ਪੰਜਾਬ ਹੜ੍ਹ ਪੀੜਤਾਂ ਲਈ Canada ਦੇ ਰੇਡੀਓ ਰੈਡ .ਐਫ.ਐਮ. ਨੇ ਇਕੱਤਰ ਕੀਤੇ 2 ਮਿਲੀਅਨ ਡਾਲਰ ( 20 ਲੱਖ ਡਾਲਰ )
ਬਲਜਿੰਦਰ ਸੇਖਾ
ਟੋਰਾਂਟੋ, 7 ਸਤੰਬਰ 2025 : ਕੈਨੇਡਾ ਦੇ ਰੇਡੀਓ ਸਟੇਸ਼ਨ ਨੇ ਵੈਨਕੂਵਰ, ਕੈਲਗਰੀ ਅਤੇ ਟੋਰੰਟੋ ਵਿਚਲੇ ਰੈਡ .ਐਫ.ਐਮ. ਸਟੇਸ਼ਨਾਂ ਵੱਲੋਂ ਸਰੋਤਿਆਂ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਰੇਡੀਓਥਾਨ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕੇਵਲ ਦੋ ਦਿਨਾਂ ਵਿੱਚ ਹੀ ਪੰਜਾਬ ਦੇ ਹੜ੍ਹ ਪੀੜਤਾਂ ਲਈ ਲਗਭਗ 2 ਮਿਲੀਅਨ ਡਾਲਰ ਦੀ ਰਕਮ ਇਕੱਤਰ ਕੀਤੀ ਗਈ।
ਇਸ ਵੇਰਵਿਆਂ ਮੁਤਾਬਕ, ਵੈਨਕੂਵਰ ਦੇ ਸਰੋਤਿਆਂ ਵੱਲੋਂ 1 ਮਿਲੀਅਨ ਡਾਲਰ, ਕੈਲਗਰੀ ਵੱਲੋਂ ਲਗਭਗ 4 ਲੱਖ 60 ਹਜ਼ਾਰ ਡਾਲਰ ਅਤੇ ਟੋਰੰਟੋ ਵੱਲੋਂ 5 ਲੱਖ ਡਾਲਰ ਦਾ ਦਾਨ ਪ੍ਰਾਪਤ ਹੋਇਆ।
ਰੈਡ .ਐਫ.ਐਮ. ਪ੍ਰਬੰਧਕਾਂ ਨੇ ਸਾਰੇ ਦਾਨੀਆਂ ਅਤੇ ਵਲੰਟੀਅਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਰਕਮ ਸਿੱਧੀ ਤੌਰ ’ਤੇ ਪੰਜਾਬ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਭੇਜੀ ਜਾਵੇਗੀ।ਇਸ ਲਈ
ਰੈੱਡ ਐਫ ਐਮ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ।