ਸਿੱਖਿਆ ਕ੍ਰਾਂਤੀ ਮਿਸ਼ਨ ਹੇਠ ਸਰਕਾਰੀ ਕਾਲਜ ਗੁਰਦਾਸਪੁਰ ਵੱਲੋਂ ਪ੍ਰੇਰਣਾਦਾਇਕ ਸ਼ੈਸਨ
ਰੋਹਿਤ ਗੁਪਤਾ
ਗੁਰਦਾਸਪੁਰ, 29 ਅਕਤੂਬਰ
ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਸਿੱਖਿਆ ਕ੍ਰਾਂਤੀ ਮਿਸ਼ਨ ਹੇਠ ਸਰਕਾਰੀ ਕਾਲਜ ਗੁਰਦਾਸਪੁਰ ਦੇ Internal Quality Assurance Cell (IQAC) ਵੱਲੋਂ Entrepreneurship Mindset Curriculum (EMC) ਦੇ ਤਹਿਤ ਇੱਕ ਵਿਸ਼ੇਸ਼ ਪ੍ਰੇਰਣਾਦਾਇਕ ਸੈਸ਼ਨ “From a Home Kitchen to a Global Brand – The Rajni Bector Story” ਕਰਵਾਇਆ ਗਿਆ।
ਇਸ ਸੈਸ਼ਨ ਦੀ ਅਗਵਾਈ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਅਸ਼ਵਨੀ ਭੱਲਾ ਨੇ ਕੀਤੀ।
ਪ੍ਰੋਗਰਾਮ ਵਿੱਚ 150 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਉਦਮੀਤਾ ਬਾਰੇ ਪ੍ਰਯੋਗਿਕ ਸਿੱਖਣ ਪ੍ਰਾਪਤ ਕੀਤੇ।
ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਡਾ. ਭੱਲਾ ਨੇ ਸ੍ਰੀਮਤੀ ਰਾਜਨੀ ਬੈਕਟਰ ਦੀ ਜੀਵਨ ਯਾਤਰਾ ਨੂੰ ਉਦਮੀ ਸੋਚ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸ੍ਰੀਮਤੀ ਬੈਕਟਰ ਨੇ ਆਪਣੇ ਘਰ ਦੀ ਰਸੋਈ ਤੋਂ ਸ਼ੁਰੂਆਤ ਕਰਕੇ ‘Cremica’ ਨੂੰ ਵਿਸ਼ਵ ਪੱਧਰ ਦੇ ਬ੍ਰਾਂਡ ਵਜੋਂ ਸਥਾਪਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਦਮੀ ਬਣਨਾ ਸਿਰਫ਼ ਕਾਰੋਬਾਰ ਕਰਨਾ ਨਹੀਂ, ਸਗੋਂ ਨਵੀਂ ਸੋਚ, ਜੋਖਮ ਲੈਣ ਦੀ ਹਿੰਮਤ ਅਤੇ ਸਮਾਜ ਲਈ ਕੁਝ ਨਵਾਂ ਕਰਨ ਦਾ ਨਿਸ਼ਚਾ ਹੈ।
ਡਾ. ਭੱਲਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਨੌਕਰੀ ਲੈਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਨ।
ਸੈਸ਼ਨ ਦੌਰਾਨ ਕੇਸ ਸਟੱਡੀ ਪ੍ਰਸਤੁਤੀ, ਗਰੁੱਪ ਡਿਸਕਸ਼ਨ ਅਤੇ ਬ੍ਰੇਨਸਟੌਰਮਿੰਗ ਐਕਟੀਵਿਟੀਆਂ ਕਰਵਾਈਆਂ ਗਈਆਂ।
ਵਿਦਿਆਰਥੀਆਂ ਨੂੰ 10 ਗਰੁੱਪਾਂ ਵਿੱਚ ਵੰਡਿਆ ਗਿਆ ਅਤੇ ਉਨ੍ਹਾਂ ਨੇ ਲੈਕਚਰ ਤੋਂ ਪ੍ਰਾਪਤ ਸਿੱਖਣਾਂ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ‘ਤੇ ਪ੍ਰੋ. ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ Entrepreneurship Mindset Curriculum ਨਾਲ ਵਿਦਿਆਰਥੀਆਂ ਵਿੱਚ ਉੱਦਮੀ ਭਾਵਨਾਵਾਂ ਜਾਗਰਿਤ ਹੋ ਰਹੀਆਂ ਹਨ ਅਤੇ ਮਿਸ਼ਨ “ਜੌਬ ਕ੍ਰੀਏਟਰ” ਦਾ ਸੁਪਨਾ ਸਫਲ ਹੋ ਰਿਹਾ ਹੈ। ਪ੍ਰੋਗਰਾਮ ਦੇ ਸੰਚਾਲਨ ਵਿੱਚ ਪ੍ਰੋ. ਜਤਿਨ ਮਹਾਜਨ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਅੰਤ ਵਿੱਚ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਨੇ ਕਿਹਾ ਕਿ “ਸਫਲਤਾ ਦੀ ਸ਼ੁਰੂਆਤ ਘਰੋਂ ਹੁੰਦੀ ਹੈ; ਵਿਸ਼ਵਾਸ, ਨੈਤਿਕਤਾ ਅਤੇ ਧੀਰਜ ਨਾਲ ਹਰ ਵਿਅਕਤੀ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾ ਸਕਦਾ ਹੈ।”