ਮਾਤਾ ਭਾਗ ਕੌਰ ਸੇਵਾ ਸੁਸਾਇਟੀ ਨੇ ਹੜ੍ਹ ਪੀੜਤਾਂ ਨੂੰ ਸੈਨੇਟਰੀਪੈਡ- ਡਾਈਪਰ ਤੇ ਦਵਾਈਆਂ ਵੰਡੀਆਂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ 2025: ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਸ੍ਰੀਮਤੀ ਹਰਗੋਬਿੰਦ ਕੌਰ ਦੀ ਅਗਵਾਈ ’ਚ ਟੀਮ ਵੱਲੋਂ ਹਲਕਾ ਖਡੂਰ ਸਾਹਿਬ ਦਾ ਮੰਡ ਏਰੀਆ ਜੋ ਦਰਿਆ ਦੇ ਨਾਲ ਲੱਗਦਾ ’ਚ ਜਾ ਕੇ ਵੱਖ-ਵੱਖ ਥਾਵਾਂ ’ਤੇ ਔਰਤਾਂ ਲਈ ਸੈਨੇਟਰੀਪੈਡ ਅਤੇ ਬੱਚਿਆਂ ਲਈ ਡੈਪਰ ਵੰਡੇ ਗਏ, ਕਿਉਂਕਿ ਇਸ ਸਮੇਂ ਇਨ੍ਹਾਂ ਚੀਜਾਂ ਦੀ ਬੇਹੱਦ ਜ਼ਰੂਰਤ ਸੀ। ਪਿੰਡਾਂ ਦੇ ਲੋਕ ਹੜ੍ਹਾਂ ਦੇ ਪਾਣੀ ’ਚ ਘਿਰੇ ਹੋਏ ਹਨ। ਇਸਦੇ ਮੱਦੇਨਜ਼ਰ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵੱਲੋਂ ਇਹ ਸੇਵਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸਹਿਯੋਗ ਨਾਲ ਕੀਤੀ ਗਈ। ਨਾਲ ਹੀ ਪਿੰਡਾਂ ਦੇ ਵਿੱਚ ਫੰਗਸ਼ ਵਰਗੀਆਂ ਬਿਮਾਰੀਆਂ ਜਿਸ ਨਾਲ ਲੋਕਾਂ ਦੇ ਪੈਰ ਖਰਾਬ ਹੋ ਚੁੱਕੇ ਹਨ ਦੇ ਬਚਾਅ ਲਈ ਦਵਾਈਆਂ ਤੇ ਲੋਸ਼ਨ ਵੰਡੇ ਗਏ। ਹਲਕਾ ਖਡੂਰ ਸਾਹਿਬ ਦੇ ਮੰਡ ਏਰੀਏ ਦੇ ਪਿੰਡਾਂ ’ਚ ਸੈਨੇਟਰੀਪੈਡ, ਡੈਪਰ ਦਵਾਈਆਂ, ਲੋਸ਼ਨ ਵੰਡੇ ਗਏ।