ਬਿਜਲੀ ਰਹੇਗੀ ਬੰਦ
ਚੌਰਵਾਲਾ ਗਰਿਡ ਤੋਂ ਚੱਲਣ ਵਾਲੇ 11ਕੇ.ਵੀ.ਦੀ ਸਪਲਾਈ ਲਾਈਨਾਂ ਦੀ ਮੁਰੰਮਤ ਕਾਰਨ ਰਹੇਗੀ ਬੰਦ: ਐਸਡੀਓ ਜਸਵਿੰਦਰ ਰਾਮ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 18 ਨਵੰਬਰ 2025:- ਚੌਰਵਾਲਾ ਗਰਿਡ ਤੋਂ ਐਸਡੀਓ ਜਸਵਿੰਦਰ ਰਾਮ ਵੱਲੋ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਕਿਹਾ ਕਿ ਮਿਤੀ 19 ਨਵੰਬਰ 2025 ਦਿਨ ਬੁੱਧਵਾਰ ਨੂੰ 66 ਕੇ.ਵੀ. ਚੌਰਵਾਲਾ ਗਰਿਡ ਤੋਂ ਚੱਲਣ ਵਾਲੇ 11ਕੇ.ਵੀ ਖਰੌੜੀ ਯੂਪੀਐਸ ਫੀਡਰ ਦੀ ਸਪਲਾਈ ਲਾਈਨਾਂ ਦੀ ਮੁਰੰਮਤ ਹੋਣ ਕਾਰਨ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 4.00 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਪਿੰਡ ਖਰੌੜਾ, ਖਰੌੜੀ, ਲਹੌਰ, ਰਿਉਣਾ ਭੋਲਾ, ਰਿਉਣਾ ਉੱਚਾ, ਰਿਉਣਾ ਨੀਵਾਂ, ਬਰਕਤਪੁਰ, ਅਰਾਈਮਾਜਰਾ, ਬੀਬੀਪੁਰ, ਲੋਂਗੋਮਾਜਰੀ, ਬੁੱਚੜੇ ਕਲਾਂ, ਬੁੱਚੜੇ ਖੁਰਦ, ਆਦਮਪੁਰ, ਸਿੱਧੂਵਾਲ ਆਦਿ ਪਿੰਡਾ ਦੀ ਸਪਲਾਈ ਪ੍ਰਭਾਵਿਤ ਰਹੇਗੀ।