ਪ੍ਰਤਾਪ ਬਾਜਵਾ ਨੇ ਸੂਪਰ ਸੱਕਰ ਮਸ਼ੀਨ ਦਾ ਜਾਈਜ਼ਾ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 1 ਜੁਲਾਈ 2025- ਨਗਰ ਕੋਂਸਲ ਕਾਦੀਆਂ ਵਲੋ ਤਕਰੀਬਨ 12 ਲੱਖ ਦੀ ਲਾਗਤ ਨਾਲ ਮੰਗਵਾਈ ਗਈ ਸੂਪਰ ਸੱਕਰ ਮਸ਼ੀਨ ਨਾਲ ਕਾਲੀਆਂ ਦੇ ਨਾਲੇ ਸਾਫ ਕੀਤੇ ਜਾ ਰਹੇ ਹਨ ਤਾਂ ਜੋ ਬਰਸਾਤ ਵਿੱਚ ਲੋਕਾਂ ਨੂੰ ਮੁਸ਼ਕਿਲ ਨਾ ਆ ਸਕੇ। ਇਸ ਮਸ਼ੀਨ ਦਾ ਜਾਈਜ਼ਾ ਲੈਣ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਐਮ ਐਲ ਏ ਹਲਕਾ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕਿਹਾ ਕਿ ਬਰਸਾਤ ਤੋ ਪਹਿਲਾਂ ਹੀ ਸਾਰੇ ਸ਼ਹਿਰ ਦੇ ਵੱਡੇ ਨਾਲੇ ਸਾਫ ਕਰ ਦਿੱਤੇ ਜਾਣਗੇ। ਜਿਸ ਨਾਲ ਬਰਸਾਤ ਦਾ ਪਾਣੀ ਸੜਕਾਂ ਤੇ ਨਹੀਂ ਆਵੇਗਾ। ੳਹਨਾਂ ਕਿਹਾ ਕਿ ਕਾਦੀਆਂ ਹਰਚੋਵਾਲ ਰੋਡ,ਰਜਾਦਾ ਰੋਡ ਅਤੇ ਕਾਦੀਆਂ_ ਬਟਾਲਾ ਰੋਡ ਬਣ ਕੇ ਤਿਆਰ ਹੋ ਚੁੱਕੀ ਹੈ। ਜਲਦੀ ਹੀ ਸਿਵਲ ਲਾਈਨ ਤੋ ਤਰਖਾਣਾਂ ਵਾਲੀ ਰੋਡ ਬਣਵਾਈ ਜਾਵੇਗੀ।