ਦੁੱਧ ਉਤਪਾਦਕਾਂ ਨੂੰ ਵੇਰਕਾ ਨਾਲ ਜੁੜਨ ਦੀ ਅਪੀਲ, ਲਾਲੜੂ 'ਚ ਸਹਿਕਾਰਤਾ ਦਿਵਸ ਮਨਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 18 ਨਵੰਬਰ 2025: ਦੀ ਲਾਲੜੂ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਪਿੰਡ ਲਾਲੜੂ ਵਿੱਚ ਸਹਿਕਾਰਤਾ ਦਿਵਸ ਮਨਾਇਆ ਗਿਆ,ਜਿਸ ਵਿੱਚ ਮੁੱਖ ਮਹਿਮਾਨ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਧਰਮਗੜ੍ਹ ਨੇ ਦੁੱਧ ਉਤਪਾਦਕਾਂ ਨੂੰ ਸਹਿਕਾਰਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਇਲਾਕੇ ਦੇ ਦੁੱਧ ਉਤਪਾਦਕਾਂ ਨੂੰ ਵੱਧ ਤੋਂ ਵੱਧ ਵੇਰਕਾ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਵੇਰਕਾ ਦੀ ਮਜ਼ਬੂਤੀ ਨਾਲ ਜਿੱਥੇ ਦੁੱਧ ਉਤਪਾਦਕਾਂ ਨੂੰ ਲਾਭ ਹੋਵੇਗਾ,ਉੱਥੇ ਵੇਰਕਾ ਵੀ ਪੰਜਾਬ ਦੀ ਸ਼ਾਨ ਵਜੋਂ ਸਥਾਪਿਤ ਹੋਵੇਗਾ ।ਇਸ ਸਹਿਕਾਰਤਾ ਦਿਵਸ ਦੌਰਾਨ ਮਿਲਕ ਪਲਾਂਟ ਮੋਹਾਲੀ ਤੋਂ ਡਿਪਟੀ ਮੈਨੇਜਰ ਇਕਬਾਲ ਸਿੰਘ ਅਤੇ ਡਾਕਟਰ ਮੈਡਮ ਐਲਿਸ ਮੋਦਗਿਲ ਅਤੇ ਨਿਰੀਖਕ ਸਹਿਕਾਰੀ ਸਭਾਵਾਂ ਡੇਰਾਬੱਸੀ ਤੋਂ ਨਵਨੀਤ ਸੈਣੀ, ਗੌਰਵ ਕੁਮਾਰ, ਮਨਵੀਰ ਸਿੰਘ ਅਤੇ ਏਮਪੀਏਸ ਮੁਕੇਸ਼ ਰਾਣਾ, ਸੰਦੀਪ ਕੁਮਾਰ, ਨਵਨੀਤ ਸਿੰਘ, ਜਸਪ੍ਰੀਤ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ ਅਤੇ ਲਾਲੜੂ ਸਭਾ ਤੋਂ ਪ੍ਰਧਾਨ ਪ੍ਰੇਮ ਰਾਣਾ,ਮੀਤ ਪ੍ਰਧਾਨ ਉਦੈ ਸਿੰਘ, ਨਗਰ ਕੌਸ਼ਲ ਚੇਅਰਮੈਨ ਸਤੀਸ਼ ਰਾਣਾ, ਤਰਸੇਮ ਸਿੰਘ ਫੌਜੀ, ਸੁਭਾਸ਼ ਰਾਣਾ, ਅਸ਼ੋਕ ਰਾਣਾ, ਦੇਵੀ ਦਿਆਲ ਸਿੰਘ ਰਾਣਾ, ਸਭਾ ਸਕੱਤਰ ਉੱਤਮ ਰਾਣਾ , ਸਾਬਕਾ ਸਰਪੰਚ ਹਰੀਚੰਦ ਚਾਂਦਹੇੜੀ (ਅਮਰ ਫਾਰਮ) ਅਤੇ ਵੱਖ- ਵੱਖ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਸਕੱਤਰ ਸ਼ਾਮਿਲ ਰਹੇ।