ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 2 ਅਪ੍ਰੈਲ ਨੂੰ
ਸੁਖਮਿੰਦਰ ਭੰਗੂ
ਲੁਧਿਆਣਾ 26 ਮਾਰਚ 2026- ਮਾਤਾ ਸਾਹਿਬ ਕੌਰ ਅਕੈਡਮੀ ਦੇ ਚੱਲ ਰਹੇ ਖੇਡ ਵਿੰਗ ਅੰਡਰ 14 ਸਾਲ, ਅੰਡਰ 17 ਸਾਲ, ਅਤੇ ਅੰਡਰ 19 ਸਾਲ ਵਰਗ ਮੁੰਡਿਆਂ ਦੇ ਲਈ ਚੋਣ ਟਾਇਰ 2 ਅਪ੍ਰੈਲ ਦਿਨ ਵੀਰਵਾਰ ਨੂੰ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਏ ਜਾਣਗੇ। ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਅੰਡਰ-14 ਸਾਲ ਵਿੱਚ
1-1-2013 ਤੋਂ ਬਾਅਦ ਵਾਲੇ, ਅੰਡਰ 17 ਸਾਲ ਵਿੱਚ 1-1-2010 ਤੋਂ ਬਾਅਦ ਵਾਲੇ ਅੰਡਰ 19 ਸਾਲ ਵਿੱਚ, 1-1-2008 ਤੋਂ ਬਾਅਦ ਵਾਲੇ ਜਨਮੇ ਖਿਡਾਰੀ ਚੋਣ ਟਰਾਇਲ ਦੇਣ ਦੇ ਯੋਗ ਹੋਣਗੇ। ਇਹ ਚੋਣ ਟਰਾਇਲ 2 ਅਪ੍ਰੈਲ ਨੂੰ ਸਵੇਰੇ 9 ਵਜੇ ਸ਼ੁਰੂ ਹੋਣਗੇ ਤੇ 4 ਵਜੇ ਤੱਕ ਸਮਾਪਤੀ ਹੋਵੇਗੀ। ਇਨਾ ਚੋਣ ਟਰਾਇਲਾਂ ਵਿੱਚ ਚੁਣੇ ਗਏ ਖਿਡਾਰੀਆਂ ਦੀ ਬਾਅਦ ਵਿੱਚ ਸਿੱਖਿਆ ਵਿਭਾਗ ਵੱਲੋਂ ਲੈ ਜਾਣ ਵਾਲੇ ਚੋਣ ਟਰਾਇਲਾਂ ਵਿੱਚ ਚੋਣ ਹੋਵੇਗੀ। ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪਣੇ ਉਮਰ ਦੇ ਸਬੂਤ ਅਤੇ ਖੇਡ ਪ੍ਰਾਪਤੀਆਂ ਦੇ ਸਬੂਤਾਂ ਸਮੇਤ 2 ਅਪ੍ਰੈਲ ਨੂੰ 9 ਵਜੇ ਤੋਂ ਪਹਿਲਾਂ ਜਰਖੜ ਖੇਡ ਸਟੇਡੀਅਮ ਜਿਲ੍ਹਾ ਲੁਧਿਆਣਾ ਵਿਖੇ ਰਿਪੋਰਟ ਕਰਨ। ਚੁਣੇ ਗਏ ਖਿਡਾਰੀਆਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ। ਭਾਗ ਲੈਣ ਦੇ ਇੱਛੁਕ ਖਿਡਾਰੀ ਕੋਚ ਗੁਰਸਤਿੰਦਰ ਸਿੰਘ ਪਰਗਟ ਨਾਲ ਫੋਨ ਨੰਬਰ 94178-85733 ਤੇ ਸੰਪਰਕ ਕਰ ਸਕਦੇ ਹਨ।
Click to Follow Babushahi Facebook page →