ਸ੍ਰੀਲੰਕਾ ਦੀ PM Harini Amarasuriya ਕਰਨਗੇ ਆਪਣਾ ਪਹਿਲਾ ਭਾਰਤ ਦੌਰਾ! ਜਾਣੋ ਕਦੋਂ ਅਤੇ ਕੀ ਹੈ ਪੂਰਾ Schedule
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 15 ਅਕਤੂਬਰ, 2025: ਸ੍ਰੀਲੰਕਾ ਦੀ ਨਵੀਂ ਪ੍ਰਧਾਨ ਮੰਤਰੀ ਡਾ. ਹਰਿਨੀ ਅਮਰਾਸੂਰੀਆ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਭਾਰਤ ਦੌਰੇ 'ਤੇ ਆ ਰਹੇ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਇਹ ਦੌਰਾ 16 ਤੋਂ 18 ਅਕਤੂਬਰ, 2025 ਤੱਕ ਹੋਵੇਗਾ। ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ.
ਦੌਰੇ ਦਾ ਪੂਰਾ ਪ੍ਰੋਗਰਾਮ
ਆਪਣੇ ਤਿੰਨ ਦਿਨਾਂ ਦੇ ਦੌਰੇ ਦੌਰਾਨ, ਪ੍ਰਧਾਨ ਮੰਤਰੀ ਅਮਰਾਸੂਰੀਆ ਕਈ ਮਹੱਤਵਪੂਰਨ ਸਮਾਗਮਾਂ ਵਿੱਚ ਹਿੱਸਾ ਲੈਣਗੇ ਅਤੇ ਭਾਰਤੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ:
1. ਸਿਆਸੀ ਮੀਟਿੰਗਾਂ: ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸੀਨੀਅਰ ਸਿਆਸੀ ਆਗੂਆਂ ਨਾਲ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਨਗੇ.
2. 'NDTV ਵਰਲਡ ਸਮਿਟ' 'ਚ ਸੰਬੋਧਨ: ਉਹ ਦਿੱਲੀ ਵਿੱਚ NDTV ਅਤੇ ਚਿੰਤਨ ਰਿਸਰਚ ਫਾਊਂਡੇਸ਼ਨ ਵੱਲੋਂ ਆਯੋਜਿਤ 'NDTV ਵਰਲਡ ਸਮਿਟ' ਵਿੱਚ ਮੁੱਖ ਭਾਸ਼ਣ ਦੇਣਗੇ.
3. ਸਿੱਖਿਆ 'ਤੇ ਫੋਕਸ: ਕਿਉਂਕਿ ਉਹ ਸ੍ਰੀਲੰਕਾ ਦੇ ਸਿੱਖਿਆ ਮੰਤਰੀ ਵੀ ਹਨ, ਇਸ ਲਈ ਉਹ ਸਿੱਖਿਆ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ IIT ਦਿੱਲੀ ਅਤੇ ਨੀਤੀ ਆਯੋਗ (NITI Aayog) ਦਾ ਦੌਰਾ ਕਰਨਗੇ.
4. ਪੁਰਾਣੀਆਂ ਯਾਦਾਂ ਤਾਜ਼ਾ ਕਰਨਗੇ: ਪ੍ਰਧਾਨ ਮੰਤਰੀ ਅਮਰਾਸੂਰੀਆ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਇਸ ਦੌਰੇ ਦੌਰਾਨ ਉਹ ਆਪਣੇ ਕਾਲਜ ਵੀ ਜਾਣਗੇ.
5. ਵਪਾਰਕ ਸਬੰਧ: ਉਹ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਵਪਾਰਕ ਸਮਾਗਮ ਵਿੱਚ ਵੀ ਹਿੱਸਾ ਲੈਣਗੇ.
ਇਹ ਦੌਰਾ ਭਾਰਤ ਦੀ 'Neighbourhood First' ਨੀਤੀ ਅਤੇ 'MAHASAGAR Vision' ਤਹਿਤ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਅਤੇ ਬਹੁ-ਪੱਖੀ ਸਬੰਧਾਂ ਨੂੰ ਹੋਰ ਅੱਗੇ ਵਧਾਏਗਾ