ਐਚਐਮਈਐਲ ਵੱਲੋਂ ਲਾਏ ਕੈਂਪ ਦੌਰਾਨ 300 ਤੋਂ ਵੱਧ ਡਰਾਈਵਰਾਂ ਅਤੇ ਕੰਡਕਟਰਾਂ ਦੀ ਸਿਹਤ ਜਾਂਚ
ਅਸ਼ੋਕ ਵਰਮਾ
ਬਠਿੰਡਾ, 24 ਜੂਨ 2025 : ਟੈਂਕਰ ਅਤੇ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਨੂੰ ਤਰਜੀਹ ਮੰਨਦਿਆਂ ਐਚਪੀਸੀਐਲ-ਮਿੱਤਲ ਐਨਰਜੀ ਲਿਮਿਟਡ (ਐਚਐਮਈਐਲ) ਨੇ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਕੰਪਲੈਕਸ ਵਿੱਚ ਲਾਏ ਤਿੰਨ ਵੱਖ ਵੱਖ ਕੈਂਪਾਂ ਦੌਰਾਨ 340 ਤੋਂ ਵੱਧ ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਗਈ। ਇਨਾ ਕੈਂਪਾਂ ਦੌਰਾਨ ਦਿੱਲੀ ਹਾਰਟ ਮਲਟੀਸਪੈਸ਼ਲਟੀ ਬਠਿੰਡਾ, ਸਿਵਲ ਹਸਪਤਾਲ ਆਯੁਸ਼ ਵਿਭਾਗ ਬਠਿੰਡਾ, ਅਤੇ ਇਕਜੋਤ ਆਈ ਹਸਪਤਾਲ ਰਾਮਾ ਮੰਡੀ ਦੇ ਮਾਹਿਰ ਡਾ. ਵਿਕਰਾਂਤ ਭਾਰਦਵਾਜ, ਡਾ. ਰੇਣੁਕਾ ਮਾਧੋਕ, ਡਾ. ਅਨੁਰਾਗ ਗਿਰਧਰ ਅਤੇ ਡਾ. ਇਮਰਾਨ ਖਾਨ ਵਰਗੇ ਮਸ਼ਹੂਰ ਡਾਕਟਰਾਂ ਅਤੇ ਉਨ੍ਹਾਂ ਦੀ ਟੀਮਾਂ ਦੀ ਅਗਵਾਈ ਹੇਠ ਸੇਵਾਵਾਂ ਨਿਭਾਈਆਂ।
ਇਸ ਮੌਕੇ ਆਮ ਸਿਹਤ ਸਲਾਹ-ਮਸ਼ਵਰਾ, ਅੱਖਾਂ ਦੀ ਜਾਂਚ, ਮੁਫ਼ਤ ਦਵਾਈਆਂ, ਅਤੇ ਤੰਦਰੁਸਤ ਆਹਾਰ, ਮਾਸਪੇਸ਼ੀਆਂ ਦੀ ਸੰਭਾਲ ਅਤੇ ਫਿਟਨੈੱਸ ਵਰਗੇ ਵਿਸ਼ਿਆਂ 'ਤੇ ਜਾਣਕਾਰੀ ਸਮੱਗਰੀ ਮੁਹੱਈਆ ਕਰਵਾਈ ਗਈ। ਸਿਹਤ ਜੀਵਨ ਸ਼ੈਲੀ ਵਿੱਚ ਛੋਟੇ ਪਰ ਪ੍ਰਭਾਵਸ਼ਾਲੀ ਬਦਲਾਵਾਂ ਰਾਹੀਂ ਲੰਬੇ ਸਮੇਂ ਲਈ ਲਾਭਦਾਇਕ ਸਿਹਤ ਹਾਸਲ ਕਰਨ ਲਈ ਟਿੱਪਸ ਵੀ ਦਿੱਤੇ ਗਏ। ਇਹ ਪਹਿਲ ਐਚਐਮਈਐਲ ਦੀ ਉਸ ਵਿਅਪਕ ਦ੍ਰਿਸ਼ਟੀ ਨੂੰ ਦਰਸਾਉਂਦੀ ਹੈ, ਜਿਸ ਵਿੱਚ ਸਿਹਤ, ਸੁਰੱਖਿਆ ਅਤੇ ਕਰਮਚਾਰੀ ਭਲਾਈ ਨੂੰ ਕੰਮਕਾਜ ਦੀ ਸੰਸਕ੍ਰਿਤੀ ਦਾ ਅਟੂਟ ਹਿੱਸਾ ਬਣਾਇਆ ਗਿਆ ਹੈ। ਇਹ ਸਿਹਤ ਮੁਹਿੰਮ ਕੰਪਨੀ ਦੇ "ਇੰਸੀਡੈਂਟ ਐਂਡ ਇੰਜਰੀ-ਫ੍ਰੀ ਵਰਕਪਲੇਸ" ਦੇ ਪੱਕੇ ਸੰਕਲਪ ਨੂੰ ਹੋਰ ਮਜ਼ਬੂਤੀ ਦਿੰਦੀ ਹੈ। ਐਚਐਮਈਐਲ ਇੱਕ ਸਿਹਤਮੰਦ, ਸੁਰੱਖਿਅਤ ਅਤੇ ਜਾਗਰੂਕ ਵਰਕਫੋਰਸ ਦੇ ਨਿਰਮਾਣ ਵੱਲ ਲਗਾਤਾਰ ਵਚਨਬੱਧ ਹੈ।