ਹਰ ਘਰ ਤਰੰਗਾ ਮੁਹਿੰਮ ਤਹਿਤ ਕੱਢੀ ਗਈ ਤਿਰੰਗਾ ਯਾਤਰਾ ਨੇ ਸਿਰਜੀਆ ਵੱਖਰਾ ਮਾਹੌਲ
ਰੋਹਿਤ ਗੁਪਤਾ
ਗੁਰਦਾਸਪੁਰ 13 ਅਗਸਤ 2025- ਸੱਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਹਰ ਘਰ ਤਿਰੰਗਾ ਤਹਿਤ ਡਾਇਰੈਕਟਰ ਸ਼੍ਰੀ ਫੁਰਕਾਨ ਮੁਹੰਮਦ ਖਾਨ, ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਜਿਲਾ ਪ੍ਰਸ਼ਾਸਨ ਗੁਰਦਾਸਪੁਰ ਪੰਜਾਬ ਫੋਕਟ ਸੈਂਟਰ ਗੁਰਦਾਸਪੁਰ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਹਿਯੋਗ ਨਾਲ ਆਜ਼ਾਦੀ ਦੇ ਸਮਾਗਮਾਂ ਨੂੰ ਸਮਰਪਿਤ ਗੁਰਦਾਸਪੁਰ ਅੰਦਰ ਮੋਟਰਸਾਈਕਲ ਯਾਤਰਾ ਕੱਢੀ ਗਈ। ਇਹ ਯਾਤਰਾ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਪੰਜਾਬ ਫੋਕਟ ਸੈਂਟਰ ਗੁਰਦਾਸਪੁਰ ਦੇ 50 ਵਲੰਟੀਅਰ ਵੱਲੋਂ ਕੱਢੀ ਗਈ। ਡਾਕਟਰ ਹਰਜਿੰਦਰ ਸਿੰਘ ਬੇਦੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਜੀ ਵੱਲੋਂ ਇਸ ਯਾਤਰਾ ਨੂੰ ਹਰੀ ਝੰਡੀ ਦਿੱਤੀ ਗਈ। ਉਹਨਾਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਇਸ ਤਿਰੰਗਾ ਯਾਤਰਾ ਦਾ ਮਕਸਦ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਦੇ ਮਨਾਂ ਵਿੱਚ ਦੇਸ਼ ਪ੍ਰਤੀ ਪਿਆਰ ਅਤੇ ਆਪਸੀ ਸਦਭਾਵਨਾ ਬਣਾਈ ਰੱਖਣਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਅਤੇ ਦੇਸ਼ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਆ। ਇਸ ਸਮੇਂ ਪ੍ਰਿੰਸੀਪਲ ਸ੍ਰੀ ਅਸ਼ਵਨੀ ਕੁਮਾਰ ਭੱਲਾ ਜੀ ਨੇ ਬੋਲਦਿਆਂ ਕਿਹਾ ਕਿ ਇਸ ਆਜ਼ਾਦੀ ਨੂੰ ਅਨੇਕਾਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤਾ ਹੈ ਅਤੇ ਇਸ ਨੂੰ ਬਰਕਰਾਰ ਰੱਖਣਾ ਵੀ ਇੱਕ ਚੁਣੌਤੀ ਹੈ। ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਪ੍ਰਤੀ ਪਿਆਰ ਰੱਖਣ ਦੀ ਬਹੁਤ ਜਰੂਰਤ ਹੈ। ਸਰਦਾਰ ਹਰਮਨ ਪ੍ਰੀਤ ਸਿੰਘ ਨਿਰਦੇਸ਼ਕ ਪੰਜਾਬ ਪੁਕਾਰ ਸੈਂਟਰ ਨੇ ਕਿਹਾ ਕਿ ਹਰ ਘਰ ਤਰੰਗਾ ਮੁਹਿੰਮ ਪੂਰੇ ਭਾਰਤ ਦੇਸ਼ ਅੰਤਰ ਚਲਾਈ ਜਾ ਰਹੀ ਹੈ ਦੇਸ਼ ਅੰਦਰ ਇਸ ਮੁਹਿੰਮ ਤਹਿਤ ਤਿਰੰਗਾ ਯਾਤਰਾ ਪੈਦਲ ਰੈਲੀਆਂ ਸਭਿਆਚਾਰਕ ਪ੍ਰੋਗਰਾਮ ਡਰਾਇੰਗ ਪੇਂਟਿੰਗ ਮੁਕਾਬਲੇ ਆਦਿ ਕਰਵਾਏ ਜਾ ਰਹੇ ਹਨ। ਇਹ ਰੈਲੀ ਸਰਕਾਰੀ ਕਾਲਜ ਤੋਂ ਸ਼ੁਰੂ ਹੋ ਕੇ ਜਹਾਜ ਚੌਂਕ ਹੁੰਦਿਆਂ ਹੋਇਆਂ ਹਨੁਮਾਨ ਚੌਂਕ ਤੋਂ ਲਾਇਬਰੇਰੀ ਚੌਂਕ ਅਤੇ ਫਿਰ ਬੀਜਾਂ ਵਾਲੀ ਦੁਕਾਨਾਂ ਦੇ ਚੌਂਕ ਤੋਂ ਘੁੰਮ ਕੇ ਵਾਪਸ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਮਾਪਤ ਹੋਈ। ਪੰਜਾਬ ਪੁਲਿਸ ਗੁਰਦਾਸਪੁਰ ਵੱਲੋਂ ਇਸ ਰੈਲੀ ਨੂੰ ਪੂਰੇ ਸ਼ਹਿਰ ਵਿੱਚ ਸੁਚੱਜੇ ਢੰਗ ਨਾਲ ਚਲਾਇਆ ਗਿਆ। ਪੰਜਾਬ ਪੁਲਿਸ ਦੀਆਂ ਦੋ ਪੀਸੀਆਰ ਇੱਕ ਅੱਗੇ ਅਤੇ ਇੱਕ ਪਿੱਛੇ ਸਕਿਉਰਟੀ ਦੇ ਰੂਪ ਵਿੱਚ ਰੈਲੀ ਦੇ ਨਾਲ ਚੱਲੇ। ਰੈਲੀ ਦੌਰਾਨ ਸ਼ਹਿਰ ਵਾਸੀਆਂ ਨੇ ਬਹੁਤ ਭਰਵਾਂ ਹੁੰਗਾਰਾ ਦਿੱਤਾ ਸ਼ਹਿਰ ਅੰਦਰ ਤਿਰੰਗਾ ਲਹਿਰਾਉਂਦੇ ਦੇਖ ਕੇ ਲੋਕਾਂ ਨੇ ਨੌਜਵਾਨਾਂ ਦਾ ਉਤਸ਼ਾਹ ਵਧਾਇਆ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ। ਅੱਜ ਦੇ ਸਮਾਗਮ ਵਿੱਚ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਜ਼ਿਲ੍ਹਾ ਹੈਰੀਟੇਜ ਸੋਸਾਇਟੀ ਗੁਰਦਾਸਪੁਰ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ ਸਰਦਾਰ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕੌਂਸਲਰ ਸਰਦਾਰ ਪ੍ਰੋਫੈਸਰ ਬਲਜੀਤ ਸਿੰਘ ਪ੍ਰੋਫੈਸਰ ਜੋਗਾ ਸਿੰਘ ਸਰਦਾਰ ਅਰਸ਼ਪ੍ਰੀਤ ਸਿੰਘ ਪ੍ਰਧਾਨ ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ,ਸਰਦਾਰ ਦਮਨਜੀਤ ਸਿੰਘ ਸਕੱਤਰ ਪੰਜਾਬ ਫੋਕ ਆਰਟ ਸੈਂਟਰਸੈਂਟਰ ਗੁਰਦਾਸਪੁਰ ਸੰਸਥਾ ਦੇ ਸਮੂਹ ਮੈਂਬਰ ਅਤੇ ਕਾਲਜ ਦੇ ਹੋਰ ਵਿਦਿਆਰਥੀ ਅਤੇ ਵਿਦਿਆਰਥਣਾਂ ਇਸ ਰੈਲੀ ਵਿੱਚ ਸ਼ਾਮਿਲ ਹੋਏ।