ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸੜਕ ਸੁਰੱਖਿਆ ਮੁਹਿੰਮ ਤਹਿਤ ਚੇਤਨਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2026 : ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਐਚਪੀਸੀਐਲ–ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ), ਗੁਰੂ ਗੋਬਿੰਦ ਸਿੰਘ ਰਿਫਾਈਨਰੀ ਸੜਕ ਸੁਰੱਖਿਆ ਮੁਹਿੰਮ ਤਹਿਤ ਜਾਗਰੂਕਤਾ ਕੀਤਾ ਮੁਹਿੰਮ ਚਲਾਈ ਜਿਸ ਦਾ ਮੁੱਖ ਉਦੇਸ਼ ਟਰੱਕ ਅਤੇ ਟੈਂਕਰ ਚਾਲਕ ਦਲ, ਵਰਕਰਾਂ ਅਤੇ ਕਰਮਚਾਰੀਆਂ ਵਿੱਚ ਸੜਕ ਸੁਰੱਖਿਆ ਪ੍ਰਤੀ ਜ਼ਿੰਮੇਵਾਰ ਵਿਵਹਾਰ ਨੂੰ ਪ੍ਰੋਤਸਾਹਿਤ ਕਰਨਾ ਰਿਹਾ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਸੜਕ ਸੁਰੱਖਿਆ ਜਾਗਰੂਕਤਾ ਵਧਾਉਣ ਅਤੇ ਸੁਰੱਖਿਅਤ ਯਾਤਰਾ ਵਿਵਹਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਕਾਰਜਕ੍ਰਮ ਅਤੇ ਗਤੀਵਿਧੀਆਂ ਕਰਵਾਈਆਂ ਗਈਆਂ। ਮੁਹਿੰਮ ਦੀ ਸ਼ੁਰੂਆਤ 2,000 ਤੋਂ ਵੱਧ ਕਰਮਚਾਰੀਆਂ ਅਤੇ ਠੇਕੇਦਾਰਾਂ ਨੂੰ ਸੜਕ ਸੁਰੱਖਿਆ ਬੈਜ ਵੰਡ ਕੇ ਕੀਤੀ ਗਈ, ਜਿਸ ਨਾਲ ਨਿੱਜੀ ਜ਼ਿੰਮੇਵਾਰੀ ਅਤੇ ਸੁਰੱਖਿਅਤ ਡਰਾਈਵਿੰਗ ਵਿਵਹਾਰ ਨੂੰ ਮਜ਼ਬੂਤੀ ਮਿਲੀ। ਇਸਦੇ ਨਾਲ ਹੀ ਰਿਫਾਈਨਰੀ ਪਰਿਸਰ ਦੇ ਮੁੱਖ ਸਥਾਨਾਂ ’ਤੇ ਸੜਕ ਸੁਰੱਖਿਆ ਸਟੈਂਡੀ ਅਤੇ ਬੈਨਰ ਲਗਾਏ ਗਏ, ਤਾਂ ਜੋ ਮਹੱਤਵਪੂਰਨ ਸੁਰੱਖਿਆ ਸੰਦੇਸ਼ ਲਗਾਤਾਰ ਸਭ ਤੱਕ ਪਹੁੰਚਦੇ ਰਹਿਣ।
