ਬੀਜੇਪੀ ਪਾਰਟੀ ਦੀ 14 ਮਾਰਚ ਨੂੰ ਹੋਣ ਵਾਲ਼ੀ ਵਿਸ਼ਾਲ ਰੈਲ਼ੀ ਲਈ ਵੱਖ ਵੱਖ ਪਿੰਡਾਂ ਵਿੱਚ ਹਲਕਾ ਇੰਚਾਰਜ਼ ਸ.ਦੀਦਾਰ ਸਿੰਘ ਭੱਟੀ ਵੱਲੋ ਕੀਤਾ ਗਿਆ ਤੂਫ਼ਾਨੀ ਦੌਰਾ
ਗੁਰਪ੍ਰੀਤ ਸਿੰਘ ਜਖਵਾਲੀ
ਸ਼੍ਰੀ ਫਤਹਿਗੜ੍ਹ ਸਾਹਿਬ 2 ਮਾਰਚ 2026:- ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਬੀਜੇਪੀ ਦੇ ਹਲਕਾ ਇੰਚਾਰਜ਼ ਸ.ਦੀਦਾਰ ਸਿੰਘ ਭੱਟੀ ਵੱਲੋ ਕੀਤੇ ਗਏ ਤੂਫ਼ਾਨੀ ਦੌਰੇ ਨੇ ਵਿਰੋਧੀਆਂ ਵਿੱਚ ਛੇੜੀ ਚਰਚਾ ਅਤੇ ਇਸ ਮੌਕੇ ਬੀਜੇਪੀ ਦੇ ਸੀਨੀਅਰ ਆਗੂ ਤੇ ਕਿਸਾਨ ਮੋਰਚੇ ਦੇ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਨੇ ਦੱਸਿਆ ਕਿ ਪਿੰਡ ਸਰਾਣਾ, ਬਾਲਪੁਰ, ਧਤੋਂਦਾ,ਰਾਜਿੰਦਰਗੜ੍ਹ, ਜਾਲਖੇੜੀ, ਚਣੋਂ, ਮਾਲਾਹੇੜੀ, ਬਾਗੜੀਆਂ, ਨਰਾਇਣਗੜ੍ਹ ਛੰਨਾ, ਮੁਲੇਪੁਰ ਅਤੇ ਜਖਵਾਲੀ ਸਮੇਤ ਸਰਕਲ ਦੇ ਪ੍ਰਧਾਨ, ਵਿੰਗ ਪ੍ਰਧਾਨ, ਕਿਸਾਨ ਮੋਰਚੇ ਪ੍ਰਧਾਨ ਅਤੇ ਪਿੰਡਾਂ ਦੇ ਹਰੇਕ ਬੀਜੇਪੀ ਮੈਂਬਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ,ਇਸ ਮੌਕੇ ਸ.ਦੀਦਾਰ ਸਿੰਘ ਭੱਟੀ ਨੇ ਦੱਸਿਆ ਕਿ ਬੀਜੇਪੀ ਪਾਰਟੀ ਵੱਲੋ ਪੰਜਾਬ ਭਰ ਦੀ 14 ਮਾਰਚ ਨੂੰ ਮੋਗੇ ਹੋਣ ਵਾਲ਼ੀ ਵਿਸ਼ੇਸ਼ ਮੀਟਿੰਗ ਵਿਰੋਧੀਆਂ ਦੀ ਨੀਂਦ ਉਡਾ ਦੇਵੇਗੀ, 14 ਮਾਰਚ ਨੂੰ ਹੋਣ ਵਾਲ਼ੀ ਇਸ ਮੀਟਿੰਗ ਵਿੱਚ ਬੀਜੇਪੀ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਹਾਈਕਮਾਂਡ ਦਿੱਲੀ ਤੋਂ ਵਿਸ਼ੇਸ਼ ਚਿਹਰੇ ਪਹੁੰਚ ਰਹੇ ਹਨ, ਸ. ਭੱਟੀ ਨੇ ਕਿਹਾ ਕਿ ਪੰਜਾਬ ਦੇ ਲ਼ੋਕ ਆਪ ਪਾਰਟੀ ਦੀਆਂ ਝੂਠੀਆਂ ਗੱਲਾਂ, ਝੂਠੇ ਵਾਹਦੇ, ਗ੍ਰੰਟੀਆਂ ਹੋਰ ਵੀ ਲ਼ੋਕ ਲੁਭਾਊ ਸਕੀਮਾਂ ਤੋਂ ਬਚਣ, ਪੰਜਾਬ ਦੇ ਹਮਦਰਦ ਸ਼੍ਰੀ ਨਰਿੰਦਰ ਮੋਦੀ ਜੀ ਸ਼੍ਰੀ ਅਮਿਤ ਸ਼ਾਹ ਜੀ ਪੰਜਾਬ ਦੇ ਸੁਭਚਿਤਕ ਹਨ ਅਤੇ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਹਲਾਤ ਸ਼ਾਂਤੀਪੂਰਨ ਬਣਾਉਣ ਲਈ ਅਤੇ ਗੈਂਗਸਟਰਵਾਦ ਖ਼ਤਮ ਕਰਨ ਲਈ ਪੰਜਾਬ ਵਿੱਚ 2027 ਵਿੱਚ ਬੀਜੇਪੀ ਪਾਰਟੀ ਸਰਕਾਰ ਬਣਾਉਣੀ ਬਹੁਤ ਹੀ ਜ਼ਰੂਰੀ ਹੈ,ਤਾਈਓਂ ਪੰਜਾਬ ਦਾ ਭਲਾ ਹੋ ਸਕਦਾ ਹੈ ਅਤੇ ਜ਼ੋ ਆਪ ਪਾਰਟੀ ਦੇ ਦਿੱਲੀ ਬੈਠੇ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜ਼ੋ ਝੂਠ ਦੀ ਸਿਆਸਤ ਕਰ ਰਹੇ ਹਨ ਅਤੇ ਲ਼ੋਕ ਲੁਭਾਊ ਸਕੀਮਾਂ ਦੇ ਨਾਮ ਹੇਠ ਪੰਜਾਬ ਦੇ ਭੋਲ਼ੇਭਾਲੇ ਲੋਕਾਂ ਨੂੰ ਗੁੰਮਰਾਹ ਕਰ ਕਰੇ ਹਨ,ਹੁਣ ਤੱਕ ਪੰਜਾਬ ਵਿੱਚ ਜ਼ੋ ਵੀ ਲ਼ੋਕ ਭਲਾਈ ਦੀਆਂ ਸਕੀਮਾਂ ਚੱਲ ਰਹੀਆਂ ਹਨ ਅਤੇ ਪੰਜਾਬ ਦੇ ਲੋੜਬੰਦ ਪਰਿਵਾਰ ਲਾਭ ਲੈ ਰਹੇ ਹਨ, ਇਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦੀ ਉਚੇਰੀ ਸੋਚ ਦਾ ਨਤੀਜ਼ਾ ਹਨ,ਪੂਰੇ ਭਾਰਤ ਵਿੱਚ 22 ਰਾਜਾਂ ਦੇ ਲੋਕਾਂ ਦੀ ਸੇਵਾ ਕਰਨ ਵਾਲ਼ੀ ਬੀਜੇਪੀ ਪਾਰਟੀ ਹੀ ਹੈ,ਜ਼ੋ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਤਕਦੀਰ ਬਦਲ ਸਕਦੀ ਹੈ, ਇਸ ਮੌਕੇ ਵੱਖ ਵੱਖ ਪਿੰਡਾਂ ਦੇ ਬੀਜੇਪੀ ਵਰਕਰ ਕਿਸਾਨ ਮੋਰਚੇ ਦੇ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਸਰਬਜੀਤ ਸਿੰਘ, ਵਰਿੰਦਰ ਧਤੋਂਦਾਂ ਸਰਕਲ ਪ੍ਰਧਾਨ, ਪਰਮਜੀਤ ਪੰਮਾ ਵਜੀਰਾਬਾਦ, ਸਕਿੰਦਰ ਬਾਲਪੁਰ ਕਿਸਾਨ ਵਿੰਗ ਦੇ ਸਰਕਲ ਪ੍ਰਧਾਨ, ਨਰਿੰਦਰ ਖਰੌੜ, ਪੰਡਿਤ ਸੁਭਾਸ਼ ਸ਼ਰਮਾ ਰਿਉਣਾ, ਕੁਲਦੀਪ ਸਿੰਘ ਕੋਟਲਾ, ਜਗਰੂਪ ਸਿੰਘ ਨਲੀਨੀ, ਗੁਰਪ੍ਰੀਤ ਸਿੰਘ ਗੁਰਾ, ਗੁਰਜਿੰਦਰ ਸਿੰਘ ਲੰਬੜਦਾਰ, ਸੁਖਵਿੰਦਰ ਸੁਖੀ, ਰੁਲਦਾ ਸਿੰਘ ਕੋਠੀਵਾਲਾ, ਬਲਵਿੰਦਰ ਸਿੰਘ, ਕਰਮਜੀਤ ਸਿੰਘ ਕੰਮਾ, ਅਮਰੀਕ ਸਿੰਘ, ਕਰਨੈਲ ਸਿੰਘ ਧਤੋਂਦਾਂ , ਡਾ. ਮੁਖ਼ਤਿਆਰ ਸਿੰਘ,ਗੁਰਵਿੰਦਰ ਸਿੰਘ ਘੈਂਟ, ਸੁਰਿੰਦਰ ਖਾਨ,ਰਫ਼ੀਕ ਮੁਹੰਮਦ , ਬਾਬਾ ਲਾਡੀ ਖਾਨ, ਦਲਵੀਰ ਸਿੰਘ,ਪਵਨ ਕੁਮਾਰ, ਸੂਬੇਦਾਰ ਕਰਮਜੀਤ ਸਿੰਘ, ਹਰਜੀਤ ਸਿੰਘ ਜਖਵਾਲੀ, ਅਮਨਾ, ਨਰੰਗ ਸਿੰਘ ਪੰਚ , ਲਵਲੀ, ਤਾਰਾਂ, ਗਿਆਨੀ ਲਖਵੀਰ ਸਿੰਘ, ਗੁਰਦੀਪ ਸਿੰਘ ਬੋਦੀ, ਮਨਜੀਤ ਸਿੰਘ ਲੰਬੜਦਾਰ, ਮਨਦੀਪ ਸਿੰਘ, ਕਾਕਾ ਸਿੰਘ, ਜਗਜੀਤ ਸਿੰਘ ਮਾਲਾਹੇੜੀ, ਸੰਦੀਪ ਸਿੰਘ ਛੰਨਾ, ਡਾ.ਗੁਲਜ਼ਾਰ ਸਿੰਘ ਬੀਸੀ ਵਿੰਗ ਪ੍ਰਧਾਨ ਅਤੇ ਹੋਰ ਵੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਵਰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
Click to Follow Babushahi Facebook page →