ਟੀ.ਬੀ ਮਰੀਜਾਂ ਨੂੰ ਦਵਾਈ ਦੇ ਨਾਲ ਪੋਸ਼ਟਿਕ ਆਹਾਰ ਦੇਣ ਦੇ ਮੰਤਵ ਨਾਲ ਰਾਸ਼ਨ ਕਿੱਟਾਂ ਵੰਡੀਆ
ਸਿਵਲ ਹਸਪਤਾਲ ਰੂਪਨਗਰ ਵਿਖੇ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਹੋਈ ਸ਼ੁਰੂ
ਮਨਪ੍ਰੀਤ ਸਿੰਘ
ਰੂਪਨਗਰ, 30 ਜਨਵਰੀ
ਸਿਵਲ ਸਰਜਨ ਰੂਪਨਗਰ ਡਾ. ਨਵਰੂਪ ਕੌਰ, ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ ਅਤੇ ਜ਼ਿਲ੍ਹਾ ਤਪਦਿਕ ਅਫਸਰ ਡਾ. ਡੋਰੀਆ ਬੱਗਾ, ਡਾ. ਰੂਹਪ੍ਰੀਤ ਕੌਰ ਤੇ ਸਮੂਹ ਸਟਾਫ ਦੀ ਮੋਜੂਦਗੀ ਵਿੱਚ ਅੱਜ ਲੋੜਵੰਦ 27 ਟੀ.ਬੀ ਮਰੀਜਾਂ ਨੂੰ ਰਾਸ਼ਨ ਕਿੱਟਾਂ ਵੰਡੀਆ ਗਈਆ ਤਾਂ ਜੋ ਮਰੀਜਾ ਨੂੰ ਦਵਾਈ ਦੇ ਨਾਲ-ਨਾਲ ਪੋਸ਼ਟਿਕ ਆਹਾਰ ਵੀ ਦਿੱਤਾ ਜਾ ਸਕੇ।
ਇਸ ਦੇ ਨਾਲ ਹੀ ਸਿਵਲ ਹਸਪਤਾਲ ਰੂਪਨਗਰ ਵਿਖੇ ਅੱਜ ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਪ੍ਰਧਾਨ ਮੰਤਰੀ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਖੇ ਟੀ. ਬੀ. ਮੁਕਤ ਅਭਿਆਨ ਤਹਿਤ ਟੀ.ਬੀ ਦੀ ਬਿਮਾਰੀ ਦੀ ਜਲਦੀ ਪਛਾਣ ਕਰਕੇ ਭਾਰਤ ਦੇਸ਼ ਨੂੰ ਟੀ.ਬੀ ਮੁਕਤ ਦੇਸ਼ ਬਣਾਉਣਾ ਉਨ੍ਹਾਂ ਸਿਹਤ ਕਰਮੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਟੀ. ਬੀ. ਮੁਕਤ ਅਭਿਆਨ ਦੌਰਾਨ ਤਨਦੇਹੀ ਨਾਲ ਆਪਣੀਆਂ ਸੇਵਾਵਾ ਨਿਭਾਉਣ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਟੀ. ਬੀ. ਦੇ ਲੱਛਣ ਜਿਵੇ ਕਿ ਦੋ ਹਫਤਿਆ ਤੋ ਵੱਧ ਖਾਂਸੀ, ਭੁੱਖ ਘਟਣਾ, ਬੁਖਾਰ ਹੋਣਾ, ਛਾਤੀ ਵਿੱਚ ਦਰਦ ਹੋਣਾ ਅਤੇ ਵਜਨ ਦਾ ਘੱਟ ਜਾਣਾ ਆਦਿ ਟੀ.ਬੀ ਦੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਵਿੱਚ ਉਕਤ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਤੁਰੰਤ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿੱਚ ਲੈ ਕੇ ਜਾਣਾ ਚਾਹੀਦਾ ਹੈ। ਟੀ.ਬੀ ਲਾ-ਇਲਾਜ ਨਹੀ ਹੈ। ਇਹ ਬਿਮਾਰੀ ਇਲਾਜ ਯੋਗ ਹੈ। ਡੋਟਸ ਇਸ ਦਾ ਪੱਕਾ ਇਲਾਜ ਹੈ। ਇਸ ਦਾ ਇਲਾਜ ਸਾਰੇ ਹੀ ਸਰਕਾਰੀ ਹਸਪਤਾਲਾਂ ਅਤੇ ਡਿਸਪੈਸਰੀਆਂ ਵਿੱਚ ਕਰਮਚਾਰੀਆ ਦੀ ਨਿਗਰਾਨੀ ਹੇਠ ਬਿਲਕੁਲ ਮੁਫਤ ਕੀਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਅਧੂਰਾ ਕੋਰਸ ਟੀ.ਬੀ. ਨੂੰ ਲਾ-ਇਲਾਜ ਬਣਾ ਦਿੰਦਾ ਹੈ। ਟੀ.ਬੀ. ਦੀ ਬਿਮਾਰੀ ਹੋਣ ਤੋਂ ਮਰੀਜ ਨੂੰ ਘਬਰਾਉਣਾ ਨਹੀ ਚਾਹੀਦਾ। ਟੀ.ਬੀ ਦੇ ਮਰੀਜ ਚੰਗੀ ਖੁਰਾਕ ਲੈ ਕੇ ਤੰਦਰੁਸਤ ਹੋ ਸਕਦੇ ਹਨ।
ਇਸ ਮੌਕੇ ਉਨ੍ਹਾਂ ਉੱਚ-ਅਧਿਕਾਰੀਆ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਲੋਕਾਂ ਨੂੰ ਵੱਧ ਤੋ ਵੱਧ ਨਿਕਸ਼ੈ ਮਿੱਤਰਤਾ ਬਣਨ ਦੀ ਅਪੀਲ ਕੀਤੀ ਗਈ ਜਿਸ ਨਾਲ ਵੱਧ ਤੋ ਵੱਧ ਲੋੜਵੰਦ ਟੀ.ਬੀ. ਮਰੀਜਾਂ ਦੀ ਮਦਦ ਕੀਤੀ ਜਾ ਸਕੇ।