ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸਾਲ 2026 ਦਾ ਕੈਲੰਡਰ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 3 ਜਨਵਰੀ 2026 :ਅੱਜ ਇਥੇ ਆਲ ਪੰਜਾਬ ਆਗਨਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ ,ਮੀਟਿੰਗ ਦੌਰਾਨ ਨਵੇਂ ਸਾਲ 2026 ਦਾ ਜਥੇਬੰਦੀ ਦਾ ਕੈਲੰਡਰ ਰਿਲੀਜ਼ ਕੀਤਾ ਗਿਆ ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਜਨਵਰੀ ਫਰਵਰੀ ਦੇ ਮਹੀਨੇ ਵਿੱਚ ਮੈਂਬਰਸ਼ਿਪ ਕੰਪੇਨ ਚਲਾਈ ਜਾਵੇਗੀ ਤੇ ਉਸ ਤੋਂ ਬਾਅਦ ਜਥੇਬੰਦੀ ਦੇ ਅਗਲੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਉਹਨਾਂ ਦਾ ਹੱਕ ਦੇਣ ਵਿੱਚ ਅਸਫਲ ਹੋਈ ਹੈ ਆਂਗਣਵਾੜੀ ਸੈਂਟਰਾਂ ਦੇ ਵਿੱਚ ਆ ਰਹੇ ਬੱਚੇ ਪੱਕੇ ਤੌਰ ਤੇ ਸਕੂਲਾਂ ਵਿੱਚ ਬਿਠਾ ਦਿੱਤੇ ਗਏ ਹਨ ਜੋ ਪਿਛਲੀ ਕਾਂਗਰਸ ਸਰਕਾਰ ਨੇ ਆਂਗਣਵਾੜੀਆਂ ਵਿੱਚ ਚੁੱਕ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕੀਤੇ ਸਨ ਉਹਨਾਂ ਨੂੰ ਅੱਜ ਤੱਕ ਵਾਪਸ ਨਹੀਂ ਭੇਜਿਆ ਗਿਆ।
ਉਹਨਾਂ ਕਿਹਾ ਕਿ ਇਸੇ ਤਰ੍ਹਾਂ ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਜੋ ਸਰਕਾਰੀ ਅਦਾਰੇ ਵੇਰਕਾ ਤੋਂ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਹੈ ਉਸ ਵਿੱਚ ਬਹੁਤ ਵੱਡੀ ਘਪਲੇਬਾਜ਼ੀ ਹੋ ਰਹੀ ਹੈ। ਸਰਕਾਰ ਗਰਭਵਤੀ ਔਰਤਾਂ ਛੋਟੇ ਬੱਚਿਆਂ ਦੇ ਨਾਲ ਸਿੱਧਾ ਸਿੱਧਾ ਧਰੋਹ ਕਮਾ ਰਹੀ ਹੈ ਤੇ ਉਹਨਾਂ ਦੀ ਸਿਹਤ ਨਾਲ ਖਲ੍ਹਵਾੜ ਕਰ ਰਹੀ ਹੈ। ਇਸੇ ਤਰ੍ਹਾਂ ਆਂਗਣਵਾੜੀ ਵਰਕਰਾਂ ਹੈਲਪਰਾ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਆਗਣਵਾੜੀ ਵਰਕਰਾਂ ਹੈਲਪਰਾ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇਗਾ। ਮਾਣ ਭੱਤਾ ਦਾ ਦੁਗਣਾ ਕੀ ਕਰਨਾ ਸੀ ਜੋ ਮਾਣ ਭੱਤਾ ਮਿਲ ਰਿਹਾ ਹੈ ਪਿਛਲੇ ਚਾਰ ਸਾਲ ਤੋਂ ਉਹ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ।
