ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਮੈਂਬਰ ਕਾਬੂ, ਪੰਜ ਕੁਇੰਟਲ ਭੁੱਕੀ ਬਰਾਮਦ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 7 ਜੂਨ 2025:ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਐਸ.ਐਸ.ਪੀ., ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਅੰਤਰਰਾਜੀ ਨਸ਼ਾ ਤਸਕਰੀ ਰੈਕੇਟ ਜੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਪੰਜ ਕੁਇੰਟਲ ਭੁੱਕੀ ਬਰਾਮਦ ਕੀਤੀ ਹੈ। ਮੁਕਤਸਰ ਪੁਲਿਸ ਨੇ ਇਸ ਕਾਰਵਾਈ ਦੌਰਾਨ ਇੱਕ ਟਰੱਕ ਨੂੰ ਵੀ ਕਬਜ਼ੇ ਵਿੱਚ ਲਿਆ ਹੈ ਜਿਸ ਵਿੱਚ ਇਹ ਕੀ ਲਿਆਂਦੀ ਗਈ ਸੀ। ਮੁਲਜਮ ਦੀ ਪਛਾਣ ਪਿੰਟੂ ਸਿੰਘ ਰਾਵਤ, ਪੁੱਤਰ ਨਰਾਇਣ ਸਿੰਘ ਰਾਵਤ ਨਿਵਾਸੀ ਪਿੰਡ ਖੇੜੀ, ਜ਼ਿਲ੍ਹਾ ਅਜਮੇਰ (ਰਾਜਸਥਾਨ) ਵਜੋਂ ਹੋਈ ਹੈ। ਐਸਐਸ ਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਪੀ(ਡੀ) ਅਤੇ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼, ਸ੍ਰੀ ਮੁਕਤਸਰ ਸਾਹਿਬ ਨੇ ਇੱਕ ਖਾਸ ਮੁਖਬਰੀ ਦੇ ਆਧਾਰ 'ਤੇ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਟਰੱਕ ਨੰਬਰ RJ09GC1185 ਨੂੰ ਚੈੱਕ ਕੀਤਾ। ਟਰੱਕ ਵਿੱਚ ਮੌਜੂਦ ਨੌਜਵਾਨ ਨੇ ਆਪਣਾ ਨਾਮ ਪਿੰਟੂ ਸਿੰਘ ਰਾਵਤ ਪੁੱਤਰ ਨਰਾਇਣ ਸਿੰਘ, ਨਿਵਾਸੀ ਪਿੰਡ ਖੇੜੀ, ਜ਼ਿਲ੍ਹਾ ਅਜਮੇਰ (ਰਾਜਸਥਾਨ) ਦੱਸਿਆ। ਟਰੱਕ ਦੀ ਤਲਾਸ਼ੀ ਦੌਰਾਨ, ਉਸ ਵਿੱਚੋਂ 25 ਕਾਲੇ ਗੱਟੇ ਮਿਲੇ, ਜਿਨ੍ਹਾਂ ਵਿੱਚ ਭੁੱਕੀ ਦਾ ਚੂਰਾ (ਚੂਰਾ ਪੋਸਤ) ਸੀ। ਇਸ ਦੀ ਕੁੱਲ ਮਾਤਰਾ 500 ਕਿਲੋਗ੍ਰਾਮ (5 ਕੁਇੰਟਲ) ਹੋਈ। ਮੁਲਜਮ ਖਿਲਾਫ ਖਿਲਾਫ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15(ਸੀ) ਅਧੀਨ ਐਫ.ਆਈ.ਆਰ. ਨੰਬਰ 99, ਮਿਤੀ 06.06.2025 ਨੂੰ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜਮ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖਲਾਸੇ ਹੋਣ ਦੀ ਸੰਭਾਵਨਾ ਹੈ।