ਪਰਿਆਵਰਣ ਸੰਰਕਸ਼ਣ ਗਤੀਵਿਧੀ ਵਲੋਂ ਕਚਰਾ ਪ੍ਰਬੰਧਨ ਯੋਜਨਾ ਬੈਠਕ ਕੀਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਮਾਰਚ 2026
ਪਰਿਆਵਰਣ ਸੰਰਕਸ਼ਣ ਗਤੀਵਿਧੀ ਪੰਜਾਬ ਵਲੋਂ ਕਚਰਾ ਪ੍ਰਬੰਧਨ ਯੋਜਨਾ ਬੈਠਕ ਜਗਰਾਉਂ ਵਿਚ ਕੀਤੀ ਗਈ। ਬੈਠਕ ਦੀ ਸ਼ੁਰੂਆਤ ਜਲ ਅੰਜਲੀ ਅਤੇ ਸ਼ਾਂਤੀ ਪਾਠ ਕਰਕੇ ਕੀਤੀ ਗਈ
ਸ. ਹਰਨਾਰਾਇੰਨ ਸਿੰਘ ਨੇ ਭਗਤ ਪੂਰਣ ਸਿੰਘ ਜੀ ਦੇ ਜੀਵਨ ਵਾਰੇ ਪਰੀਚੈ ਕਰਵਾਇਆ
ਉਹਨਾਂ ਨੇ ਭਗਤ ਪੂਰਣ ਸਿੰਘ ਜੀ ਦਾ ਸੰਦੇਸ਼ - ਕਾਗਜ ਨੂੰ ਪੂਰਾ ਵਰਤੋ, ਪੈਦਲ ਜਿਆਦਾ ਚਲੋ, ਵੱਧ ਤੋਂ ਵੱਧ ਬੂਟੇ ਲਗਾਓ ਬਾਰੇ ਵਿਸਤਾਰ ਵਿਚ ਦੱਸਿਆ। ਆਪਸੀ ਪਰੀਚੈ ਤੋਂ ਬਾਅਦ ਪਹਿਲਾ ਵਕਤਾ - ਪਰਿਆਵਰਣ ਸੰਰਕਸ਼ਣ ਗਤੀਵਿਧੀ ਪਰੀਚੈ ਤੋਂ ਡਾ ਰਾਕੇਸ਼ ਸ਼ਾਰਦਾ ਨੇ ਦੱਸਿਆ ਕਿ
ਸੰਨ 2018 ਤੋਂ ਗਤੀਵਿਧੀ ਦੀ ਸ਼ੁਰੂਆਤ ਹੋਈ ਜਿਸ ਦਾ ਮੁੱਖ ਮੰਤਵ 3P ਪੇੜ ਪਾਣੀ ਪੋਲੀਥੀਨ
ਪੇੜ ਲਗਾਓ, ਪਾਣੀ ਬਚਾਓ, ਪੋਲੀਥੀਨ ਹਟਾਓ ਹੈ। ਉਹਨਾਂ ਨੇ ਹਰਿਤ ਘਰ - 5 ਜ ਦੀ ਸੰਭਾਲ। ਜਲ ਜੰਗਲ ਜ਼ਮੀਨ ਜਾਨਵਰ ਜਣ ਬਾਰੇ ਦੱਸਿਆ। ਉਹਨਾਂ ਨੇ ਦੱਸਿਆ ਕਿ 30 ਡਿਗਰੀ ਤਾਪਮਾਨ ਤੋਂ ਬਾਅਦ ਕਮਰੇ ਦਾ ਪਲਾਸਟਿਕ ਪੈਂਟ ਮਾਈਕਰੋ ਪਲਾਸਟਿਕ ਛੱਡਦਾ ਹੈ। ਉਹਨਾਂ ਨੇ ਦੱਸਿਆ ਕਿ ਗਤੀਵਿਧੀ ਸਿੱਖਿਆ ਸੰਸਥਾਵਾਂ , ਧਾਰਮਕ ਸੰਸਥਾਵਾਂ , ਸਮਾਜਕ ਸੰਸਥਾਵਾਂ , ਮਹਿਲਾ ਸੰਸਥਾਵਾਂ ਯੁਵਾ ਸੰਸਥਾਵਾਂ ਦੇ ਖੇਤਰ ਵਿਚ ਕੰਮ ਕਰਦੀ ਹੈ। ਡਾਕਟਰ ਰਾਕੇਸ਼ ਸ਼ਾਰਦਾ ਨੇ ਦੱਸਿਆ ਕਿ ਘਰ ਤੋਂ ਬਦਲਾਅ ਸ਼ੁਰੂ ਹੁੰਦਾ ਹੈ ਅਤੇ ਘਰ ਤੋਂ ਕੂੜਾ ਵੱਖ ਵੱਖ ਹੋ ਗਿਆ ਤਾਂ ਕੂੜੇ ਦੇ ਢੇਰ ਨਜ਼ਰ ਨਹੀਂ ਆਉਣਗੇ