ਮੀਟਿੰਗ ਦੌਰਾਨ ਸਰਕਾਰ ਦਾ ਨਿੰਦਾ ਮਤਾ ਪਾਸ ਕਰਦੇ ਹੋਏ ਮੰਗ ਕੀਤੀ ਗਈ ਕਿ ਸਰਕਾਰ ਇਸ ਗੱਲ ਦੇ ਮੁੱਦੇ ਤੇ ਚੋਣ ਲੜ ਕੇ ਆਈ ਸੀ ਕਿ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਦੇਵੇਗੀ ਤੇ ਅੱਜ ਹਜ਼ਾਰ ਹਜਾਰ ਰੁਪਆ ਤਾਂ ਕੀ ਦੇਣਾ ਹੈ ਵਿਧਵਾ ,ਅੰਗਹੀਨ, ਬੁਢਾਪਾ ਪੈਨਸ਼ਨਾਂ ਦੇਣ ਦੇ ਵਿੱਚ ਵੀ ਅਸਫਲ ਹੋਈ ਹੈ । ਜਥੇਬੰਦੀ ਨੇ ਇਸ ਗੱਲ ਦਾ ਨਿੰਦਾ ਮਤਾ ਵੀ ਪਾਸ ਕੀਤਾ ਕਿ ਜੋ ਸਰਕਾਰ ਕਹਿੰਦੀ ਸੀ ਕਿ ਲੋਕ ਲੀਡਰਾਂ ਤੋਂ ਸਵਾਲ ਪੁੱਛਣ ਪਰ ਅੱਜ ਉਹ ਸਰਕਾਰ ਪੱਤਰਕਾਰਾਂ ਦੇ ਸਵਾਲਾਂ ਤੋਂ ਹੀ ਭਗੌੜੀ ਹੋ ਗਈ ਹੈ ਤੇ ਉਲਟਾ ਪ੍ਰੈਸ ਦੀ ਆਵਾਜ਼ ਦਬਾਉਣ ਵਾਸਤੇ ਉਹਨਾਂ ਤੇ ਪਰਚੇ ਦਰਜ ਕਰ ਰਹੀ ਹੈ। ਮੀਟਿੰਗ ਦੌਰਾਨ ਮੰਗ ਕੀਤੀ ਗਈ ਕਿ ਪੱਤਰਕਾਰਾਂ ਤੇ ਕੀਤੇ ਗਏ ਪਰਚੇ ਤੁਰੰਤ ਰੱਦ ਕੀਤੇ ਜਾਣ।
ਇਸ ਮੀਟਿੰਗ ਦੇ ਵਿੱਚ ਸ਼ਿੰਦਰਪਾਲ ਕੌਰ ਥਾਂਦੇਵਾਲਾ ,ਗੁਰਮੀਤ ਕੌਰ ਗੋਨੇਆਣਾ,ਬਲਵੀਰ ਕੌਰ ਮਾਨਸਾ ਗੁਰਮੀਤ ਕੌਰ ਦਬੜੀਖਾਨਾ, ਰੇਸ਼ਮਾ ਰਾਣੀ ਫਾਜਿਲਕਾ, ਕੁਲਜੀਤ ਕੌਰ ਗੁਰੂਹਰਸਾਏ ,ਪ੍ਰਕਾਸ਼ ਕੌਰ ਮਮਦੋਟ, ਪਰਮਜੀਤ ਕੌਰ ਰੁਲਦੂਵਾਲਾ, ਕਿਰਨਜੀਤ ਕੌਰ ਮਲੋਟ ,ਜਸਵਿੰਦਰ ਕੌਰ ਦੋਦਾ ,ਗਗਨਦੀਪ ਮਲਣ ,ਇੰਦਰਜੀਤ ਕੌਰ ਖੂਈਆਂ ਸਰਵਰ, ਇਕਬਾਲ ਕੌਰ ਬਧੱਨੀ, ਜਸਵਿੰਦਰ ਕੌਰ ਹਰੀਨੋ, ਰਵਿੰਦਰ ਕੌਰ ਕੋਟਕਪੂਰਾ ,ਬਲਵੀਰ ਕੌਰ ਸਿੰਗੋ, ਅੰਮ੍ਰਿਤਪਾਲ ਕੌਰ ਬੱਲੂਆਣਾ, ਰੇਖਾ ਰਾਣੀ ਗੋਨਿਆਣਾ ਕਲਾਂ, ਸਨੈਣਾ ਗੋਨਿਆਣਾ, ਮੰਡੀ ਲੀਲਾਵੰਤੀ ਬਠਿੰਡਾ, ਬਲਵਿੰਦਰ ਕੌਰ ਮਾਨਸਾ, ਸੁਰਿੰਦਰ ਕੌਰ ਜੋੜਕੀਆਂ, ਜਸਵੀਰ ਕੌਰ ਬਰਨਾਲਾ , ਕਿਰਪਾਲ ਕੌਰ ਰਾਮਪੁਰਾ, ਕੁਲਦੀਪ ਕੌਰ ਭਗਤਾ, ਜਸਪਾਲ ਕੌਰ ਫੂਲ, ਮਨਮੀਤ ਕੌਰ ਨਥਾਣਾ, ਸਰਨਜੀਤ ਕੌਰ ਫਰੀਦਕੋਟ, ਹਰਦੀਪ ਕੌਰ ਮੌੜ, ਅਤੇ ਸੁਰਿੰਦਰ ਕੌਰ ਮਲੇਰਕੋਟਲਾ ਆਦਿ ਆਗੂ ਹਾਜ਼ਰ ਸਨ।।