ ਜਾਂ ਫਿਰ ਅਧਿਆਪਕ ਦੀ ਸਖਸ਼ੀਅਤ ਉਸਾਰੀ ਲਈ ਹਰ ਸਮੇਂ ਤਤਪਰ ਰਹਿੰਦੀ ਹੈ। ਇਨ੍ਹਾਂ ਯਤਨਾਂ ਦਾ ਹੀ ਸਿੱਟਾ ਹੈ ਕਿ ਇਸ ਸੰਸਥਾ ਦੇ ਵਿਦਿਆਰਥੀ ਅਤੇ ਅਧਿਆਪਕ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੀ ਜਿੱਤ ਦਾ ਲੋਹਾ ਮੰਨਵਾ ਰਹੇ ਹਨ। ਬੀਤੇ ਦਿਨੀਂ ਮਿਤੀ 30 ਮਾਰਚ ਤੋਂ 5 ਅਪ੍ਰੈਲ 2026 ਤੱਕ ਉਜਬੇਕਿਸਤਾਨ ਵਿਖੇ ਮੱਧ ਏਸ਼ੀਆਈ ਦੇਸ਼ਾਂ ਦੀ ਓਪਨ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ 12 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਵਿੱਚ ਜਿਹੜੇ ਖਿਡਾਰੀਆਂ ਦੀ ਇਸ ਚੈਂਪੀਅਨਸ਼ਿਪ ਲਈ ਚੋਣ ਹੋਈ ਸੀ, ਉਸ ਵਿੱਚ ਆਕਸਫੋਰਡ ਦੇ ਡੀ.ਪੀ. ਮਿ.ਤੇਜਿੰਦਰ ਸਿੰਘ ਵੀ ਸਨ।
ਮਾਣ ਦੀ ਗੱਲ ਇਹ ਹੈ ਕਿ ਤੇਜਿੰਦਰ ਸਿੰਘ ਨੇ ਉਪ ਕਪਤਾਨ ਵਜੋਂ ਪੂਰੀ ਟੀਮ ਦੀ ਅਗਵਾਈ ਕੀਤੀ ਤੇ ਇਸ ਸੈਂਟਰ ਏਸ਼ੀਅਨ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕਰਕੇ ਬਰੋਨਜ਼ ਮੈਡਲ ਆਪਣੀ ਭਾਰਤੀ ਟੀਮ ਦੀ ਝੋਲੀ ਪੁਆਇਆ। ਸਕੂਲ ਪਹੁੰਚਣ ਤੇ ਡੀ.ਪੀ. ਤੇਜਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਸੰਬੋਧਨ ਹੁੰਦੇ ਹੋਏ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।ਉਹਨਾਂ ਵਿਦਿਆਰਥੀਆਂ ਨੂੰ ਵੀ ਪੂਰੀ ਮਿਹਨਤ ਤੇ ਲਗਨ ਨਾਲ ਅੱਗੇ ਵਧਣ ਲਈ ਕਿਹਾ ਅਤੇ ਡੀ.ਪੀ. ਮਿ.ਤੇਜਿੰਦਰ ਸਿੰਘ ਦੀ ਹੌਂਸਲਾ ਅਫ਼ਜਾਈ ਕੀਤੀ।
ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) , ਕੋਆਰਡੀਨੇਟਰਜ਼ ਅਤੇ ਅਧਿਆਪਕ ਸਾਹਿਬਾਨ ਵੀ ਮੌਜ਼ੂਦ ਸਨ।
Click to Follow Babushahi Facebook page →