ਦੂਜੇ ਵਕਤਾ ਏ ਪੀ ਰਿਫਾਇਨਰੀ ਦੇ ਡਾਇਰੈਕਟਰ ਭੁਵਨ ਗੋਇਲ ਨੇ ਪਿੱਛਲੇ ਸਾਲ ਵਿਚ ਕੇਤੇ ਕੰਮਾਂ ਦੀ ਰਿਪੋਰਟ ਦਿੱਤੀ ਜਿਸ ਵਿਚ ਮੁਖ ਤੋਰ ਤੇ ਹਰਿਤ ਮਹਾਂ ਕੁੰਭ - ਇੱਕ ਥੈਲਾ, ਇੱਕ ਥਾਲੀ ਅਭਿਆਨ। ਪ੍ਰਾਪਤੀਆਂ , ਬਰਤਨ ਬੈਂਕ , ਹਰਿਤ ਸ਼ਿਵਰਾਤ੍ਰੀ , ਹਰਿਤ ਉਤਸਵ, ਲੁਧਿਆਣਾ ਦੇ ਆਰ ਐਸ ਮਾਡਲ ਸਕੂਲ ਵਿਖੇ ਬਾਇਓ-ਐਨਜ਼ਾਈਮ ਦੀ ਕਾਰਜਸ਼ਾਲਾ, ਬਾਇਓ-ਐਨਜ਼ਾਈਮ 150ਲੀਟਰ ਬੁੱਢਾ ਦਰਿਆ ਵਿੱਚ ਪਾਇਆ ਮੋਹਾਲੀ ਵਿਖੇ ਜ਼ੀਰੋ ਵੈਸਟ ਮੈਨੇਜਮੈਂਟ
ਕੂੜਾ ਘਰ ਤੋਂ ਵੱਖ ਵੱਖ ਕਰਣਾ , ਗਿੱਲੇ ਕੂੜੇ ਤੋਂ ਬਾਇਓ-ਐਨਜ਼ਾਈਮ ਅਤੇ ਖਾਦ ਬਨਾਉਣਾ
ਕੂੜੇ ਦੇ ਪ੍ਰਕਾਰ 1. ਘਰੇਲੂ ਕੂੜਾ - ਗਿੱਲਾ ਤੇ ਸੁੱਕਾ ਕੂੜਾ , ਪਲਾਸਟਿਕ ਕੂੜਾ , ਈ ਵੈਸਟ ਬਾਰੇ ਦੱਸਿਆ
ਤੀਜਾ ਵਕਤਾ ਰਵੀ ਕੁਮਾਰ ਜਿੰਦਲ ਜੀ ਈ. ਓ. ਨੇ ਦੱਸਿਆ ਕਿ ਕੂੜਾ ਵੱਖ ਵੱਖ ਨਾ ਹੋਣ ਕਰਕੇ ਸਮਾਜ ਵਿਚ ਸਮੱਸਿਆਵਾਂ ਆ ਰਹੀਆਂ ਹਨ। ਸਰਕਾਰ ਕੂੜਾ ਵੱਖ ਵੱਖ ਕਰਣ ਲਈ ਕਰੋੜਾਂ ਰੁਪਏ ਦਾ ਖਰਚਾ - ਮਸ਼ੀਨਾਂ, ਕਰਮਚਾਰੀ ਦੇ ਰੂਪ ਵਿਚ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਔਸਤ 400 ਗ੍ਰਾਮ ਕੂੜਾ ਇੱਕ ਵਿਅਕਤੀ ਪੈਦਾ ਕਰਦਾ ਹੈ , ਪੜ੍ਹੇ ਲਿਖੇ ਲੋਕ ਕੂੜਾ ਸੀਵਰੇਜ ਵਿੱਚ ਸੁੱਟ ਦਿੰਦੇ ਹਨ। ਸੀਵਰੇਜ ਬੰਦ ਹੋ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਹਿਰਦੈ ਪਰੀਵਰਤਨ ਨਾਲ ਹੀ ਸਮਾਧਾਨ ਸੰਭਵ ਹੈ।
ਉਹਨਾਂ ਨੇ ਕਿਹਾ ਕਿ ਸੰਨ 2014 ਤੋਂ ਬਾਅਦ ਕੁਝ ਜਾਗ੍ਰਿਤੀ ਆਈ ਹੈ 40-45%ਲੋਕ ਕੂੜਾ ਵੱਖ ਕਰਣ ਲਗ ਪਏ ਹਨ ਹਾਂ
