ਸਮਾਗਮ ਦੀਆਂ ਝਲਕੀਆਂ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 29 ਅਕਤੂਬਰ 2025 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦਾ ਚਾਰ ਦਿਨਾਂ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ। ਇਸ ਸਮਾਰੋਹ ਦੀ ਸ਼ੁਰੂਆਤ "ਟਿਕਾਊ ਵਿਕਾਸ ਦੇ ਨਵੀਨਤਮ ਵਿਚਾਰ" ਵਾਲੀਆਂ ਚਰਚਾਵਾਂ ਨਾਲ ਹੋਈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਹਵਾਲੇ ਨਾਲ ਗੱਲ ਕੀਤੀ ਗਈ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਦਇਆ, ਬਰਾਬਰੀ ਅਤੇ ਨਿਸ਼ਕਾਮ ਸੇਵਾ ਦੇ ਸਿਧਾਂਤਾਂ 'ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ, ਜਿਸ ਨਾਲ ਇੱਕ ਸੁਹਜ ਅਤੇ ਤਰੱਕੀਪਸੰਦ ਸਮਾਜ ਸਿਰਜਿਆ ਜਾ ਸਕਦਾ ਹੈ। ਇਸ ਸਮਾਰੋਹ ਵਿੱਚ ਸੋਲ੍ਹਾਂ ਟੀਮਾਂ ਨੇ ਭਾਗ ਲਿਆ, ਜਿਸਦਾ ਆਯੋਜਨ ਡਾ. ਰੁਪਿੰਦਰ ਕੌਰ, ਮੁਖੀ ਬਾਇਓਟੈਕਨੋਲੋਜੀ ਵਿਭਾਗ ਨੇ ਕੀਤਾ। ਪਹਿਲਾ ਸਥਾਨ ਬੀ.ਐਸ.ਸੀ. ਕੇਮਿਸਟਰੀ ਦੀ ਵਿਦਿਆਰਥਣ ਤਸਰੀਨ ਕੌਰ ਨੇ, ਦੂਜਾ ਸਥਾਨ ਬਾਇਓਟੈਕਨੋਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਸਾਹਿਲਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਫੂਡ ਪ੍ਰੋਸੈਸਿੰਗ ਟੈਕਨੋਲੋਜੀ ਵਿਭਾਗ ਦੀ ਟੀਮ - ਮਨਕੀਰਤ ਸਿੰਘ, ਕਸ਼ਿਸ਼ ਬੱਸੀ ਅਤੇ ਜਸ਼ਨਪ੍ਰੀਤ ਕੌਰ ਨੇ ਜਿਤਿਆ
ਸਮਾਰੋਹ ਵਿੱਚ ਵੱਖ-ਵੱਖ ਪ੍ਰੋਗਰਾਮ ਸ਼ਾਮਿਲ ਸਨ ਜੋ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੂੰ ਸੇਵਾ ਅਤੇ ਭਗਤੀ ਦੇ ਜਜ਼ਬੇ ਨਾਲ ਜੋੜਨ ਲਈ ਤਿਆਰ ਕੀਤੇ ਗਏ ਹਨ। ਯੂਨੀਵਰਸਿਟੀ ਨੇ ਬਲੱਡ ਸੈਂਟਰ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੀ ਸਮਰਪਿਤ ਮੈਡੀਕਲ ਟੀਮ ਦੇ ਸਹਿਯੋਗ ਨਾਲ ਸਾਲਾਨਾ ਖੂਨ ਦਾਨ ਕੈਂਪ ਵੀ ਆਯੋਜਿਤ ਕੀਤਾ। ਯੂਨੀਵਰਸਿਟੀ ਦੇ ਮੈਂਬਰ ਟਰਸਟ ਅਡਵੋਕੇਟ ਸ. ਅਮਰਦੀਪ ਸਿੰਘ ਧਾਰਨੀ ਨੇ ਕੈਂਪ ਦਾ ਉਦਘਾਟਨ ਕੀਤਾ। ਪ੍ਰੋ. (ਡਾ.) ਪਰਿਤ ਪਾਲ ਸਿੰਘ, ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਵੀ ਵਿਦਿਆਰਥੀਆਂ ਸ਼ਾਲਾਘਾ ਕੀਤੀ। ਖੂਨ ਦਾਨ ਕੈਂਪ ਲਈ 100 ਤੋਂ ਵੱਧ ਪਾਠਕਾਂ ਨੇ ਰਜਿਸਟਰੇਸ਼ਨ ਕਰਵਾਈ ਅਤੇ 52 ਯੂਨਿਟ ਖੂਨ ਸੁਰੱਖਿਅਤ ਕੀਤੇ ਗਏ। ਡਾ. ਪੰਕਜਪ੍ਰੀਤ ਸਿੰਘ, ਡੀਨ, ਫੈਕਲਟੀ ਆਫ ਮੈਡੀਕਲ ਸਾਇੰਸਜ਼ ਨੇ ਦੱਸਿਆ ਕਿ ਖੂਨ ਦਾਨ ਕੈਂਪ ਤੋਂ ਇਲਾਵਾ ਡਾ. ਸੁਪ੍ਰੀਤ ਬਿੰਦਰਾ, ਫਿਜੀਓਥੈਰੇਪੀ ਵਿਭਾਗ ਦੇ ਮੁਖੀ ਵੱਲੋਂ ਇੱਕ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਟ੍ਰੋਕ ਰੋਕਥਾਮ, ਰਿਹੈਬਿਲੀਟੇਸ਼ਨ ਅਤੇ ਪ੍ਰਬੰਧਨ ਬਾਰੇ ਵਿਅਕਤੀਗਤ ਸੰਭਾਲ ਤੇ ਸਲਾਹ ਦਿੱਤੀ ਗਈ
ਯੂਨੀਵਰਸਿਟੀ ਨੇ ਡਾ. ਮੋਨਿਕਾ ਐਅਰੀ ਦੀ ਅਗਵਾਈ ਵਿੱਚ ਇੱਕ ਵਿਦਿਆਰਥੀ ਸੈਮੀਨਾਰ ਦਾ ਵੀ ਆਯੋਜਨ ਕੀਤਾ, ਜਿੱਥੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਧਾਰ ਬਣਾਕੇ ਭੇਦਭਾਵ ਰਹਿਤ ਸਮਾਜ, ਵਾਤਾਵਰਣ ਸਮੱਸਿਆਵਾਂ, ਆਧੁਨਿਕ ਮੁੱਲਾਂ ਅਤੇ ਲਿੰਗ ਸਮਾਨਤਾ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਸਿੱਖਿਆ ਵਿਭਾਗ ਦੀਆਂ ਵਿਦਿਆਰਥਣ ਸੁਖਲੀਨ ਕੌਰ ਅਤੇ ਰਾਜਨਦੀਪ ਕੌਰ ਨੂੰ ਪਹਿਲਾ ਅਤੇ ਦੂਜਾ ਇਨਾਮ ਮਿਲਿਆ, ਜਦਕਿ ਧਰਮ ਅਧਿਐਨ ਵਿਭਾਗ ਤੋਂ ਸਿਮਰਨ ਕੌਰ ਨੇ ਤੀਜਾ ਇਨਾਮ ਪ੍ਰਾਪਤ ਕੀਤਾ