ਕਾਰ ਨਾਲ ਟੱਕਰ ਹੋਣ ਤੋਂ ਬਚਾਉਂਦਿਆਂ 11 ਹਜ਼ਾਰ ਕੇਵੀ ਦੀਆਂ ਤਾਰਾਂ ਵਾਲੇ ਖੰਬੇ ਨਾਲ ਜਾ ਟਕਰਾਈ 20 ਸਵਾਰੀਆਂ ਵਾਲੀ ਬੱਸ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ _ ਮੁਕੇਰੀਆਂ ਰੋਡ ਤੇ ਗਲਤ ਤਰੀਕੇ ਨਾਲ ੳਵਰਟੇਕ ਕਰ ਰਹੇ ਟਰੱਕ ਕਾਰਨ ਅੱਗਿਓਂ ਆ ਰਿਹਾ ਸੀ ਕਾਰ ਨਾਲ ਟੱਕਰ ਹੋਣ ਤੋਂ ਬਚਾਉਣ ਦੇ ਚੱਕਰ ਵਿੱਚ ਇੱਕ ਪ੍ਰਾਈਵੇਟ ਬੱਸ ਬਿਜਲੀ ਦੇ ਖੰਬੇ ਵਿੱਚ ਵੱਜੀ , ਇਸ ਖੰਬੇ ਤੇ 11 ਕੇਵੀ ਦੀਆਂ ਤਾਰਾਂ ਪਈਆਂ ਸਨ ਪਰ ਗਨੀਮਤ ਰਹੀ ਕਿ ਬੇਸ਼ਕ ਖੰਬਾ ਤਾਂ ਨੁਕਸਾਨਿਆ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਮੁਕੇਰੀਆਂ ਤੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਅਚਾਨਕ ਸੜਕ ਕਿਨਾਰੇ ਲੱਗੇ ਬਿਜਲੀ ਦੇ ਪੋਲ ਵਿੱਚ ਵੱਜ ਗਈ । ਦੱਸਿਆ ਜਾ ਰਿਹਾ ਕਈ ਹਾਦਸਾ ਓਵਰਟੇਕ ਕਰ ਰਹੇ ਟਰੱਕ ਕਾਰਨ ਵਾਪਰਿਆ ਜਿਸ ਤੋਂ ਬਾਅਦ ਅੱਗਿਓਂ ਆ ਰਹੇ ਸੀ ਕਾਰ ਨਾਲ ਟੱਕਰ ਤੋਂ ਬਚਾਉਣ ਲਈ ਡਰਾਈਵਰ ਨੇ ਬਸ ਕੱਚੇ ਲਾ ਦਿੱਤੀ ਤੇ ਉਹ ਖੰਬੇ ਨਾਲ ਜਿਆਦਾ ਟਕਰਾਈ । ਬੱਸ ਵਿੱਚ ਉਸ ਵੇਲੇ ਕੁੱਲ 20 ਸਵਾਰੀਆਂ ਸਨ ਪਰ ਸਵਾਰੀਆਂ ਬਾਲ ਬਾਲ ਬਚ ਗਈਆਂ।
ਉਧਰ ਮੌਕੇ ਤੇ ਪਹੁੰਚੇ ਬਿਜਲੀ ਵਿਭਾਗ ਦੇ ਜੇਈ ਵੱਲੋਂ ਦੱਸਿਆ ਗਿਆ ਕਿ ਵਿਭਾਗ ਦਾ ਕਰੀਬ 20,000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਕਿਹਾ ਕਿ ਇਸ ਕਾਰਨ 10 ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਉਹਨਾਂ ਦੱਸਿਆ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਮੁੜ ਨਵਾਂ ਪੋਲ ਲਾ ਕੇ ਸਪਲਾਈ ਚਾਲੂ ਕੀਤੀ ਜਾਵੇ ।
Click to Follow Babushahi Facebook page →