ਚੋਥੇ ਵਕਤ ਭੁਵਨ ਗੋਇਲ ਦੱਸਿਆ ਕਿ ਮੇਰੇ ਦੇਸ਼ ਨੂੰ ਗੰਦਾ ਨਾ ਕਰੋ। ਆਪਣੇ ਘਰ ਦਾ ਸੁਧਾਰ ਹੀ ਕਾਫੀ ਨਹੀਂ ਹੈ ਸਾਨੂੰ ਆਪਣਾ ਮੁਹੱਲਾ, ਨਗਰ ਵੀ ਸਾਫ ਚਾਹੀਦਾ। ਸਾਨੂੰ ਬੱਚਿਆਂ ਤੋਂ ਸ਼ੁਰੂਆਤਕਰਨੀ ਪਵੇਗੀ। ਪੁਰਸਕਾਰ ਯੋਜਨਾ, ਦੂਜਿਆਂ ਨੂੰ ਸ਼ਾਬਾਸ਼ ਦੇਣਾ, ਵਿਅਕਤੀ, ਮੁਹੱਲਾ, ਸੰਸਥਾ ਨੂੰ ਪੁਰਸਕਾਰ ਦੇਣਾ, ਸਰਟੀਫਿਕੇਟ ਦੇਣਾ, ਸਰਟੀਫਿਕੇਟ ਦੀ ਅੱਗੇ ਕੀਮਤ , ਉਹਨਾਂ ਦੀ ਕੋਸ਼ਿਸ਼ ਨੂੰ ਪਹਿਚਾਣ ਦੇਣਾ, ਜਗ ਜਾਹਿਰ ਕਰਣਾ ਨਾਲ ਬਦਲਾਵ ਵੱਲ ਦੇ ਕਦਮ ਹਨ
ਉਹਨਾਂ ਨੇ ਕਿਹਾ ਕਿ ਵੈਸ਼ਣੋ ਦੇਵੀ ਮੰਦਿਰ ਵਿਚ ਕਾਗਜ ਦਾ ਲਿਫਾਫਾ, ਡਰਾਈ ਫਰੂਟ ਦਾ ਪ੍ਰਸਾਦ ਵਾਸਤੇ ਵਰਤਿਆ ਜਾਂਦਾ ਹੈ । ਉਹਨਾਂ ਨੇ ਕਿਹਾ ਕਿ ਪੰਜਾਬ ਬਾਰੇ ਸਮੂਹਿਕ ਯੋਜਨਾ , ਚਰਣ ਬੱਧ ਯੋਜਨਾ ਬਣਾ ਕੇ ਕੰਮ ਕਰਨ ਦੀ ਲੋੜ ਹੈ।
ਪੰਜਵਾ ਵਕਤਾ ਡਾਕਟਰ ਰਾਕੇਸ਼ ਸ਼ਾਰਦਾ ਜੀ ਨੇ ਵਿਗਿਆਨਕ ਹੱਲ Vokashi composter bin ਜਾਪਾਨੀ ਤਕਨੀਕ ਬਾਰੇ ਦੱਸਿਆ। ਉਹਨਾਂ ਨੇ De Composter ਅਤੇ ਬਾਇਓ ਐਨਜ਼ਾਈਮ ਨਾਲ ਖਾਦ ਛੇਤੀ ਬਣਦੀ ਹੈ। ਉਹਨਾਂ ਨੇ ਘਰ ਵਿਚ ਹੀ ਖਾਦ ਬਣਾਉਣ ਵਾਰੇ ਵਿਸਤਾਰ ਵਿਚ ਦੱਸਿਆ। ਬੈਠਕ ਵਿਚ ਪ੍ਰਾਂਤ ਸੰਜੋਜਕ ਪ੍ਰਵੀਨ ਕੁਮਾਰ , ਹਰਨਰੈਣ ਸਿੰਘ ਜੀ , ਮਨੋਹਰ ਲਾਲ , ਰਾਜਿੰਦਰ ਕਾਕਾ ,
ਮੋਹਿਤ , ਅਨਿਲ , ਗੁਰਦੀਪ ਸਿੰਘ , ਰਣਧੀਰ ਸਿੰਘ , ਮਨੀਸ਼ , ਨਾਈਸ ਜਿੰਦਲ , ਭੋਜ ਕੁਮਾਰ , ਸੰਜੀਵ ਦੁੱਗਲ , ਮੋਹਿਤ ਜਿੰਦਲ ਮੌਜੂਦ ਰਹੇ।
Click to Follow Babushahi Facebook page →