ਮਾਨਸਾ ਵਿਖੇ ਚਾਅ ਅਤੇ ਖਲੂਸ ਨਾਲ ਨਮਾਜ਼ ਅਦਾ ਕਰਕੇ ਮਨਾਇਆ ਈਦ ਦਾ ਤਿਉਹਾਰ
ਅਸ਼ੋਕ ਵਰਮਾ
ਮਾਨਸਾ ,21. ਮਾਰਚ2026 :ਅੱਜ ਇੱਥੇ ਕਬਰਿਸਤਾਨ ਵਾਲੀ ਈਦਗਾਹ ਵਿਖੇ ਇਮਾਮ ਹਾਜੀ ਉਮਰਦੀਨ ਵੱਲੋਂ ਇਮਾਮਤ ਕਰਵਾਉਂਦੇ ਹੋਏ ਇੱਕ ਵੱਡੇ ਇਕੱਠ ਨੂੰ ਈਦ ਦੀ ਨਮਾਜ਼ ਅਦਾ ਕਰਵਾਈ ਤੇ ਖੁਤਬਾ ਪੜ੍ਹਦੇ ਹੋਏ ਸਮਾਜ ਅਤੇ ਮੁਲਕ ਦੀ ਏਕਤਾ ਅਤੇ ਸਲਾਮਤੀ ਲਈ ਦੁਆ ਕੀਤੀ। ਇਸ ਮੌਕੇ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਨੇ ਹਿੱਸਾ ਲਿਆ| ਇਸ ਮੌਕੇ ਡਾਕਟਰ ਵਿਜੈ ਸਿੰਗਲਾ ਐਮ ਐਲ ਏ ਹਲਕਾ ਮਾਨਸਾ ਮੁੱਖ ਮਹਿਮਾਨ ਵਜੋਂ ਤੇ ਉਨਾਂ ਨਾਲ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਵੱਲੋਂ ਭਾਈਚਾਰੇ ਨੂੰ ਮੁਖਾਤਬ ਹੁੰਦੇ ਹੋਏ ਕਿਹਾ ਕਿ ਜਿਥੇ ਮੁਲਕ ਦੇ ਹੋਰ ਹਿੱਸਿਆਂ ਵਿੱਚ ਮੁਸਲਮਾਨ ਡਰ ਦੇ ਮਹੌਲ ਵਿੱਚ ਈਦ ਦੀ ਨਮਾਜ ਅਦਾ ਕਰ ਰਹੇ ਨੇ ਉੱਥੇ ਪੰਜਾਬ ਸੱਚਮੁੱਚ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਥੇ ਸਮੂਹ ਭਾਈਚਾਰੇ ਈਦ, ਬਕਰੀਦ, ਦੀਵਾਲੀ - ਦੁਸਹਿਰਾ ਮਨਾਉਂਦੇ ਹਨ।
ਉਹਨਾਂ ਕਿਹਾ ਕਿ ਇਸ ਕਰਕੇ ਅੱਜ ਮੁਸਲਿਮ ਭਾਈਚਾਰਾ ਧਾਰਮਿਕ ਆਜਾਦੀ ਨਾਲ ਈਦ ਦੀ ਨਮਾਜ ਪੜ੍ਹ ਰਿਹਾ ਹੈ। ਜਿਸ ਕਰਕੇ ਸਮੂਹ ਪੰਜਾਬੀਆਂ ਦੀ ਸੋਚ ਨੂੰ ਸਲਾਮ ਐ। ਇਸ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਡਾਕਟਰ ਵਿਜੇ ਸਿੰਘਲਾ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਕਬਰਿਸਤਾਨ ਦੀ ਚਾਰ ਦੁਵਾਰੀ ਲਈ ਗ੍ਰਾਂਟ ਕਬਰਸਤਾਨ ਅੱਗੋਂ ਲੰਘਦੀ ਸੜਕ ਨੂੰ ਚੌੜੀ ਕਰਕੇ ਪੱਕੀ ਕਰਨ ਸੌਚਾਲਿਆ , ਜਨਾਜਾ ਘਰ ਸੀਮੈਂਟਡ ਬੈਂਚ ਅਤੇ ਮਾਨਸਾ ਖੁਰਦ ਵਿਖੇ ਕਬਰਿਸਤਾਨ ਲਈ ਜ਼ਮੀਨ ਮੁਹਈਆ ਕਰਵਾਉਣ ਦੀ ਬੇਨਤੀ ਕੀਤੀ ਗਈ। ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਲਈ ਜ਼ਿਲ੍ਹਾ ਹੈਡ ਕੁਆਰਟਰ 'ਤੇ ਕਮਿਊਨਿਟੀ ਸੈਂਟਰ ਲਈ ਜਗਾ ਮੁਹਈਆ ਕਰਨ ਤੇ ਫਫੜੇ ਭਾਈ ਕੇ ਵਿਖੇ ਧਰਮਸ਼ਾਲਾ ਤੇ ਕਮਰਿਆਂ ਅੱਗੇ ਬਰਾਮਦੇ ਪਾਉਣ ਲਈ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡਾਕਟਰ ਵਿਜੈ ਸਿੰਗਲਾ ਨੇ ਕਿਹਾ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਗੰਗਾ ਜਮਨਾ ਤਹਜੀਬ ਵਸਦੀ ਹੈ ।