ਦੁਕਾਨਦਾਰ ਨੂੰ ਸ਼ਰੇਆਮ ਅੱਖਾਂ ਵਿੱਚ ਮਿਰਚਾਂ ਪਾ ਕੇ ਰੁਪਏ ਲੁੱਟ ਕੇ ਲੈ ਗਿਆ ਲੁਟੇਰਾ
ਰੋਹਿਤ ਗੁਪਤਾ
ਗੁਰਦਾਸਪੁਰ , 16 ਜਨਵਰੀ
ਗੁਰਦਾਸਪੁਰ ਸ਼ਹਿਰ ਵਿੱਚ ਲੁੱਟ ਦੀ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ। ਕੱਦਾਂ ਵਾਲੀ ਮੰਡੀ ਵਿੱਚ ਦੁਕਾਨ ਤੇ ਬੈਠੇ ਕਰਿਆਨੇ ਦੇ ਹੋਲਸੇਲ ਦੁਕਾਨਦਾਰ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਗੱਲੇ ਵਿੱਚ ਪਈ 60 ਹਜਾਰ ਰੁਪਏ ਦੇ ਕਰੀਬ ਨਕਦੀ ਸਰੇਆਮ ਇੱਕ ਲੁਟੇਰਾ ਲੁੱਟ ਕੇ ਲੈ ਗਿਆ । ਹਾਲਾਂਕਿ ਦੁਕਾਨਦਾਰ ਦੇ ਰੌਲਾ ਪਾਉਣ ਤੇ ਨਜ਼ਦੀਕ ਦੇ ਦੁਕਾਨਦਾਰ ਉਸਦੇ ਪਿੱਛੇ ਦੋੜੇ ਪਰ ਲੁਟੇਰਾ ਕਾਬੂ ਨਹੀਂ ਹੀ ਆਇਆ ਪਰ ਉਸ ਦਾ ਮੋਬਾਇਲ ਫੋਨ ਉੱਥੇ ਡਿੱਗ ਗਿਆ ਜਿਸ ਤੋਂ ਉਸਦੀ ਪਹਿਚਾਨ ਪੁਲਿਸ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੁਕਾਨਦਾਰ ਚੰਦਰ ਮੁਨੀ ਅਨੁਸਾਰ ਲੁਟੇਰੇ ਨੇ ਪਹਿਲਾਂ ਆਕੇ ਉਸ ਕੋਲੋਂ ਤੇਲ ਦਾ ਰੇਟ ਪੁੱਛਿਆ ਤੇ ਫਿਰ ਇਕਦਮ ਇੱਕ ਪੁੜੀ ਕੱਢ ਕੇ ਉਸਦੀਆਂ ਅੱਖਾਂ ਵਿੱਚ ਮਰਚਿਆ ਪਾ ਦਿੱਤੀਆਂ ਜਿਸ ਨਾਲ ਉਸਨੂੰ ਦੇਖਣਾ ਬੰਦ ਹੋ ਗਿਆ ਤੇ ਲੁਟੇਰਾ ਗੱਲੇ ਵਿੱਚੋਂ ਸਾਰੇ ਦਿਨ ਦੇ ਵੱਟੇ ਪੈਸੇ ਕੱਢ ਕੇ ਲੈ ਗਿਆ ਜੋ 60 ਹਜ਼ਾਰ ਰੁਪਏ ਦੇ ਕਰੀਬ ਸਨ । ਉੱਥੇ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਦਵਿੰਦਰ ਪ੍ਰਕਾਸ਼ ਨੇ ਮੌਕੇ ਤੇ ਪਹੁੰਚ ਕੇ ਲੁਟੇਰੇ ਦਾ ਡਿੱਗਿਆ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਸ ਦੇ ਅਧਾਰ ਤੇ ਉਸ ਦੀ ਪਹਿਚਾਣ ਕੀਤੀ ਜਾ ਰਹੀ ਹੈ।