ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ ਦੇ 188ਵੇਂ ਪਾਵਨ ਦੀਕਸ਼ਾ ਮਹੋਤਸਵ ਮੌਕੇ ਭੰਡਾਰੇ ਦਾ ਆਯੋਜਨ
ਦੀਪਕ ਜੈਨ, ਜਗਰਾਓਂ-
ਸਵਾਮੀ ਸ਼੍ਰੀ ਰੂਪ ਚੰਦ ਜੀ ਮਹਾਰਾਜ ਦੇ 188ਵੇਂ ਪਾਵਨ ਦੀਕਸ਼ਾ ਮਹੋਤਸਵ ਦੇ ਉਪਲੱਖ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੁਰਾਣੀ ਸਮਾਧੀ ਸਥਲ (ਸਵਰਗ ਆਸ਼ਰਮ) ਡੱਲਾ ਰੋਡ, ਜਗਰਾਓਂ ਵਿਖੇ 17ਵੇਂ ਸਾਲਾਨਾ ਭੰਡਾਰੇ ਦਾ ਭਗਤੀ ਭਾਵਨਾ ਨਾਲ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਸਵੇਰੇ ਤੋਂ ਹੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਅਤੇ ਸਵਾਮੀ ਜੀ ਦੀ ਸਮਾਧੀ ‘ਤੇ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ। ਇਸ ਮੌਕੇ ਬਾਬੂ ਰਾਮ ਰਵਿੰਦਰ ਨਾਥ ਜੈਨ ਪਰਿਵਾਰ ਵੱਲੋਂ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਸੰਗਤ ਲਈ ਲੰਗਰ ਦੀ ਸੇਵਾ ਲਗਾਈ ਗਈ, ਜਿਸ ਵਿੱਚ ਆਏ ਹੋਏ ਸ਼ਰਧਾਲੂਆਂ ਨੇ ਪ੍ਰਸਾਦ ਰੂਪ ਲੰਗਰ ਛਕਿਆ।
ਇਸ ਮੌਕੇ ਜਨਕਰਾਜ ਜੈਨ, ਸੁਸ਼ੀਲ ਜੈਨ, ਸੁਦਰਸ਼ਨ ਜੈਨ, ਸਵਤੰਤਰ ਜੈਨ, ਰਜਨੀਸ਼ ਜੈਨ, ਦੀਪਕ ਜੈਨ, ਮਨੀਸ਼ ਜੈਨ, ਦਵਿੰਦਰ ਜੈਨ, ਧਰੂਵ ਜੈਨ, ਰਜੇਸ਼, ਇੰਦਰ ਸਿੱਧੂ, ਸੁਖਦੇਵ ਨਾਹਰ, ਚਰਨਜੀਤ ਚੰਨ, ਪ੍ਰਦੀਪਪਾਲ, ਦਿਨੇਸ਼ ਸ਼ਰਮਾ, ਸੁਨੀਤ ਜੈਨ, ਲਛਮਣ ਦਾਸ ਜੈਨ, ਗੌਰਵ ਜੈਨ ਸਮੇਤ ਹੋਰ ਕਈ ਸ਼ਰਧਾਲੂ ਹਾਜ਼ਰ ਸਨ।
Click to Follow Babushahi Facebook page →