ਆਈਟੀਆਈ ਨਵਾਂਸ਼ਹਿਰ ਤੋਂ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਹੋਏ ਸੇਵਾ ਮੁਕਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 31 ਮਾਰਚ 2026- 17 ਮਾਰਚ 1968 ਨੂੰ ਮਾਤਾ ਗੁਰਚਰਨ ਕੌਰ ਦੀ ਕੁੱਖੋਂ ਜਨਮੇਂ ਪਿਤਾ ਸਵ: ਚੈਨ ਰਾਮ ਮਿਸਤਰੀ ਦੇ ਸਪੁੱਤਰ ਪ੍ਰਿੰਸੀਪਲ ਸ਼੍ਰੀ ਓਮਕਾਰ ਸਿੰਘ ਸ਼ੀਂਹਮਾਰ ਮਹਿੰਦੀਪੁਰ ਡਾਇਰੈਕਟੋਰੇਟ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚੰਡੀਗੜ੍ਹ ਪੰਜਾਬ ਅਧੀਨ 31 ਅਗਸਤ 2007 ਤੋਂ ਆਈਟੀਆਈ ਨਵਾਂਸ਼ਹਿਰ ਵਿਖੇ ਸੇਵਾ ਨਿਭਾਅ ਰਹੇ ਇੰਸਟ੍ਰਕਟਰ ਤੋਂ ਟਰੇਨਿੰਗ ਅਫਸਰ ਬਣੇ ਅਤੇ ਵਾਧੂ ਚਾਰਜ ਡੀਡੀਓ ਪ੍ਰਿੰਸੀਪਲ ਅਹੁਦੇ ਤੇ 18 ਮਹੀਨੇ ਸੇਵਾ ਕਰਨ ਉਪਰੰਤ 31 ਮਾਰਚ 2026 ਨੂੰ ਵਿਭਾਗ ਦੇ ਮਾਣਯੋਗ ਡਾਇਰੈਕਟਰ ਸਾਹਿਬ ਦੇ ਹੁਕਮਾਂ ਅਨੁਸਾਰ ਆਈਟੀਆਈ ਨਵਾਂਸ਼ਹਿਰ ਸਟਾਫ ਵਲੋਂ ਵਿਦਾਇਗੀ ਤੇ ਚਾਹ ਪਾਰਟੀ ਉਪਰੰਤ ਉਨ੍ਹਾਂ ਦੀ ਇਮਾਨਦਾਰੀ ਅਤੇ ਤੰਨਦੇਹੀ ਨਾਲ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸੇਵਾ ਮੁਕਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਅਸ਼ਵਨੀ ਕੁਮਾਰ ਮਲਹੋਤਰਾ ਫਰੈਂਡਜ ਆਟੋ ਇੰਡਸਟਰੀ ਫਿਲੌਰ ਚੇਅਰਮੈਨ ਆਈਐਮਸੀ ਆਈਟੀਆਈ ਨਵਾਂਸ਼ਹਿਰ, ਵਰਕਸ ਮੈਨੇਜਰ ਸੁਭਾਸ਼ ਚੰਦ, ਰਿਟਾ: ਪ੍ਰਿੰਸੀਪਲ ਜਸਪਾਲ ਸਿੰਘ ਗਿੱਦਾ, ਰਿਟਾ: ਪ੍ਰਿੰਸੀਪਲ ਰੁਪਿੰਦਰ ਅਟਵਾਲ, ਰਿਟਾ: ਪ੍ਰਿੰਸੀਪਲ ਰਛਪਾਲ ਚੰਧੜ, ਰਜਿੰਦਰ ਕੁਮਾਰ ਟਰੇਨਿੰਗ ਅਫਸਰ ਮੁੱਖ ਦਫਤਰ, ਗੁਰਪ੍ਰੀਤ ਸਿੰਘ ਕਾਰਪੈਂਟਰ ਇੰਸ:, ਇੰਦਰਜੀਤ ਸਿੰਘ ਮੋਟਰ ਮਕੈਨਿਕ ਇੰਸਟਰਕਟਰ, ਸੁਖਵਿੰਦਰ ਸਿੰਘ ਵੈਲਡਰ ਇੰਸ:, ਮਾ: ਗੁਰਦਿਆਲ, ਪੰਚ ਸੁਰਜੀਤ ਕੌਰ, ਜੋਤੀ ਸ਼ੀਂਹਮਾਰ, ਸਮ੍ਰਿਧੀ ਰਾਉ ਫੂਡ ਪ੍ਰੋਡਕਸ਼ਨ ਇੰਸਟਰਕਟਰ ਨੇ ਸੰਬੋਧਨ ਕਰਦੇ ਪ੍ਰਿੰਸੀਪਲ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ। ਮਾ: ਗੁਰਦਿਆਲ ਨੇ ਕਿਹਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਓਮਕਾਰ ਸਿੰਘ ਐਨ ਪੀ ਐਸ ਸਕੀਮ ਅਧੀਨ ਨਿਗੂਣੀ ਪੈਨਸ਼ਨ ਦੇ ਨਾਲ ਆਪਣੇ ਬੁਢਾਪੇ ਦੀ ਰੋਜੀ ਰੋਟੀ ਕਿਵੇਂ ਤੋਰਨਗੇ ਇਹ ਤਾਂ ਵਕਤ ਹੀ ਦੱਸੇਗਾ ਜੋ ਮੌਕੇ ਦੀ ਸਰਕਾਰ ਦੀ ਪੁਰਾਣੀ ਪੈਨਸ਼ਨ ਸਕੀਮ ਦੇ ਫੈਸਲੇ ਦੀ ਉਡੀਕ ਵਿੱਚ ਹਜਾਰਾਂ ਕਰਮਚਾਰੀ ਸੰਘਰਸ਼ ਵਿੱਚ ਹਨ। ਸਟਾਫ ਅਤੇ ਆਏ ਹੋਏ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਪ੍ਰਿੰਸੀਪਲ ਦਾ ਯਾਦਗਾਰੀ ਮੋਮੈਂਟੋ, ਗਿਫਟਾਂ ਅਤੇ ਹਾਰ ਪਾਕੇ ਪ੍ਰਿੰਸੀਪਲ ਦੀ ਨਿੱਘੀ ਵਿਦਾਇਗੀ ਕੀਤੀ ਗਈ। ਆਖਿਰ ਵਿੱਚ ਪ੍ਰਿੰਸੀਪਲ ਸ੍ਰੀ ਓਮਕਾਰ ਸਿੰਘ ਸ਼ੀਹਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਸਮੂਹ ਸਟਾਫ ਨੂੰ ਆਪਣੇ ਕੰਮ ਪ੍ਰਤੀ ਨੇਕ ਦਿੱਲੀ ਤੇ ਇਮਾਨਦਾਰੀ ਨਾਲ ਸਮਰਪਿਤ ਹੋਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਮਲਹੋਤਰਾ ਨੇ ਵੀ ਸਮੂਹ ਸਟਾਫ ਨੂੰ ਤੰਨਦੇਹੀ ਨਾਲ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਵਲੋਂ ਸਟਾਫ ਅਤੇ ਪਰਿਵਾਰਕ ਮੈਂਬਰਾਂ ਨੂੰ ਘਰ ਬੁਲਾਕੇ ਚਾਹ ਪਾਣੀ ਪਿਲਾਇਆ ਗਿਆ। ਘਰ ਵਿੱਚ ਭਰਾ ਬਲਜੀਤ ਰੱਲ ਨੇ ਦੱਸਿਆ ਕਿ ਪ੍ਰਿੰਸੀਪਲ ਦੇ ਕਜਨ ਭਤੀਜੇ ਦਾ 27 ਮਾਰਚ ਨੂੰ ਬੇਵਕਤ ਅਚਨਚੇਤ ਦੇਹਾਂਤ ਹੋਣ ਕਾਰਨ 31 ਮਾਰਚ ਨੂੰ ਨਵੇਂ ਬਣੇ ਘਰ ਦੀ ਖੁਸ਼ੀ ਚ ਅਤੇ ਰਿਟਾਇਰਮੈਂਟ ਪਾਰਟੀ ਮੁਲਤਵੀ ਕਰਨੀ ਪਈ ਜਿਸ ਦਾ ਸਾਰਿਆਂ ਨੂੰ ਬਹੁਤ ਖੇਦ ਹੈ। ਪਾਖਰ ਰਾਮ ਨੇ ਕਿਹਾ ਕਿ ਰੱਬ ਦਾ ਭਾਣਾ ਮੰਨਣਾਂ ਹੀ ਪੈਂਦਾ ਹੈ। ਸ਼ੀਹਮਾਰ ਪਰਿਵਾਰ ਦੇ ਮੁਖੀ ਗੁਰਦੇਵ ਰਾਜ ਨੇ ਭਰੇ ਮਨ ਨਾਲ ਸੱਭ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਦੀ ਧਰਮ ਪਤਨੀ ਸੁਰਜੀਤ ਕੌਰ ਆਈਟੀਆਈ ਦਾ ਸਮੂਹ ਸਟਾਫ ਸੁਰਿੰਦਰਜੀਤ ਸਿੰਘਾ ਟਰੇਨਿੰਗ ਅਫਸਰ, ਕੁਲਵਿੰਦਰ ਕੌਰ ਟ੍ਰੇਨਿੰਗ ਅਫਸਰ, ਰਮੇਸ਼ ਕੁਮਾਰ ਸੀਨੀਅਰ ਅਸਿਸਟੈਂਟ, ਦੇਵ ਮਿੱਤਰ ਪਲੇਸਮੈਂਟ ਅਫਸਰ, ਹਰਮਿੰਦਰ ਕੌਰ ਫਾਰਮਾਸਿਸਟ, ਕਮਲਦੀਪ ਕਲਰਕ, ਇੰਸਟ੍ਰਕਟਰ ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਕੁਮਾਰ, ਮਨਪ੍ਰੀਤ ਕੁਮਾਰ, ਸੰਦੀਪ ਕੁਮਾਰ, ਮਨਜੀਤ ਕੌਰ, ਕਰੀਨਾ ਕੁਮਾਰੀ, ਆਸ਼ਨਾਜੀਤ, ਨੇਹਾ, ਪ੍ਰੇਮ ਲਾਲ ਵਰਕਸ਼ਾਪ ਅਟੈਂਡੈਂਟ, ਆਈਟੀਆਈ ਇਸਤਰੀ ਤੋਂ ਪ੍ਰਿੰਸੀਪਲ ਨੀਲਮ ਰਾਣੀ, ਸ਼੍ਰੀਮਤੀ ਪ੍ਰੀਆ, ਰਿਸ਼ਤੇਦਾਰ ਚਾਚਾ ਡਾ: ਕਿਰਪਾਲ ਸਿੰਘ, ਗੁਰਦੇਵ ਰਾਜ ਰਿਟਾ: ਸੂਬੇਦਾਰ, ਮਹਿੰਦਰ ਸਿੰਘ, ਸੁਰਿੰਦਰਪਾਲ, ਭਰਾ ਜਗਤਾਰ ਸਿੰਘ ਸ਼ੀਹਮਾਰ, ਬਲਬੀਰ ਸ਼ੀਂਹਮਾਰ ਜੇਈ, ਪ੍ਰੀਤਪਾਲ ਸਿੰਘ, ਬਲਜੀਤ ਰੱਲ, ਜੋਗਾ ਰਾਮ ਪ੍ਰਧਾਨ, ਹਰੀ ਰਾਮ, ਅਮਰਜੀਤ ਮਹਿਮੀ, ਜੀਵਨ ਮਹਿਮੀ, ਰਾਕੇਸ਼ ਕੁਮਾਰ, ਰਣਜੀਤ ਸ਼ੀਂਹਮਾਰ, ਜੋਤੀ ਸ਼ੀਂਹਮਾਰ, ਆਦੇਸ਼ ਮਹਿਮੀ ਹਾਜ਼ਰ ਸਨ। ਇੰਦਰਜੀਤ ਸਿੰਘ ਵੱਲੋਂ ਸਟੇਜ ਸੈਕਟਰੀ ਦੀ ਭੂਮਿਕਾ ਬਖੂਬੀ ਨਿਭਾਈ ਗਈ।
Click to Follow Babushahi Facebook page →