ਇੱਕੋ ਰਾਤ ਤਿੰਨ ਦੁਕਾਨਾਂ ਦੇ ਟੁੱਟੇ ਤਾਲੇ ਹਜ਼ਾਰਾਂ ਦੀ ਨਕਦੀ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ , 30 ਜਨਵਰੀ 2026 :
ਬਟਾਲਾ ਗੁਰਦਾਸਪੁਰ ਰੋਡ ਗੁਰੂ ਨਾਨਕ ਸਕੂਲ ਦੇ ਨੇੜੇ ਬੀਤੀ ਰਾਤ ਚੋਰਾਂ ਵੱਲੋਂ ਇੱਕੋ ਰਾਤ ਦੇ ਵਿੱਚ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਗਾਇਬ ਕੀਤੀ ਗਈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਹਰਵਿੰਦਰ ਸਿੰਘ ਤੇ ਰਾਜਕੁਮਾਰ ਨੇ ਦੱਸਿਆ ਕਿ ਉਨਾਂ ਦੀਆਂ ਦੁਕਾਨਾਂ ਦੇ ਤਾਲੇ ਤੌੜ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ ਉਨਾਂ ਨੇ ਕਿਹਾ ਕਿ ਇੱਕ ਦੁਕਾਨ ਦੇ ਉੱਪਰੋਂ 2200 ਰੁਪਆ ਜਦੋਂ ਕਿ ਦੂਸਰੀ ਉੱਪਰੋਂ 1200 ਅਤੇ ਤੀਸਰੀ ਦੇ ਉੱਪਰੋਂ 15000 ਦੀ ਨਕਦੀ ਚੋਰਾਂ ਵੱਲੋਂ ਗਾਇਬ ਕੀਤੀ ਗਈ ਹੈ। ਉਨਾਂ ਕਿਹਾ ਕਿ ਉਨਾਂ ਦੀਆਂ ਦੁਕਾਨਾਂ ਜੀਟੀ ਰੋਡ ਉੱਪਰ ਹਨ ਅਤੇ ਲਾਗੇ ਬੈਂਕ ਹੈ ਅਤੇ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹਨ ਪਰ ਤਾਂ ਵੀ ਉਹ ਸੁਰੱਖਿਤ ਨਹੀਂ ਹਨ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦੀਆਂ ਦੁਕਾਨਾਂ ਦੇ ਤਾਲੇ ਟੁੱਟ ਚੁੱਕੇ ਹਨ,ਇੱਥੇ ਉਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਚੋਰਾਂ ਨੱਥ ਪਾਈ ਜਾਏ ਅਤੇ ਉਨਾਂ ਨੂੰ ਇਨਸਾਫ ਦਿੱਤਾ ਜਾਏ ਉਧਰ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।