ਅਸੀਂ ਸਮੂਹ ਭਾਰਤੀ ਖਾਸ ਕਰ ਪੰਜਾਬੀ। ਇੱਕ ਰੰਗਲੀ ਫਿਜ਼ਾ ਦੇ ਮਾਲਕ ਹਾਂ। ਇੱਥੇ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਏ ਜਾਂਦੇ ਹਨ ਮੈਮੋਰੰਡਮ ਤੇ ਬੋਲਦਿਆਂ ਐਮ ਐਲ ਏ ਸਾਹਿਬ ਨੇ ਐਲਾਨ ਕੀਤਾ ਕਿ ਕਬਰਸਤਾਨ ਦੀ ਚਾਰਦੀਵਾਰੀ ਲਈ 27 ਲੱਖ ਰੁਪੈ ਦੀ ਗਰਾਂਟ ਜਾਰੀ ਕਰਵਾ ਦਿੱਤੀ ਗਈ ਹੈ। ਇਸ ਦਾ ਟੈਂਡਰ ਲਗਾ ਕਿ ਜਲਦੀ ਕੰਮ ਸੁਰੂ ਕਰ ਦਿੱਤਾ ਜਾਵੇਗਾ। ਬਾਕੀ ਮੰਗਾਂ ਵੀ ਈਦ ਉੱਲ ਅਜਹਾ ਤੋਂ ਪਹਿਲਾਂ ਪਹਿਲਾਂ ਹੱਲ ਕਰ ਦਿੱਤੀਆਂ ਜਾਣਗੀਆ। ਇਜ ਮੌਕੇ ਸੁਨੀਲ ਕੁਮਾਰ ਨੀਨੂ ਪ੍ਰਧਾਨ ਨਗਰ ਕੌਂਸਲ ਨੇ ਈਦ ਦੀਆਂ ਵਧਾਈਆਂ ਦਿੰਦਿਆਂ ਕਬਰਸਤਾਨ ਤੇ ਮੁਸਲਿਮ ਭਾਈਚਾਰੇ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਜਿਲ੍ਹਾ ਕਮੇਟੀ ਮੁਸਲਿਮ ਫ਼ਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਖਾਨ, ਸਹਿਰੀ ਪ੍ਰਧਾਨ ਰਵੀ ਖਾਨ ਸਲਾਹਕਾਰ ਡਾ ਹਸਨ ਸਰਦਾਰ ਤੇ ਪਵਨ ਖਾਨ ਵੱਲੋਂ ਡਾ. ਵਿਜੈ ਸਿੰਗਲਾ ਨੂੰ ਸਿਰੋਪਿਓ ਪਾ ਕੇ ਸਨਮਾਠਿਤ ਕੀਤਾ ਗਿਆ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ, ਸਿੰਗਾਰਾ ਖਾਨ, ਸਾਹਨਾਜ ਅਲੀ, ਹਸਨ ਖਾਨ ਇਮਾਮ ਹਾਜੀ ਉਮਰਦੀਨ ਤੇ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਸੁਨੀਲ ਕਮਾਰ ਨੀਨੂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਾਨਵ ਜਿੰਦਲ ਵੱਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ।ਇਸ ਮੌਕੇ ਸਾਹਨਾਜ਼ ਅਲੀ ਸਕੱਤਰ ਮੁਸਲਿਮ ਕਮੇਟੀ ਮਾਨਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸਾਰੇ ਇੱਕ ਰਹਿਬਰ ਦੇ ਜਾਏ ਹਾਂ ਤੇ ਸਾਡੇ ਰੀਤੀ ਰਿਵਾਜ ਸਾਂਝੇ ਹਨ।
ਇਸ ਮੌਕੇ ਮਾਸਟਰ ਸ਼ਮੀ ਖਾਨ ਨੇ ਵੀ ਆਪਣੇ ਵਿਚਾਰ ਰੱਖੇ।ਮੁਸਲਿਮ ਫ਼ਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ,ਸਹਿਰੀ ਪ੍ਰਧਾਨ ਰਵੀ ਖਾਨ, ਸ੍ਰਪਰਸਤ ਡਾਕਟਰ ਮਹਿਬੂਬ ਮਲਿਕ, ਸਲਾਹਕਾਰ ਡਾ.ਹਸਨ ਸਰਦਾਰ ,ਮੁਹੰਮਦ ਇਕਬਾਲ ,ਦੀਪ ਅਕਲੀਆ, ਲਾਲੀ ਖਾਨ ,ਸਾਦ੍ਹਾ ਖਾਨ ,ਸਲੀਮ ਖਾਨ ,ਜਗਾ ਖਾਨ ਤੇ ਆਦਿ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।ਇਸ ਤੋਂ ਇਲਾਵਾ ਮਕਬੂਲ ਅਹਿਮਦ, ਮਾਸਟਰ ਜਫਰੂਦੀਨ, ਗੋਰਾ ਖਾਨ,ਫਿਰੋਜ ਖਾਨ ਲੱਧਾ, ਸਾਦਿਕ ਖਾਨ, ਜੱਗਾ ਖਾਨ, ਕਾਸਮ ਅਲੀ, ਹਸਨ ਖਾਨ ਆਦਿ ਪਤਵੰਤਿਆਂ ਨੇ ਸਿਰਕਤ ਕੀਤੀ।
Click to Follow Babushahi Facebook page →