ਸਕੂਲੀ ਵਿਦਿਆਰਥੀਆਂ ਨੂੰ ਐਮਰਜੈਂਸੀ ਦੌਰਾਨ ਵਰਤੇ ਜਾਣ ਵਾਲੇ ਸਾਧਨਾਂ ਦੀ ਦਿੱਤੀ ਜਾਣਕਾਰੀ
ਵਿਦਿਆਰਥੀਆਂ ਨੂੰ ਫਾਇਰ ਟੈਂਡਰ ਬਾਰੇ ਦਿੱਤੀ ਜਾਣਕਾਰੀ
-ਐਮਰਜੈਂਸੀ ਦੌਰਾਨ ਵਰਤੇ ਜਾਣ ਵਾਲੇ ਉਪਕਰਨਾਂ ਬਾਰੇ ਦੱਸਿਆ
ਰੋਹਿਤ ਗੁਪਤਾ
ਬਟਾਲਾ, 16 ਜੁਲਾਈ 2025- ਸਥਾਨਕ ਫਾਇਰ ਸਟੇਸ਼ਨ ਵਿਖੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲੇਰ ਕਲਾਂ ਦੇ ਵਿਦਿਅਕ ਦੌਰੇ ਤਹਿਤ 60 ਵਿਦਿਆਰਥੀ, ਵੋਕੈਸ਼ਨਲ ਟਰੇਨਰ ਅਰੁਨ ਗੁਪਤਾ ਤੇ ਕਰਮਜੀਤ ਸਿੰਘ ਸਮੇਤ ਪਹੁੰਚੇ। ਇਹਨਾਂ ਨੂੰ ਸਟੇਸ਼ਨ ਇੰਚਾਰਜ ਨੀਰਜ ਸ਼ਰਮਾ, ਫਾਇਰ ਅਫ਼ਸਰ ਰਾਕੇਸ਼ ਸ਼ਰਮਾ ਅਤੇ ਹਰਬਖਸ਼ ਸਿੰਘ ਸਿਵਲ ਡਿਫੈਂਸ ਤੇ ਫਾਇਰ ਫਾਈਟਰਾਂ ਵਲੋਂ ਜਾਗਰੂਕ ਕੀਤਾ ਗਿਆ।
ਇਸ ਮੌਕੇ ਫਾਇਰ ਸਟੇਸ਼ਨ ਦੀ ਇੱਕ ਸੰਖੇਪ ਜਾਣ-ਪਛਾਣ ਦੇਣ ਉਪਰੰਤ ਕੰਟਰੋਲ ਰੂਮ ਨੰਬਰ 91157 96801 ਤੇ 112 ਬਾਰੇ ਦੱਸਿਆ ਗਿਆ ਕਿ ਫਾਇਰ ਕਾਲ ਸੂਚਿਤ ਕਰਦੇ ਸਮੇਂ ਸਹੀ ਤੇ ਪੂਰਾ ਪਤਾ ਦਸਿਆ ਜਾਵੇ।
ਇਸ ਤੋ ਬਾਅਦ ਫਾਇਰ ਟੈਂਡਰ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਐਮਰਜੈਂਸੀ ਦੌਰਾਨ ਵਰਤੇ ਜਾਣ ਵਾਲੇ ਵੱਖ-ਵੱਖ ਉਪਕਰਨਾਂ ਬਾਰੇ ਦਸਿਆ। ਜਦੋਂ ਫਾਇਰ ਬ੍ਰਿਗੇਡ ਦਾ ਸਾਇਰਨ ਸੁਣਾਈ ਦਿੰਦਾ ਹੈ ਤਾਂ ਵਾਹਨਾਂ ਨੂੰ ਸੜਕ ’ਤੇ ਰਸਤਾ ਦੇਣਾ ਚਾਹੀਦਾ ਹੈ।
ਫਾਇਰ ਸਟੇਸ਼ਨ ’ਤੇ ਵਿਦਿਆਰਥੀਆਂ ਨੂੰ ਅੱਗ ਬੁਝਾਉਣ ਲਈ ਵੱਖ-ਵੱਖ ਤਕਨੀਕਾਂ ਬਾਰੇ ਵੀ ਦੱਸਿਆ ਗਿਆ। ਅੱਗ ਬੁਝਾਉਣ ਲਈ ਵਰਤੇ ਜਾਣ ਵਾਲੇ ਪਾਣੀ ਦੇ ਹੋਜ਼ਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਵਿਦਿਆਰਥੀਆਂ ਨੂੰ ਫਾਇਰਮੈਨ ਬਨਣ ਲਈ ਵੀ ਪ੍ਰੇਰਤ ਕੀਤਾ।