← ਪਿਛੇ ਪਰਤੋ
ਗੁਰਦਾਸਪੁਰ: 14 ਵਰ੍ਹਿਆਂ ਦਾ ਨੌਜਵਾਨ ਦਸ ਦਿਨਾਂ ਤੋਂ ਗਾਇਬ
ਰੋਹਿਤ ਗੁਪਤਾ
ਗੁਰਦਾਸਪੁਰ, 16 ਜੁਲਾਈ 2025- ਨਜ਼ਦੀਕੀ ਪਿੰਡ ਗੋਹਤ ਪੋਕਰ ਦੇ ਇੱਕ 14 ਸਾਲਾ ਬੱਚੇ ਦੇ ਅਚਾਨਕ ਘਰੋਂ ਗਾਇਬ ਹੋ ਜਾਣ ਕਾਰਨ ਉਸਦੇ ਮਾਂ ਬਾਪ ਬੇਹਦ ਪਰੇਸ਼ਾਨ ਹਨ ਅਤੇ ਪੁਲਿਸ ਥਾਣਿਆਂ ਦੇ ਨਾਲ ਨਾਲ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਚੱਕਰ ਵੀ ਲਗਾ ਰਹੇ ਹਨ । ਲੜਕੇ ਦੇ ਮਾਂ ਬਾਪ ਵਿਸ਼ਾਲ ਅਤੇ ਪੂਜਾ ਨੇ ਦੱਸਿਆ ਕਿ ਉਹਨਾਂ ਦਾ 14 ਸਾਲ ਦਾ ਬੇਟਾ ਅਣੀਕੇਤ 7 ਜੁਲਾਈ ਤੋਂ ਅਚਾਨਕ ਘਰੋਂ ਗਾਇਬ ਹੋ ਗਿਆ । ਜਦੋਂ ਕਾਫੀ ਦੇਰ ਉਹ ਵਾਪਸ ਨਾ ਆਇਆ ਤਾਂ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਅੱਤੇ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਿਤੇ ਨਾ ਮਿਲਿਆ । ਪਿੰਡ ਚ ਹੀ ਲੱਗਾ ਇੱਕ ਸੀਸੀਟੀਵੀ ਕੈਮਰਾ ਦੇਖਣ ਤੇ ਪਤਾ ਲੱਗਿਆ ਕਿ ਉਹ ਮੋਟਰਸਾਈਕਲ ਤੇ ਕਿਸੇ ਅਣਪਛਾਤੇ ਵਿਅਕਤੀ ਦੇ ਪਿੱਛੇ ਬੈਠ ਕੇ ਸ਼ਹਿਰ ਵੱਲ ਨੂੰ ਗਿਆ ਸੀ ਪਰਦ ਦਿਨ ਬੀਤਣ ਦੇ ਬਾਵਜੂਦ ਉਸਦੇ ਘਰ ਨਾ ਹੋਣ ਕਾਰਨ ਉਹ ਬੇਹਦ ਪਰੇਸ਼ਾਨ ਹਨ ਅਤੇ ਉਸ ਦੀ ਤਲਾਸ਼ ਵਿੱਚ ਮਾਰੇ ਮਾਰੇ ਫਿਰ ਰਹੇ ਹਨ । ਉਹਨਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
Total Responses : 1797