ਲਗਾਤਾਰ ਮੀਂਹ ਨਾਲ ਲੁਧਿਆਣਾ ਸਿਟੀ ਸੈਂਟਰ ਕੋਲ ਸੜਕ ਵਿੱਚ ਪਿਆ ਵੱਡਾ ਪਾੜ
ਸੁਖਮਿੰਦਰ ਭੰਗੂ
ਲੁਧਿਆਣਾ 1 ਸਿਤੰਬਰ 2025
ਲੁਧਿਆਣਾ ਨਿਵਾਸੀਆਂ ਦਾ ਤਾਂ ਰੱਬ ਹੀ ਰਾਖਾ ਹੈ ਕਿਉਂਕਿ ਲੁਧਿਆਣੇ ਜਦੋਂ ਵੀ ਕੋਈ ਸੜਕ ਤੇ ਚੱਲਦਾ ਹੈ ਤਾਂ ਕਿਸੇ ਵੀ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਸੜਕ ਕਦੋਂ ਅਤੇ ਕਿੱਥੇ ਧੱਸ ਜਾਣੀ ਹੈ ਕਿ ਉਹ ਸਹੀ ਸਲਾਮਤ ਘਰ ਪਹੁੰਚ ਪਾਵੇਗਾ ਜਾਂ ਨਹੀਂ। ਇਸੇ ਤਰ੍ਹਾਂ ਦੀ ਇੱਕ ਘਟਨਾ ਸਿਟੀ ਸੈਂਟਰ ਦੀ ਬਾਉਂਡਰੀ ਵਾਲ਼ ਜੀ ਬਲਾਕ ਵਾਲੇ ਪਾਸਿਓਂ ਪੂਰੀ ਤਰਾਂ ਨਾਲ ਧੱਸ ਗਈ ਹੈ ਇਸ ਦੀ ਡੂੰਘਾਈ ਤਕਰੀਬਨ 15 ਤੋਂ 20 ਫੁੱਟ ਤੱਕ ਹੋ ਸਕਦੀ ਹੈ।। ਲਗਾਤਾਰ ਬਰਸਾਤਾਂ ਦੇ ਦਿਨ ਹੋਣ ਕਾਰਨ ਇਹ ਘਟਨਾ ਵਾਪਰੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਸਿਟੀ ਸੈਂਟਰ ਦੀ ਬਾਉਂਡਰੀ ਵਾਲ ਨਾ ਹੋਣ ਕਾਰਨ ਇਹ ਹਾਦਸੇ ਲਗਾਤਾਰ ਵਾਪਰ ਰਹੇ ਹਨ।
ਸੰਨ 2011 ਵਿੱਚ ਵੀ ਇਸ ਜਗਹਾ ਬਹੁਤ ਵੱਡਾ ਪਾੜ ਪੈ ਚੁੱਕਿਆ ਸੀ। ਸ਼ਰਮਾ ਨੇ ਦੱਸਿਆ ਕਿ ਬਲਾਕ ਐਫ , ਜੀ ਅਤੇ ਈ ਦੇ ਵਸਨੀਕ ਲਗਾਤਾਰ ਡਰ ਅਤੇ ਸਹਿਮ ਦੇ ਸਾਏ ਵਿੱਚ ਰਹਿ ਰਹੇ ਹਨ। ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਘਟਨਾ ਦੀ ਇਤਲਾਹ ਇੰਪਰੂਵਮੈਂਟ ਟਰਸਟ ਦੇ ਉਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਸੜਕ ਨੂੰ ਬੈਰੀਕੇਟ ਲਗਾ ਕੇ ਬੰਦ ਕੀਤਾ ਗਿਆ ਹੈ। ਸ਼ਰਮਾ ਨੇ ਇਹ ਕਿਹਾ ਕਿ ਕਦੋਂ ਤੱਕ ਅਸੀਂ ਇਸ ਡਰ ਅਤੇ ਸਹਿਮ ਦੇ ਸਾਹ ਵਿੱਚ ਜੀਦੇ ਰਹਾਂਗੇ। ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ । ਓਹਨਾਂ ਨੇ ਦੱਸਿਆ ਕਿ ਇਕ ਕਾਰ ਚਾਲਕ ਵੀ ਆਪਣੀ ਜਲਦਬਾਜ਼ੀ ਕਾਰਨ ਇੱਕ ਟੋਏ ਵਿੱਚ ਫਸ ਗਿਆ । ਦੂਜੇ ਪਾਸੇ ਜਦੋਂ ਇੰਪਰੂਵਮੈਂਟ ਟਰਸਟ ਦੇ ਐਕਸੀਅਨ ਵਿਕਰਮ ਭਾਰਦਵਾਜ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਮੈਨੂੰ ਇਤਲਾਹ ਮਿਲੀ ਮੈਂ ਉਸ ਸਮੇਂ ਤੋਂ ਹੀ ਉਸ ਜਗ੍ਹਾ ਪਹੁੰਚ ਗਿਆ ਤੇ ਬੈਰੀਗੇਟ ਵਗੈਰਾ ਲਗਾ ਕੇ ਅਸੀਂ ਰਾਸਤਾ ਬੰਦ ਕੀਤਾ ਹੋਇਆ ਹੈ ਅਤੇ ਇਸਦੀ ਮੁਰੰਮਤ ਚਾਲੂ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸਦੀ ਰਿਟੇਨਿੰਗ ਵਾਲ ਜਾਂ ਬਾਉਂਡਰੀ ਵਾਲ ਕਿਉਂ ਨਹੀਂ ਹੋ ਰਹੀ ਤੇ ਉਹਨਾਂ ਨੇ ਦੱਸਿਆ ਕਿ ਕੋਰਟ ਕੇਸ ਦੇ ਚਲਦਿਆਂ ਇਹ ਅਸੀਂ ਨਹੀਂ ਕਰਵਾ ਸਕਦੇ। ਇਹ ਮਾਮਲਾ ਕੋਰਟ ਵਿੱਚ ਪਹੁੰਚਿਆ ਹੋਇਆ ਹੈ ਇਸ ਕਰਕੇ ਸਿਟੀ ਸੈਂਟਰ ਦੀ ਬਾਉਂਡਰੀ ਬਾਲ ਬਣਨੀ ਮੁਸ਼ਕਿਲ ਹੈ। ਦੂਜੇ ਪਾਸੇ ਉਥੋਂ ਦੇ ਵਸਨੀਕ ਇੱਕ ਪੌਸ਼ ਇਲਾਕੇ ਵਿੱਚ ਰਹਿਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਰੱਬ ਹੀ ਰਾਖਾ ਹੈ ਇਹਨਾਂ ਲੋਕਾਂ ਦਾ।