ਸ਼ਾਲੀਮਾਰ ਬਾਗ ਕਪੂਰਥਲਾ ਵਿੱਚ ਬਸੰਤ ਮੇਲਾ ਸ਼ਾਨਦਾਰ ਢੰਗ ਨਾਲ ਸਮਾਪਤ:ਰਾਣਾ ਗੁਰਜੀਤ ਸਿੰਘ
ਕਪੂਰਥਲਾ 30 ਜਨਵਰੀ,2026
ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਲੀਮਾਰ ਬਾਗ, ਕਪੂਰਥਲਾ ਵਿਖੇ ਆਯੋਜਿਤ 99ਵਾਂ ਇਤਿਹਾਸਕ ਬਸੰਤ ਮੇਲਾ ਪੂਰੀ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਮੇਲੇ ਨੇ ਵਿਰਾਸਤ, ਸੱਭਿਆਚਾਰ ਅਤੇ ਖੁਸ਼ੀਆਂ ਦੇ ਅਨੋਖੇ ਸੁਮੇਲ ਰਾਹੀਂ ਸ਼ਹਿਰ ਨੂੰ ਰੰਗੀਨ ਮਾਹੌਲ ਕਰ ਦਿੱਤਾ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੇਲੇ ਦੌਰਾਨ ਪੰਜਾਬੀ ਮਾਂ-ਬੋਲੀ ਦੇ ਲਾਡਲੇ ਗਾਇਕ ਰਣਜੀਤ ਬਾਵਾ ਦੀ ਸ਼ਾਨਦਾਰ ਸੰਗੀਤਮਈ ਪੇਸ਼ਕਾਰੀ ਦਰਸ਼ਕਾਂ ਲਈ ਖਿੱਚ ਦਾ ਮੁੱਖ ਕੇਂਦਰ ਰਹੀ, ਜਿਸ ਨਾਲ ਹਾਜ਼ਰੀਨ ਜੋਸ਼ ਅਤੇ ਉਮੰਗ ਨਾਲ ਝੂਮ ਉਠੇ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਬਸੰਤ ਮੇਲਾ ਕਪੂਰਥਲਾ ਦੀ ਧਰੋਹਰ, ਲੋਕ-ਸੱਭਿਆਚਾਰ ਅਤੇ ਖੁਸ਼ਹਾਲੀ ਦੀ ਰੂਹ ਨੂੰ ਦਰਸਾਉਂਦਾ ਹੈ, ਜੋ ਲੰਮੇ ਸਮੇਂ ਤੱਕ ਲੋਕਾਂ ਦੀਆਂ ਯਾਦਾਂ ਵਿੱਚ ਵਸਿਆ ਰਹੇਗਾ।
ਇਸ ਮੌਕੇ ਰਾਣਾ ਇੰਦਰਪ੍ਰਤਾਪ ਸਿੰਘ, ਲਾਡੀ ਸ਼ੇਰੋਵਾਲੀਆ ਸਮੇਤ ਕਈ ਪ੍ਰਮੁੱਖ ਆਗੂਆਂ ਅਤੇ ਸਮਾਜਕ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਮੇਲੇ ਦੀ ਰੌਣਕ ਨੂੰ ਚਾਰ ਚੰਦ ਲਗਾਏ ਅਤੇ ਇਸਨੂੰ ਕਪੂਰਥਲਾ ਦੇ ਇਤਿਹਾਸਕ ਤੇ ਸੱਭਿਆਚਾਰਕ ਜੀਵਨ ਦਾ ਯਾਦਗਾਰੀ ਬਣਾ ਦਿੱਤਾ