ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਦਾ ਪੁੱਲ ਆਵਾਜਾਈ ਲਈ 21 ਜਨਵਰੀ ਨੂੰ ਖੋਲ੍ਹਿਆ ਜਾਵੇਗਾ - DC ਫਰੀਦਕੋਟ
- ਟ੍ਰੈਫਿਕ ਸਮੱਸਿਆ ਦੇ ਹੱਲ ਲਈ ਨਹਿਰਾਂ ਤੇ ਬਣਾਏ ਜਾ ਰਹੇ ਹਨ ਨਵੇਂ ਪੁੱਲ
ਮਨਜੀਤ ਸਿੰਘ ਢੱਲਾ
ਫਰੀਦਕੋਟ, 18 ਜਨਵਰੀ 2025 - ਫਰੀਦਕੋਟ ਸ਼ਹਿਰ ਦੇ ਨਾਲ ਲੰਘਦੀਆਂ ਰਾਜਸਥਾਨ ਫੀਡਰ ਨਹਿਰ ਬੁਰਜੀ ਨੰਬਰ 195814 ਅਤੇ ਸਰਹਿੰਦ ਫੀਡਰ ਨਹਿਰ ਬੁਰਜੀ ਨੰਬਰ 140066 ਤੇ ਬਣਿਆ ਪੁਲ ਕਾਫੀ ਤੰਗ ਅਤੇ ਪੁਰਾਣਾ ਹੋਣ ਕਾਰਨ ਨਵੇਂ ਪੁਲਾਂ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਸੀ। ਜਿਸ ਕਾਰਨ ਇਹ ਰਸਤਾ ਮਿਤੀ 13 ਜਨਵਰੀ ਤੋਂ ਲਗਭਗ ਇੱਕ ਹਫਤੇ ਲਈ ਪੂਰਨ ਤੌਰ ਤੇ ਬੰਦ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਸ ਪੁੱਲ ਤੋਂ ਆਵਾਜਾਈ ਲਈ ਰਸਤਾ 21 ਜਨਵਰੀ ਨੂੰ ਖੋਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨਾ ਕੁਝ ਦਿਨਾਂ ਵਿੱਚ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਪਰ ਇਹਨਾਂ ਨਵੀਆਂ ਪੁੱਲਾਂ ਦੇ ਨਵ ਨਿਰਮਾਣ ਕਾਰਜ ਲਈ ਰਸਤੇ ਨੂੰ ਬੰਦ ਕਰਨਾ ਅਤਿ ਜਰੂਰੀ ਸੀ।