ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ 'ਕੰਬਾਈਨ ਸਲਾਨਾ ਕੈਂਪ-93' ਦੌਰਾਨ ਜਿੱਤਿਆ ਬੈਸਟ ਕੈਡਿਟ ਐਵਾਰਡ
ਅਸ਼ੋਕ ਵਰਮਾ
ਭਗਤਾ ਭਾਈ, 15 ਅਕਤੂਬਰ 2025: ‘ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ, ਇੱਕ ਅਜਿਹੀ ਅਗਾਂਹਵਧੂ ਸੰਸਥਾ ਹੈ, ਜੋ ਲੰਮੀਆਂ ਪੁਲਾਂਘਾ ਪੁੱਟਦੀ ਹੋਈ ਅੱਗੇ ਵੱਧ ਰਹੀ ਹੈ। ਇਸ ਸੰਸਥਾ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੋਹਰੀ ਹਨ। ਜਿੱਥੇ ਇੱਥੋਂ ਦੇ ਵਿਦਿਆਰਥੀ ਅਕਾਦਮਿਕ ਪੱਖ ਵਿੱਚ ਚਮਕਦੇ ਸਿਤਾਰੇ ਹਨ, ਉੱਥੇ ਉਹ ਹੋਰ ਕ੍ਰਿਆਵਾਂ, ਗਤੀਵਿਧੀਆਂ ਵਿੱਚ ਵੀ ਸਭ ਤੋਂ ਅੱਗੇ ਹਨ।
ਇਸ ਸੰਸਥਾ ਦੇ ਐਨ. ਸੀ. ਸੀ ਦੇ 45 ਵਿਦਿਆਰਥੀ ਕੰਬਾਈਨ ਸਾਲਾਨਾ ਕੈਂਪ-93 ਦਾ ਹਿੱਸਾ ਬਣੇ।ਜਿਸ ਵਿੱਚ ਆਰਮੀ 20 ਪੰਜਾਬ ਬੀ.ਐੱਨ.ਸੀ.ਸੀ, ਬਠਿੰਡਾ ਦੇ 23 ਕੈਡਿਟ ਅਤੇ ਨੇਵੀ 3- ਪੀ.ਬੀ. ਨੇਵਲ ਯੂਨਿਟ, ਬਠਿੰਡਾ ਦੇ 22 ਕੈਡਿਟ ਸਨ। ਇਸ ਕੈਂਪ ਦੌਰਾਨ ਕੈਡਿਟਾਂ ਨੇ ਵੱਖ-ਵੱਖ ਖੇਡਾਂ ਵਾਲੀਬਾਲ, ਖੋ-ਖੋ, ਰੱਸਾ-ਕੱਸੀ ਦੇ ਨਾਲ-ਨਾਲ ਸੱਭਿਆਚਾਰਕ ਸਰਗਰਮੀਆਂ ਜਿਵੇਂ ਗਿੱਧਾ, ਭੰਗੜਾ, ਸੋਲੋ ਗੀਤ ਆਦਿ ਅਤੇ ਹੋਰ ਮਨੋਰੰਜਨ ਦਾਇੱਕ ਖੇਡਾਂ ਵਿੱਚ ਭਾਗ ਲਿਆ।
ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕੈਂਪ ਵਿੱਚ ਇਕੱਤਰ ਹੋਏ ਸਾਰੇ ਕੈਡਿਟਾਂ ਵਿੱਚੋਂ “ਬੈਸਟ ਕੈਡਿਟ” ਦਾ ਐਵਾਰਡ ਨੌਵੀਂ ਜਮਾਤ ਦੀ ਵਿਦਿਆਰਥਣ ਪਰਮਪ੍ਰੀਤ ਕੌਰ ਨੂੰ ਮਿਲਿਆ।ਜਿਕਰਯੋਗ ਹੈ ਕਿ ਘੋੜਸਵਾਰੀ ਤੇ ਫਾਇਰਿੰਗ ਵਿੱਚ ਵੀ ਆਕਸਫ਼ੋਰਡ ਦੇ ਕੈਡਿਟਾਂ ਨੇ ਵਧੀਆ ਸਕੋਰ ਪ੍ਰਾਪਤ ਕੀਤਾ।ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਇਸ ਪ੍ਰਾਪਤੀ ਤੇ ਏ.ਐਨ.ਓ ਤੇਜਿੰਦਰ ਸਿੰਘ ਅਤੇ ਸੀ.ਟੀ.ਓ ਜਗਜੀਤ ਸਿੰਘ ਸਮੇਤ ਸਾਰੇ ਐਨ.ਸੀ.ਸੀ ਕੈਡਿਟਾਂ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਅਣਥੱਕ ਯਤਨਾਂ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਅਤੇ ਸਾਰੇ ਕੁਆਰਡੀਨੇਟਰਜ਼ ਵੀ ਮੌਜੂਦ ਸਨ।