ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਵੱਖ-ਵੱਖ ਮਾਮਲਿਆ ਵਿੱਚ 3 ਕਿਲੋ 340 ਗ੍ਰਾਮ ਹੈਰੋਇਨ, ਇੱਕ ਗੱਡੀ ਅਤੇ ਇੱਕ ਮੋਟਰ ਸਾਈਕਲ ਸਮੇਤ 6 ਗ੍ਰਿਫਤਾਰ
ਗੁਰਪ੍ਰੀਤ ਸਿੰਘ
- 6 ਅਰੋਪੀਆਂ ਨੂੰ ਪੁਲਸ ਨੇ ਵੱਖ ਵੱਖ ਇਲਾਕਿਆਂ ਚੋ ਹੈਰੋਇਨ ਦੀ ਖੇਪ ਸਮੇਤ ਕੀਤਾ ਕਾਬੂ - ਪੁਲਸ ਅਧਿਕਾਰੀ
ਅੰਮ੍ਰਿਤਸਰ, 8 ਫਰਵਰੀ 2025 - ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਿਆ ਖਿਲਾਫ ਕਾਰਵਾਈ ਕਰਦਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆ ਵਿੱਚ 03 ਕਿੱਲੋ 340 ਗ੍ਰਾਮ ਹੈਰੋਇੰਨ, ਇੱਕ ਮਾਰੂਤੀ ਜੈੱਨ ਗੱਡੀ ਅਤੇ ਇੱਕ ਮੋਟਰ ਸਾਈਕਲ ਸਮੇਤ 06 ਅਰੋਪੀਆਂ ਨੂੰ ਕਾਬੂ ਕੀਤਾ ਗਿਆ। SSP ਦਿਹਾਤੀ ਨੇ ਦੱਸਿਆ ਕਿ ਥਾਣਾ ਘਰਿੰਡਾ ਪੁਲਸ ਵੱਲੋ ਗੁਪਤ ਸੂਚਨਾ ਤੇ ਰਾਜਾਤਾਲ ਪੁੱਲ ਤੋਂ ਰਾਜਨ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਨੂੰ 890 ਗ੍ਰਾਮ ਹੈਰੋਇੰਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਗ੍ਰਿਫਤਾਰ ਆਰੋਪੀ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਏਸੇ ਤਰ੍ਹਾ ਇੱਕ ਹੋਰ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋ ਗੁਪਤ ਸੂਚਨਾ ਤੇ ਪੁੱਲ ਡਰੇਨ ਹਰਦੋ ਰਤਨ ਨੂੰ 510 ਗ੍ਰਾਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬੰਧੀ ਉਕਤ ਸਤਨਾਮ ਸਿੰਘ ਉਰਫ ਡਾਕਟਰ ਏਸੇ ਲੜੀ ਵਿੱਚ ਇੱਕ ਹੋਰ ਮਾਮਲੇ ਵਿੱਚ ਥਾਣਾ ਰਾਜਾਸਾਂਸੀ ਵੱਲੋ ਪਿੰਡ ਹਰਸ਼ਾ ਛੀਨਾ ਸਹਿਬਾਜਪੁਰ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਕੁੱਕੜਾਵਾਲੇ ਦੀ ਤਰਫ ਤੋਂ ਇੱਕ ਮਾਰੂਤੀ ਜੈਨ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਜਦ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਸਵਾਰ ਦੋ ਨੌਜਵਾਨ ਮਾਈਕਲ ਪੁੱਤਰ ਅਤੇ ਸਾਗਰ ਸ਼ਰਮਾ ਉਰਫ ਚੋਪੜਾ ਕੋਲੋ 01 ਕਿੱਲੋ ਹੈਰੋਇੰਨ ਬ੍ਰਾਮਦ ਕੀਤੀ ਗਈ।
ਜਿਸ ਸਬੰਧੀ ਉਕਤ ਦੋਨਾ ਨੌਜਵਾਨਾ ਨੂੰ ਗ੍ਰਿਫਤਾਰ ਕਰਕੇ ਉਹਨਾ ਖਿਲਾਫ ਥਾਣਾ ਰਾਜਾਸਾਂਸੀ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਤੋਂ ਇਲਾਵਾ ਮੁੱਖ ਅਫਸਰ ਥਾਣਾ ਲੋਪੋਕੇ ਵੱਲੋ ਗੁਪਤ ਸੂਚਨਾ ਤੇ ਪੁੱਲ ਸੁਆ ਮਾਨਾਵਾਲਾ ਤੋਂ ਹਰਪਾਲ ਸਿੰਘ ਨੂੰ 940 ਗ੍ਰਾਮ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਸਬਮਧੀ ਉਕਤ ਆਰੋਪੀ ਖਿਲਾਫ ਥਾਣਾ ਲੋਪੋਕੇ ਵਿਖੇ ਮੁਕੱਦਮਾਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪੁਲਸ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਅਰੋਪੀਆਂ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਹਨਾ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ। ਉਕਤ ਗ੍ਰਿਫਤਾਰ ਅਰੋਪੀਆਂ ਤੋਂ ਇਲਾਵਾ ਇਸ ਮਾਮਲੇ ਵਿੱਚ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।