ਸਮਾਜ਼ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਐਚਐਮਈਐਲ ਟਾਊਨਸ਼ਿਪ ਸਥਿਤ ਦ ਮਿਲੇਨਿਯਮ ਸਕੂਲ ਵਿੱਚ ਕਲਾਸ 8 ਅਤੇ 9 ਦੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸਿਖਲਾਈ ਸੈਸ਼ਨ ਕਰਵਾਇਆ ਗਿਆ। ਇਹ ਸੈਸ਼ਨ ਪ੍ਰਸਿੱਧ ਸੜਕ ਸੁਰੱਖਿਆ ਵਿਸ਼ੇਸ਼ਗਿਆ ਕਰਨਲ ਆਰ. ਕੇ. ਸ਼ਰਮਾ ਵੱਲੋਂ ਸੰਚਾਲਿਤ ਕੀਤਾ ਗਿਆ। ਸੈਸ਼ਨ ਦੌਰਾਨ ਟ੍ਰੈਫਿਕ ਨਿਯਮਾਂ, ਸੜਕ ਚਿੰਨ੍ਹਾਂ, ਪੈਦਲ ਯਾਤਰੀ ਸੁਰੱਖਿਆ, ਹੈਲਮੈਟ ਅਤੇ ਸੀਟ ਬੈਲਟ ਦੀ ਮਹੱਤਤਾ ਬਾਰੇ ਵਿਆਵਹਾਰਿਕ ਉਦਾਹਰਣਾਂ ਰਾਹੀਂ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਮੌਕੇ ’ਤੇ ਹੀ ਕਵਿਜ਼ ਵੀ ਕਰਵਾਇਆ ਗਿਆ।‘ਸੜਕ ਸੁਰੱਖਿਆ’ ਸਹੁੰ ਤਹਿਤ ਸਾਰੇ ਕਰਮਚਾਰੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ, ਜ਼ਿੰਮੇਵਾਰ ਡਰਾਈਵਿੰਗ ਅਤੇ ਸੜਕ ਹਾਦਸਿਆਂ ਦੀ ਰੋਕਥਾਮ ਲਈ ਸਾਂਝੀ ਪ੍ਰਤੀਬੱਧਤਾ ਲਈ ਪ੍ਰੇਰਿਤ ਕੀਤਾ ਗਿਆ, ਜਿਸ ਵਿੱਚ 700 ਤੋਂ ਵੱਧ ਕਰਮਚਾਰੀਆਂ ਨੇ ਭਾਗ ਲਿਆ।
ਮੁਹਿੰਮ ਦੇ ਅਧੀਨ ਕਰਮਚਾਰੀਆਂ ਦੀ ਸੁਰੱਖਿਆ ਪ੍ਰਕਿਰਿਆਵਾਂ ਸੰਬੰਧੀ ਸਮਝ ਨੂੰ ਹੋਰ ਮਜ਼ਬੂਤ ਕਰਨ ਲਈ “ਪ੍ਰੋਸੀਜਰ ਪੰਡਿਤ” ਨਾਮਕ ਆਨਲਾਈਨ ਕਵਿਜ਼ ਆਯੋਜਿਤ ਕੀਤਾ ਗਿਆ। ਇਸ ਕਵਿਜ਼ ਵਿੱਚ ਵੱਖ-ਵੱਖ ਵਿਭਾਗਾਂ ਤੋਂ 301 ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕਵਿਜ਼ ਦੇ ਪ੍ਰਸ਼ਨ ਵਿਆਵਹਾਰਿਕ ਸਮਝ, ਨਿਯਮਾਂ ਦੀ ਸਹੀ ਵਿਆਖਿਆ ਅਤੇ ਸੁਰੱਖਿਅਤ ਕਾਰਜ ਵਿਵਹਾਰ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਸਨ। ਇਸ ਮੌਕੇ ਕਰਨਲ ਆਰ. ਕੇ. ਸ਼ਰਮਾ ਨੇ ਵੱਖ-ਵੱਖ ਢੰਗ ਤਰੀਕਿਆਂ ਰਾਹੀਂ ਸੁਰੱਖਿਅਤ ਡਰਾਈਵਿੰਗ ਅਤੇ ਸੜਕ ਸੁਰੱਖਿਆ ਸਬੰਧੀ ਜਾਣਕਾਰੀ ਦਿੰਦਿਆਂ ਇਸ ਨੂੰ ਨਿੱਜੀ ਅਤੇ ਸਾਂਝੀ ਜਿੰਮੇਵਾਰੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ।